20 ਸਾਲਾ ਨੌਜਵਾਨ ਨੇ ਭੇਤਭਰੇ ਹਲਾਤਾਂ ’ਚ ਕੀਤੀ ਖ਼ੁਦਕੁਸ਼ੀ

Sunday, Jan 17, 2021 - 11:25 AM (IST)

20 ਸਾਲਾ ਨੌਜਵਾਨ ਨੇ ਭੇਤਭਰੇ ਹਲਾਤਾਂ ’ਚ ਕੀਤੀ ਖ਼ੁਦਕੁਸ਼ੀ

ਅਬੋਹਰ (ਰਹੇਜਾ): ਬੀਤੀ ਰਾਤ ਮੂਲ ਰੂਪ ਨਾਲ ਯੂ.ਪੀ. ਨਿਵਾੀ ਅਤੇ ਲਾਈਨ ਪਾਰ ਖ਼ੇਤਰ ਨਵੀਂ ਆਬਾਦੀ ਨਿਵਾਸੀ ਇਕ ਨੌਜਵਾਨ ਨੇ ਅਣਜਾਣ ਕਾਰਨਾਂ ਦੇ ਚੱਲਦੇ ਕਮਰੇ ’ਚ ਫਾਂਸੀ ਦਾ ਫੰਦਾ ਲਗਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਪੁਲਸ ਨੇ ਮਿ੍ਰਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ’ਚ ਰੱਖਵਾਇਆ ਹੈ।

ਇਹ ਵੀ ਪੜ੍ਹੋ:  ਫ਼ਿਰੋਜ਼ਪੁਰ ਦੇ ਡੀ.ਐੱਸ.ਪੀ. ਦੀ ਫੇਸਬੁੱਕ ਆਈ.ਡੀ. ਹੈੱਕ, ਕੀਤੇ ਇਹ ਮੈਸੇਜ

ਜਾਣਕਾਰੀ ਮੁਤਾਬਕ 20 ਸਾਲਾ ਸੁਭਾਸ਼ ਪੁੱਤਰ ਮਹੇਸ਼ ਚੰਦਰ ਨਵੀਂ ਆਬਾਦੀ ਗਲੀ ਨੰਬਰ 13 ਛੋਟੀ ਪੌੜੀ ਸਥਿਤ ਇਕ ਮਕਾਨ ’ਚ ਕਿਰਾਏ ’ਤੇ ਰਹਿੰਦਾ ਸੀ। ਬੀਤੀ ਰਾਤ ਉਹ ਆਪਣੇ ਕਮਰੇ ’ਚ ਆ ਕੇ ਗੇਟ ਬੰਦ ਕਰਕੇ ਸੌਂ ਗਿਆ। ਮਕਾਨ ਮਾਲਕਣ ਬਜ਼ੁਰਗ ਬੀਬੀ ਨੇ ਸਵੇਰੇ ਉਸ ਨੂੰ ਉਠਾਉਣ ਲਈ ਗਈ ਤਾਂ ਸੁਭਾਸ਼ ਨੇ ਦਰਵਾਜ਼ਾ ਨਹੀਂ ਖੋਲਿ੍ਹਆ। ਜਾਣਕਾਰੀ ਮਿਲਣ ’ਤੇ ਨੇੜੇ-ਤੇੜੇ ਦੇ ਲੋਕ ਇਕੱਠੇ ਹੋ ਗਏ। ਉਨ੍ਹਾਂ ਨੇ ਇਸ ਗੱਲ ਦੀ ਸੂਚਨਾ ਥਾਣਾ ਨੰਬਰ 2 ਦੀ ਪੁਲਸ ਨੂੰ ਦਿੱਤੀ, ਜਿਸ ’ਤੇ ਪੁਲਸ ਟੀਮ ਮੌਕੇ ’ਤੇ ਪਹੁੰਚੇ ਅਤੇ ਲਾਸ਼ ਨੂੰ ਹੇਠਾਂ ਉਤਾਰ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰਖਵਾਇਆ ਗਿਆ। 

ਇਹ ਵੀ ਪੜ੍ਹੋ: ਬਰਨਾਲਾ ਦੀ ਧੀ ਗਰਿਮਾ ਵਰਮਾ ਬਣੀ ਅਮਰੀਕਾ ਦੇ ਰਾਸ਼ਟਰਪਤੀ ਦੀ ਪਤਨੀ ਦੀ ਡਿਜੀਟਲ ਡਾਇਰੈਕਟਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Shyna

Content Editor

Related News