ਸਡ਼ਕ ’ਤੇ ਬੋਲੈਰੋ ਗੱਡੀ ਪਲਟੀ, 7 ਜ਼ਖਮੀ

Monday, Nov 19, 2018 - 05:05 AM (IST)

ਸਡ਼ਕ ’ਤੇ ਬੋਲੈਰੋ ਗੱਡੀ ਪਲਟੀ, 7 ਜ਼ਖਮੀ

ਪਟਿਆਲਾ, ਰੱਖਡ਼ਾ, (ਰਾਣਾ)- ਸਡ਼ਕਾਂ ’ਤੇ ਚਿੱਟੀ ਪੱਟੀ ਬਣਾਉਣ ਵਾਲੇ  ਬੋਲੈਰੋ ਗੱਡੀ ਵਿਚ ਸਵਾਰ ਸਨ।  ਪਟਿਆਲਾ-ਨਾਭਾ ਰੋਡ ਸਥਿਤ ਪਿੰਡ ਕਲਿਆਣ ਵਿਖੇ ਪਲਟ ਜਾਣ ਕਾਰਨ ਉਸ ਵਿਚ ਸਵਾਰ 7 ਵਿਅਕਤੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਮੌਕੇ ’ਤੇ ਖਡ਼੍ਹੇ ਵਿਅਕਤੀਆਂ ਅਤੇ ਸੁਪਰੀਮ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਵੱਲੋਂ ਰਾਜਿੰਦਰਾ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। 
ਇਹ ਹਾਦਸਾ ਉਦੋਂ ਵਾਪਰਿਆ ਜਦੋਂ ਬੋਲੈਰੋ ਓਵਰਟੇਕ ਕਰਨ ਲੱਗੀ। ਸਾਹਮਣੇ ਤੋਂ ਗੱਡੀ ਆਉਣ ਕਾਰਨ ਕੰਟਰੋਲ ਨਾ ਹੋਣ ਕਰ ਕੇ ਸਡ਼ਕ ’ਤੇ ਪਲਟ ਗਈ। ਰਾਕੇਸ਼, ਭਾਨੂੰ, ਰਵੀ, ਸਾਦਾ ਰਾਮ, ਦੇਵੀ, ਛੋਟੂ, ਖੁਸ਼ਦੇਵ ਸਾਰੇ ਰਾਜਸਥਾਨ ਵਾਸੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ, ਜਿਹਡ਼ੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਜ਼ੇਰੇ-ਇਲਾਜ ਹਨ।


Related News