ਮਾਮੂਲੀ ਝਗੜੇ ਪਿੱਛੋਂ ਸਿਲੰਡਰ ਡਿਲੀਵਰੀ ਬੁਆਏ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਕੋਮਾ ''ਚ ਗਿਆ ਨੌਜਵਾਨ
Friday, Oct 04, 2024 - 05:07 AM (IST)
ਲੁਧਿਆਣਾ (ਬੇਰੀ)- ਈ.ਡਬਲਯੂ.ਐੱਸ. ਕਾਲੋਨੀ ’ਚ ਮਾਮੂਲੀ ਗੱਲ ਕਰਕੇ ਕੁਝ ਲੋਕਾਂ ਨੇ ਗੈਸ ਸਿਲੰਡਰ ਡਿਲੀਵਰ ਕਰਨ ਆਏ ਨੌਜਵਾਨ ਨਾਲ ਕੁੱਟਮਾਰ ਕੀਤੀ। ਇਸ ਮਾਮਲੇ ’ਚ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਸ਼ਮਸ਼ੇਰ ਅੰਸਾਰੀ ਦੀ ਸ਼ਿਕਾਇਤ ’ਤੇ ਨਸੀਮ ਅੰਸਾਰੀ, ਅਫਤਾਬ ਅੰਸਾਰੀ, ਕਮਲੁਦੀਨ ਅੰਸਾਰੀ, ਮਹਿੰਦਰ, ਬਿੱਟੂ ਅਤੇ ਉਨ੍ਹਾਂ ਦੇ 5 ਅਣਪਛਾਤੇ ਸਾਥੀਆਂ ਖਿਲਾਫ ਕੇਸ ਦਰਜ ਕੀਤਾ ਹੈ।
ਪੁਲਸ ਸ਼ਿਕਾਇਤ ’ਚ ਸ਼ਮਸ਼ੇਰ ਅੰਸਾਰੀ ਨੇ ਦੱਸਿਆ ਕਿ ਉਹ ਅਵਤਾਰ ਗੈਸ ਏਜੰਸੀ ’ਚ ਬਤੌਰ ਸੇਲਜ਼ ਮੈਨੇਜਰ ਹੈ। ਉਸ ਨੂੰ ਡਲਿਵਰੀ ਬੁਆਏ ਉਮੇਸ਼ ਚੌਧਰੀ ਦੀ ਕਾਲ ਆਈ ਸੀ ਕਿ ਉਸ ਦੇ ਨਾਲ ਮੁਹੱਲੇ ਦੇ ਲੋਕ ਝਗੜਾ ਕਰ ਰਹੇ ਹਨ। ਉਹ ਕੰਪਨੀ ਦੇ ਸਕਿਓਰਟੀ ਗਾਰਡ ਨੂੰ ਲੈ ਕੇ ਤੁਰੰਤ ਮੌਕੇ ’ਤੇ ਪੁੱਜ ਗਿਆ, ਜਿਥੇ ਉਸ ਨੇ ਦੇਖਿਆ ਕਿ ਉਕਤ ਮੁਲਜ਼ਮ ਉਮੇਸ਼ ਨਾਲ ਕੁੱਟਮਾਰ ਕਰ ਰਹੇ ਸਨ ਅਤੇ ਕੰਪਨੀ ਦੇ ਸਿਲੰਡਰ ਲੋਡਿਡ ਆਟੋ ਦੀ ਵੀ ਭੰਨਤੋੜ ਕੀਤੀ।
ਇਹ ਵੀ ਪੜ੍ਹੋ- ਦਫ਼ਤਰ 'ਚ ਨਹੀਂ ਬੈਠ ਰਹੇ ਪੰਚਾਇਤ ਸਕੱਤਰ ਸਾਬ੍ਹ, ਚੋਣ ਕਮਿਸ਼ਨ ਨੇ ਲਿਆ ਸਖ਼ਤ ਐਕਸ਼ਨ
ਜਦੋਂ ਉਨ੍ਹਾਂ ਨੇ ਛੁਡਾਉਣ ਦਾ ਯਤਨ ਕੀਤਾ ਤਾਂ ਮੁਲਜ਼ਮਾਂ ਨੇ ਉਨ੍ਹਾਂ ਨਾਲ ਵੀ ਕੁੱਟਮਾਰ ਕੀਤੀ ਅਤੇ ਧਮਕਾਉਂਦੇ ਹੋਏ ਫਰਾਰ ਹੋ ਗਏ। ਜ਼ਖਮੀ ਉਮੇਸ਼ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪ੍ਰਾਈਵੇਟ ਹਸਪਤਾਲ ’ਚ ਰੈਫਰ ਕੀਤਾ ਗਿਆ ਹੈ। ਉਮੇਸ਼ ਦੇ ਭਰਾ ਨੇ ਦੱਸਿਆ ਕਿ ਉਸ ਦੇ ਭਰਾ ਦੇ ਸਿਰ ’ਤੇ ਡੂੰਘੀ ਸੱਟ ਲੱਗੀ ਹੈ। ਇਸ ਲਈ ਉਹ ਕੋਮਾ ’ਚ ਚਲਾ ਗਿਆ ਹੈ।
ਇਹ ਵੀ ਪੜ੍ਹੋ- ਪਰਿਵਾਰ ਨੇ ਨੌਜਵਾਨ ਨੂੰ ਸੁਧਾਰਨ ਲਈ ਹਸਪਤਾਲ ਕਰਵਾਇਆ ਦਾਖ਼ਲ, ਸਰੀਰ ਛੱਡ'ਤਾ, ਪਰ ਨਸ਼ਾ ਨਹੀਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e