ਬਲਾਕ ਪੰਜਗਰਾਈਆਂ ਦੇ 6 ਪਿੰਡਾਂ ਵਿੱਚ ਹੋਇਆ 100 ਫ਼ੀਸਦੀ ਕੋਵਿਡ ਟੀਕਾਕਰਨ

01/24/2022 6:55:27 PM

ਸੰਦੌੜ (ਰਿਖੀ) - ਕੋਵਿਡ 19 ਦੀ ਤੀਸਰੀ ਲਹਿਰ ਨੂੰ ਰੋਕਣ ਲਈ ਸਿਹਤ ਅਤੇ ਸਿਵਲ ਪ੍ਰਸ਼ਾਸ਼ਨ ਵੱਲੋਂ ਜੰਗੀ ਪੱਧਰ ’ਤੇ ਕੋਵਿਡ ਟੀਕਾਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਮਾਲੇਰਕੋਟਲਾ ਦੇ ਸਿਵਲ ਸਰਜਨ ਡਾ. ਮੁਕੇਸ਼ ਚੰਦਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਸੀਨੀਅਰ ਮੈਡੀਕਲ ਅਫ਼ਸਰ ਡਾ.ਐੱਮ.ਐੱਸ. ਭਸੀਨ ਤੇ ਮੁੱਖ ਕੋਵਿਡ ਨੋਡਲ ਅਫ਼ਸਰ ਡਾ. ਕੰਵਲਵੀਰ ਸਿੰਘ ਦੀ ਅਗਵਾਈ ਹੇਠ ਬਲਾਕ ਦੇ ਛੇ ਪਿੰਡਾਂ ਵਿੱਚ ਪਹਿਲੀ ਡੋਜ਼ ਨੂੰ 100 ਫ਼ੀਸਦੀ ਪੂਰਾ ਕਰ ਲਿਆ ਗਿਆ ਹੈ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ: ਪਤੰਗ ਲੁੱਟਦੇ ਸਮੇਂ ਟਰਾਂਸਫਾਰਮਰ ਦੀ ਲਪੇਟ 'ਚ ਆਇਆ 14 ਸਾਲਾ ਬੱਚਾ, ਤੜਫ਼-ਤੜਫ਼ ਨਿਕਲੀ ਜਾਨ

ਇਸ ਮੌਕੇ ਨੋਡਲ ਅਫ਼ਸਰ ਡਾ. ਕੰਵਲਵੀਰ ਸਿੰਘ ਨੇ ਦੱਸਿਆ ਕਿ ਪਿੰਡ ਬਾਲੇਵਾਲ, ਭੋਗੀਵਾਲ, ਧਲੇਰ ਖੁਰਦ, ਮਿੱਠੇਵਾਲ, ਢਾਡੇਵਾੜਾ ਅਤੇ ਅਲੀਪੁਰ ਖਟੜੇ ਦੇ ਸਿਹਤ ਕਾਮਿਆਂ ਵੱਲੋਂ ਘਰ-ਘਰ ਜਾ ਕੇ 100 ਫ਼ੀਸਦੀ ਯੋਗ ਲੋਕਾਂ ਦਾ ਟੀਕਾਕਰਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਸਾਰੇ ਅਜਿਹੇ ਲੋਕ, ਜੋ ਯੋਗ ਹਨ ਅਤੇ ਪਿੰਡ ਵਿੱਚ ਰਹਿੰਦੇ ਹਨ, ਦੇ ਵੈਕਸੀਨ ਦੀ ਪਹਿਲੀ ਡੋਜ਼ ਲੱਗ ਚੁੱਕੀ ਹੈ। ਉਨ੍ਹਾਂ ਨੂੰ ਦੂਸਰੀ ਡੋਜ਼ ਲਗਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਘਰ ਘਰ ਜਾ ਕੇ ਲੋਕਾਂ ਦੇ ਟੀਕੇ ਲਗਾਏ ਗਏ। 

ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ: ਪਿਓ ਨੇ ਪੁੱਤਰਾਂ ਨਾਲ ਮਿਲ ਕੀਤਾ ਧੀ ਦਾ ਕਤਲ, ਫਿਰ ਟੋਏ ’ਚ ਦੱਬੀ ਲਾਸ਼

ਇਸ ਮੌਕੇ ਐੱਸ.ਐੱਮ.ਓ. ਡਾ.ਭਸੀਨ ਨੇ ਸਿਹਤ ਕੇਂਦਰਾਂ ਦੇ ਸਟਾਫ਼ ਦੀ ਸ਼ਲਾਂਘਾ ਕਰਦਿਆਂ ਕਿਹਾ ਕਿ ਸਟਾਫ਼ ਨੇ ਘਰ-ਘਰ ਜਾ ਕੇ ਤੇ ਲੋਕਾਂ ਤੱਕ ਪਹੁੰਚ ਕਰਦੇ ਹੋਏ ਵੈਕਸੀਨ ਲਗਾਈ ਹੈ, ਜਿਸ ਨਾਲ ਇਹ ਸਫ਼ਲਤਾ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਸਬ ਸੈਂਟਰਾਂ ਦੇ ਸਟਾਫ਼ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਬਾਕੀ ਪਿੰਡ ਵੀ ਜਲਦੀ 100 ਫ਼ੀਸਦੀ ਕੀਤੇ ਜਾਣਗੇ। ਡੀ. ਆਈ. ਓ ਮਾਲੇਰਕੋਟਲਾ ਡਾ. ਰਾਜੀਵ ਬੈਂਸ ਨੇ ਕਿਹਾ ਕਿ ਸਿਹਤ ਬਲਾਕ ਪੰਜਗਰਾਈਆਂ ਦਾ ਕੋਵਿਡ ਪ੍ਰਤੀ ਕੰਮ ਸ਼ਲਾਘਾਯੋਗ ਹੈ। ਇਸ ਮੌਕੇ ਸੁਪਰਡੈਂਟ ਬਲਵਿੰਦਰ ਸਿੰਘ, ਮਾਸ ਮੀਡੀਆ ਅਫ਼ਸਰ ਦਲਜੀਤ ਸਿੰਘ, ਐੱਸ.ਆਈ ਨਿਰਭੈ ਸਿੰਘ, ਸਤਿੰਦਰ ਸਿੰਘ, ਗੁਲਜ਼ਾਰ ਖਾ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - ਬਠਿੰਡਾ ਗੈਂਗਵਾਰ ’ਚ ਗੈਂਗਸਟਰਾਂ ਨੇ ਕੀਤਾ ਵੱਡਾ ਖ਼ੁਲਾਸਾ: ਤਿੰਨ ਸ਼ਾਰਪ ਸ਼ੂਟਰਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ


rajwinder kaur

Content Editor

Related News