ਨਹਿਰ ''ਚ ਮੂਰਤੀ ਵਿਸਰਜਨ ਕਰਨ ਗਿਆ ਨੌਜਵਾਨ ਡੁੱਬਾ

Sunday, Apr 21, 2019 - 12:03 AM (IST)

ਖੰਨਾ, (ਸੁਖਵਿੰਦਰ ਕੌਰ)- ਨੀਲੋਂ ਖੁਰਦ ਪਿੰਡ 'ਚੋਂ ਗੁਜ਼ਰਦੀ ਸਰਹਿੰਦ ਕੈਨਾਲ ਨਹਿਰ 'ਚ ਮੁਰਤੀ ਵਿਸਰਜਨ ਦੌਰਾਨ ਇਕ ਨੌਜਵਾਨ ਦੇ ਡੁੱਬ ਜਾਣ ਦੀ ਸੁਚਨਾ ਮਿਲੀ ਹੈ, ਜਿਸ ਦੀ ਸੂਚਨਾ ਮਿਲਦੇ ਹੀ ਸਬ-ਡਵੀਜ਼ਨ ਸਮਰਾਲਾ ਦੇ ਡੀ. ਐੱਸ. ਪੀ. ਦਵਿੰਦਰ ਸਿੰਘ ਅਤੇ ਹੋਰ ਪੁਲਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਜ਼ਿਲ੍ਹਾ ਖੰਨਾ ਪੁਲਸ ਵਲੋਂ ਗੋਤਾਖੋਰਾਂ ਦੀ ਮਦਦ ਨਾਲ ਨਹਿਰ 'ਚ ਡੁੱਬੇ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਹਰਜਿੰਦਰ ਸਿੰਘ ਨੂੰ ਮੁੱਢਲੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਤੈਰਾਕੀ ਦਾ ਮਾਹਿਰ ਨੌਜਵਾਨ ਦੀਪਕ ਮੂਲ ਰੂਪ 'ਚ ਗੁਹਾਟੀ ਦਾ ਵਸਨੀਕ ਹੈ ਤੇ ਕਰੀਬ 10-12 ਸਾਲਾਂ ਤੋਂ ਦਿੱਲੀ 'ਚ ਨੌਕਰੀ ਕਰਦਾ ਹੈ ਤੇ ਅਕਸਰ ਦੁੱਗਰੀ (ਲੁਧਿਆਣਾ) 'ਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਉਂਦਾ ਰਹਿੰਦਾ ਸੀ। ਜੋ ਕਿ ਦੁੱਗਰੀ ਵਿਖੇ ਛੱਠ ਪੂਜਾ ਸਮਾਗਮ 'ਚ ਸ਼ਾਮਲ ਹੋਣ ਲਈ ਦਿੱਲੀ ਤੋਂ ਹੀ ਸੀ। ਸ਼ਨੀਵਾਰ ਛੱਠ ਪੂਜਾ ਦੀ ਸਮਾਪਤੀ ਤੋਂ ਬਾਅਦ ਉਕਤ ਸਥਾਨ 'ਤੇ ਉਹ ਮੂਰਤੀ ਵਿਸਰਜਨ ਕਰਨ ਲਈ ਸਰਹਿੰਦ ਨਹਿਰ 'ਤੇ ਪੈਂਦੇ ਪਿੰਡ ਨੀਲੋਂ ਖੁਰਦ ਕੋਲ ਆਇਆ ਸੀ ਤੇ ਇਸ ਦੌਰਾਨ ਮੂਰਤੀ ਨੂੰ ਪਾਣੀ 'ਚ ਵਹਾਉਣ ਮੌਕੇ ਦੀਪਕ ਵੀ ਨਹਿਰ 'ਚ ਹੀ ਰੁੜ ਗਿਆ।


KamalJeet Singh

Content Editor

Related News