ਸੀ. ਸੀ. ਟੀ. ਵੀ. ਕੈਮਰਿਆਂ ’ਤੇ ਸਪ੍ਰੇਅ ਮਾਰਕੇ ਬੈਂਕ ਦੀ ਏ. ਟੀ. ਐੱਮ. ਮਸ਼ੀਨ ਦੀ ਕੀਤੀ ਭੰਨ ਤੋੜ

08/19/2021 2:12:25 PM

ਫ਼ਰੀਦਕੋਟ (ਰਾਜਨ) : ਜ਼ਿਲ੍ਹੇ ਅੰਦਰ ਦਿਨ ਪ੍ਰਤੀ ਦਿਨ ਤੇਜ਼ ਹੋ ਰਹੀਆਂ ਲੁਟੇਰਿਆਂ ਦੀਆਂ ਸਰਗਰਮੀਆਂ ਨੇ ਜਿੱਥੇ ਆਮ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ, ਉੱਥੇ ਸਥਾਨਕ ਪੁਲਸ ਪ੍ਰਸਾਸ਼ਨ ਦੀ ਕਾਰਗੁਜ਼ਾਰੀ ’ਤੇ ਵੀ ਕਈ ਸਵਾਲੀਆਂ ਨਿਸ਼ਾਨ ਲੱਗਣੇ ਸ਼ੁਰੂ ਹੋ ਗਏ ਹਨ। ਇੱਕ ਹੋਰ ਤਾਜ਼ਾ ਵਾਰਦਾਤ ਪਿੰਡ ਗੋਲੇਵਾਲਾ ਦੇ ਐੱਚ. ਡੀ. ਐੱਫ. ਸੀ. ਬੈਂਕ ਦੀ ਏ. ਟੀ. ਐੱਮ. ਦੀ ਭੰਨਤੋੜ ਕਰਕੇ ਨਗਦੀ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ’ਤੇ ਪੁਲਸ ਵੱਲੋਂ ਬੈਂਕ ਦੇ ਮੈਨੇਜਰ ਸਨੀ ਮੁਖੀਜਾ ਵਾਸੀ ਫ਼ਰੀਦਕੋਟ ਦੀ ਸ਼ਿਕਾਇਤ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮੈਨੇਜਰ ਅਨੁਸਾਰ ਪਿੰਡ ਗੋਲੇਵਾਲਾ ਦੀ ਐੱਚ. ਡੀ. ਐੱਫ. ਸੀ. ਬੈਂਕ ਦੇ ਨਾਲ ਹੀ ਏ. ਟੀ. ਐੱਮ. ਲੱਗਾ ਹੋਇਆ ਹੈ ਜਿਸਦੇ ਗੇਟ ਨੂੰ ਸ਼ਾਮ 5 ਵਜੇ ਤੋਂ ਬਾਅਦ ਬੈਂਕ ਦੇ ਨਾਲ ਹੀ ਤਾਲਾ ਲਗਾ ਦਿੱਤਾ ਜਾਂਦਾ ਹੈ। ਮੈਨੇਜਰ ਅਨੁਸਾਰ ਜਿਸ ਵੇਲੇ ਸਵੇਰੇ ਉਸਨੂੰ ਇਹ ਇਤਲਾਹ ਮਿਲੀ ਕਿ ਏ. ਟੀ. ਐੱਮ ਵਾਲਾ ਤਾਲਾ ਟੁੱਟਾ ਹੋਇਆ ਹੈ ਤਾਂ ਉਸਨੇ ਮੌਕੇ ’ਤੇ ਜਾ ਕੇ ਜਦ ਚੈੱਕ ਕੀਤਾ ਤਾਂ ਤਾਲੇ ਕਟਰ ਨਾਲ ਕੱਟੇ ਪਾਏ ਗਏ ਅਤੇ ਇਸ ਘਟਨਾ ਨੂੰ ਲੁਟੇਰਿਆਂ ਨੇ ਸੀ. ਸੀ. ਟੀ. ਵੀ. ਕੈਮਰਿਆਂ ’ਤੇ ਸਪ੍ਰੇਅ ਮਾਰਕੇ ਅੰਜਾਮ ਦਿੱਤਾ।

PunjabKesari

ਮੈਨੇਜਰ ਅਨੁਸਾਰ ਜਦ ਬਾਅਦ ਵਿੱਚ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਚੈੱਕ ਕੀਤੀ ਤਾਂ ਚਾਰ ਲੁਟੇਰੇ ਏ.ਟੀ.ਐੱਮ ਨੂੰ ਤੋੜ ਕੇ ਨਗਦੀ ਕੱਢ੍ਹਣ ਦੀ ਕੋਸ਼ਿਸ਼ ਕਰਦੇ ਪਾਏ ਗਏ। ਮੈਨੇਜਰ ਅਨੁਸਾਰ ਬੇਸ਼ੱਕ ਇਸ ਵਾਰਦਾਤ ਵਿੱਚ ਏ. ਟੀ. ਐੱਮ. ਵਿੱਚਲਾ ਕੈਸ਼ ਸੁਰੱਖਿਅਤ ਪਾਇਆ ਗਿਆ ਪਰ ਅਜਿਹੀਆਂ ਘਟਨਾਵਾਂ ਦੀ ਰੋਕਥਾਮ ਲਈ ਫ਼ਰੀਦਕੋਟ ਪੁਲਸ ਪ੍ਰਸਾਸ਼ਨ  ਵੱਲੋਂ ਕਿੰਨੀ ਕੁ ਸੰਜੀਦਗੀ ਵਿਖਾਈ ਜਾਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
 


Anuradha

Content Editor

Related News