ਨੀਲ ਗਾਂ ਦੀ ਦੋ ਕਾਰਾਂ ਨਾਲ ਟੱਕਰ ’ਚ ਤਿੰਨ ਗੰਭੀਰ ਜ਼ਖਮੀ

Wednesday, Jun 03, 2026 - 06:08 PM (IST)

ਨੀਲ ਗਾਂ ਦੀ ਦੋ ਕਾਰਾਂ ਨਾਲ ਟੱਕਰ ’ਚ ਤਿੰਨ ਗੰਭੀਰ ਜ਼ਖਮੀ

ਦੋਦਾ (ਲਖਵੀਰ ਸ਼ਰਮਾ) : ਪਿੰਡ ਦੋਦਾ ਤੋਂ ਸ੍ਰੀ ਮੁਕਤਸਰ ਸਾਹਿਬ ਮੁੱਖ ਮਾਰਗ ਚੰਦਭਾਨ ਡ੍ਰੇਨ ਨੇੜੇ ਇਕ ਨੀਲ ਗਾਂ ਦੀ ਦੋ ਕਾਰਾਂ ਨਾਲ ਟੱਕਰ ਹੋਣ ਕਾਰਨ ਤਿੰਨ ਲੋਕ ਗੰਭੀਰ ਰੂਪ 'ਚ ਜ਼ਖਮੀਂ ਹੋ ਗਏ। ਇਸ ਸਬੰਧੀ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਨੀਲ ਗਾਂ ਜੋ ਸੜਕ ਦੇ ਨਾਲ ਲੱਗਦੇ ਖੇਤਾਂ ਵਿੱਚੋਂ ਅਚਾਨਕ ਤੇਜ਼ ਦੌੜ ਕੇ ਸੜਕ ਪਾਰ ਕਰ ਰਹੀ ਸੀ ਕਿ ਸ੍ਰੀ ਮੁਕਤਸਰ ਸਾਹਿਬ ਨੂੰ ਜਾ ਰਹੀ ਸਵਿਫਟ ਕਾਰ ਜਿਸ ਨੂੰ ਪ੍ਰਦੀਪ ਕੁਮਾਰ ਵਾਸੀ ਬਠਿੰਡਾ ਚਲਾ ਰਿਹਾ ਸੀ ਨਾਲ ਅਤੇ ਬਾਅਦ ਵਿਚ ਇਨੋਵਾ ਕਾਰ ਜਿਸ ਨੂੰ ਅਮਨ ਬਾਂਸਲ ਪੁੱਤਰ ਪਵਨ ਕੁਮਾਰ ਵਾਸੀ ਮਹਾਂਬੱਧਰ ਚਲਾ ਰਿਹਾ ਸੀ ਨਾਲ ਟਕਰਾਅ ਗਈ। 

ਇਹ ਟੱਕਰ ਇੰਨੀ ਭਿਆਨਕ ਤੇ ਜ਼ੋਰਦਾਰ ਸੀ ਕਿ ਜਿਥੇ ਦੋਵੇਂ ਕਾਰਾਂ ਨੂੰ ਭਾਰੀ ਨੁਕਸਾਨ ਹੋਇਆ ਉਥੇ ਇਨੋਵਾ ਕਾਰ 'ਚ ਸਵਾਰ ਤਿੰਨ ਲੋਕ ਅਮਨ ਬਾਂਸਲ ਪੁੱਤਰ ਪਵਨ ਕੁਮਾਰ, ਸ਼ਿਵਾਲੀ ਅਤੇ ਪਿੰਸ਼ਾ ਪੁੱਤਰੀ ਅਮਨ ਬਾਂਸਲ ਗੰਭੀਰ ਰੂਪ ਵਿਚ ਜ਼ਖਮੀਂ ਹੋ ਗਏ। ਜਿਨ੍ਹਾਂ ਨੂੰ ਰਾਹਗੀਰਾਂ ਅਤੇ 112 ਐੱਸ. ਐੱਸ. ਐੱਫ. ਦੀ ਮੱਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਭੇਜਿਆ ਗਿਆ। ਮੌਕੇ 'ਤੇ ਪਹੁੰਚੇ ਲੋਕਾਂ ਨੇ ਦੱਸਿਆ ਕਿ ਟੱਕਰ ਬਹੁਤ ਭਿਆਨਕ ਹੋਣ ਕਰਕੇ ਜਿਥੇ ਵਾਹਨਾਂ ਦਾ ਭਾਰੀ ਨੁਕਸਾਨ ਹੋ ਗਿਆ ਅਤੇ ਨੀਲ ਗਾਂ ਦੀ ਵੀ ਮੌਕੇ 'ਤੇ ਹੀ ਮੌਤ ਹੋ ਗਈ। 


author

Gurminder Singh

Content Editor

Related News