ਮੋਗਾ ਤੋਂ ਭਾਜਪਾ ਦੇ ਉਮੀਦਵਾਰ ਹੋਣਗੇ ਹਰਜੋਤ ਕਮਲ, ਮਾਲਵਿਕਾ ਸੂਦ ਨਾਲ ਹੋਵੇਗੀ ਤਿੱਖੀ ਟੱਕਰ

01/27/2022 2:42:27 PM

ਮੋਗਾ (ਜ.ਬ) : ਭਾਜਪਾ ਵਲੋਂ ਅੱਜ ਉਮੀਦਵਾਰਾਂ ਦੀ ਦੂਜੀ ਲਿਸਟ ਦਾ ਐਲਾਨ ਕੀਤਾ ਗਿਆ ਹੈ। ਮੋਗਾ ਤੋਂ ਭਾਜਪਾ ਦੇ ਉਮੀਦਵਾਰ ਜੋ ਕਿ ਹੁਣੇ-ਹੁਣੇ ਕਾਂਗਰਸ ਨੂੰ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸਨ। ਪਾਰਟੀ ਨੇ ਅੱਜ ਉਨ੍ਹਾਂ ਨੂੰ ਮੋਗੇ ਤੋਂ ਟਿਕਟ ਦੇ ਦਿੱਤੀ ਹੈ। ਹਰਜੋਤ ਕਮਲ ਮੋਗਾ ਦੀ ਸੀਟ ’ਤੇ ਲਗਾਤਾਰ ਦਾਅਵੇਦਾਰੀ ਜਤਾ ਰਹੇ ਸਨ।  ਕਾਂਗਰਸ ਪਾਰਟੀ ਵਲੋਂ ਮਾਲਵਿਕਾ ਸੂਦ ਅਤੇ ਭਾਜਪਾ ਤੋਂ ਹਰਜੋਤ ਕਮਲ ਹੁਣ ਵਿਧਾਨ ਸਭਾ ਚੋਣਾਂ ’ਚ ਇਕ ਦੂਜੇ ਨਾਲ ਤਿੱਖੀ ਟੱਕਰ ਲੈਂਦੇ ਦਿਖਾਈ ਦੇਣਗੇ। ਹਰਜੋਤ ਕਮਲ ਦੇ ਨਿਰਾਸ਼ ਹੋਣ ਦੌਰਾਨ ਕਾਂਗਰਸ ਹਾਈਕਮਾਨ ਨੇ ਹਰਜੋਤ ਕਮਲ ਨੂੰ ਮਨਾਉਣ ਲਈ ਦਿੱਲੀ ਵੀ ਸੱਦਿਆ ਸੀ ਅਤੇ ਹਰਜੋਤ ਨਾਲ ਗੱਲਬਾਤ ਕਰਕੇ ਮਨਾਉਣ ਦਾ ਯਤਨ ਵੀ ਕੀਤਾ ਸੀ ਪਰ ਉਨ੍ਹਾਂ ਨੇ ਭਾਜਪਾ ’ਚ ਸ਼ਾਮਲ ਹੋਣ ਦਾ ਮਨ ਬਣਾ ਲਿਆ ਸੀ ਅਤੇ ਹੁਣ ਉਹ ਮੋਗਾ ਤੋਂ ਭਾਜਪਾ ਦੇ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਉਤਰਨਗੇ। 

ਇਹ ਵੀ ਪੜ੍ਹੋ : ਰਾਜਾ ਵੜਿੰਗ ਦਾ ਵੱਡਾ ਦਾਅਵਾ, ਮੁੜ ਬਹੁਮਤ ਨਾਲ ਸੱਤਾ 'ਚ ਆਵੇਗੀ ਕਾਂਗਰਸ

ਵਰਨਣਯੋਗ ਹੈ ਕਿ ਜਿਵੇਂ ਹੀ ਕਾਂਗਰਸ ਹਾਈਕਮਾਨ ਵਲੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਅਤੇ ਮੋਗਾ ਤੋਂ ਮਾਲਵਿਕਾ ਨੂੰ ਉਮੀਦਵਾਰ ਐਲਾਨਿਆ ਗਿਆ ਤਾਂ ਇਸ ਐਲਾਨ ਦੇ ਕੁੱਝ ਘੰਟਿਆਂ ਬਾਅਦ ਹੀ ਵਿਧਾਇਕ ਹਰਜੋਤ ਕਮਲ ਨੇ ਕਾਂਗਰਸ ਨੂੰ ਅਲਵਿਦ ਆਖਦਿਆਂ ਭਾਜਪਾ ਦਾ ਪੱਲਾ ਫੜ ਲਿਆ  ਹੈ। ਹਰਜੋਤ ਕਮਲ ਨੂੰ ਚੰਡੀਗੜ੍ਹ ਵਿਚ ਪਾਰਟੀ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰ ਆਗੂਆਂ ਦੀ ਅਗਵਾਈ ਵਿਚ ਭਾਜਪਾ ’ਚ ਸ਼ਾਮਲ ਕੀਤਾ ਗਿਆ ਸੀ। 

ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News