ਬਠਿੰਡਾ 'ਚ ਸਕੂਲ ਵੈਨ ਡਰਾਈਵਰਾਂ ਨੇ ਕੀਤੀ ਹੜਤਾਲ, ਮਾਪੇ ਹੋਏ ਪਰੇਸ਼ਾਨ (ਵੀਡੀਓ)

02/20/2020 10:20:59 AM

ਬਠਿੰਡਾ (ਕੁਨਾਲ) : ਜ਼ਿਲਾ ਪ੍ਰਸ਼ਾਸਨ ਵੱਲੋਂ ਸਕੂਲ ਬੱਸਾਂ ਅਤੇ ਵੈਨਾਂ 'ਤੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੇ ਵਿਰੋਧ 'ਚ ਸਕੂਲ ਬੱਸ ਐਂਡ ਵੈਨ ਐਸੋਸੀਏਸ਼ਨ ਨੇ 20 ਫਰਵਰੀ ਨੂੰ ਵੱਖ-ਵੱਖ ਸਕੂਲਾਂ ਦੀਆਂ ਵੈਨਾਂ ਦੇ ਚਾਲਕਾਂ ਵੱਲੋਂ ਹੜਤਾਲ ਦਾ ਐਲਾਨ ਕੀਤਾ ਸੀ, ਜਿਸ ਦੇ ਚੱਲਦੇ ਅੱਜ ਬਠਿੰਡਾ ਵਿਚ ਸਕੂਲ ਵੈਨ ਡਰਾਈਵਰਾਂ ਨੇ ਹੜਤਾਲ ਕਰ ਦਿੱਤੀ।

ਹੜਤਾਲ ਕਾਰਣ ਮਾਪਿਆਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸਵੇਰੇ ਮਾਪੇ ਬੱਚਿਆਂ ਨੂੰ ਸਕੂਲ ਛੱਡਣ ਲਈ ਆਏ, ਜਦਕਿ ਛੁੱਟੀ ਦੌਰਾਨ ਵੀ ਸਕੂਲਾਂ ਬਾਹਰ ਮਾਪਿਆਂ ਦਾ ਜਮਾਵੜਾ ਦੇਖਣ ਨੂੰ ਮਿਲਿਆ। ਕਈ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਗੁਆਂਢੀਆਂ ਜਾਂ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਸਕੂਲਾਂ 'ਚ ਭੇਜਿਆ। ਕੰਮਕਾਰ ਵਾਲੇ ਪਰਿਵਾਰਾਂ ਨੂੰ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਘਰ ਛੱਡਣ ਲਈ ਆਪਣੇ ਕੰਮ ਤੋਂ ਛੁੱਟੀ ਵੀ ਕਰਨੀ ਪਈ। ਅਜਿਹੇ 'ਚ ਲੋਕ ਪੂਰਾ ਦਿਨ ਪ੍ਰੇਸ਼ਾਨ ਰਹੇ। ਮਾਪਿਆਂ ਨੇ ਜਲਦੀ ਤੋਂ ਜਲਦੀ ਹੜਤਾਲ ਖਤਮ ਕਰਨ ਅਤੇ ਸਕੂਲੀ ਵਾਹਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।


cherry

Content Editor

Related News