ਪਤਨੀ ਨਾਲ ਮਾਰਕੁੱਟ ਕਰਨ ਦੇ ਇਲਜ਼ਾਮ ''ਚ ਪਤੀ ਨਾਮਜ਼ਦ

12/31/2019 2:06:45 PM

ਮੋਗਾ (ਸੰਜੀਵ): ਥਾਣਾ ਸਿਟੀ ਸਾਉਥ ਪੁਲਸ ਨੇ 29 ਦਸੰਬਰ ਨੂੰ ਦੁਪਹਿਰ ਮੰਡੀ ਰਾਮਗੰਜ 'ਚ ਪਤਨੀ ਦੀ ਮਾਰ ਕੁੱਟ ਕਰ ਜ਼ਖਮੀ ਕਰਨ ਦੇ ਇਲਜ਼ਾਮ 'ਚ ਪਤੀ 'ਤੇ ਮਾਮਲਾ ਦਰਜ ਕੀਤਾ ਹੈ। ਥਾਣਾ ਸਿਟੀ ਸਾਊਥ 'ਚ ਤਾਇਨਾਤ ਹਵਲਦਾਰ ਰਛਪਾਲ ਸਿੰਘ ਨੇ ਦੱਸਿਆ ਕਿ ਪਰਮਜੀਤ ਕੌਰ ਪਤਨੀ ਜਸਵੀਰ ਸਿੰਘ ਨਿਵਾਸੀ ਪ੍ਰੀਤ ਨਗਰ ਨੇ ਬਿਆਨ ਦਰਜ ਕਰਵਾਏ ਹਨ ਕਿ ਉਸਦੇ ਪਤੀ ਨੇ 29 ਦਸੰਬਰ ਨੂੰ ਦੁਪਹਿਰ 2 : 00 ਵਜੇ ਜਦੋਂ ਉਹ ਆਪਣੇ ਪੁੱਤਰ ਨੂੰ ਮਿਲਣ ਲਈ ਪਹੁੰਚੀ ਸੀ ਤਾਂ ਮੰਡੀ ਰਾਮਗੰਜ 'ਚ ਉਸਦੇ ਪਤੀ ਨੇ ਉਸ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ ਸੀ। ਜ਼ਖਮੀ ਪਤਨੀ ਦਾ ਕਹਿਣਾ ਹੈ ਕਿ ਉਹ ਆਪਣੇ ਪਤੀ ਵਲੋਂ ਤਲਾਕ ਲੈਣਾ ਚਾਹੁੰਦੀ ਹੈ ਜਿਸਨੂੰ ਲੈ ਕੇ ਉਸਦਾ ਪਤੀ ਉਸਦੇ ਨਾਲ ਰੰਜਿਸ਼ ਰੱਖ ਰਿਹਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਜ਼ਖਮੀ ਪਤਨੀ ਦੇ ਬਿਆਨਾਂ ਦੇ ਆਧਾਰ ਤੇ ਪਤੀ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Shyna

Edited By Shyna