PU 'ਚ 30 ਅਗਸਤ ਨੂੰ ਬਲਰਾਮਜੀ ਦਾਸ ਟੰਡਨ ਮੈਮੋਰੀਅਲ ਲੈਕਚਰ, ਰੱਖਿਆ ਮੰਤਰੀ ਹੋਣਗੇ ਮੁੱਖ ਬੁਲਾਰੇ

Saturday, Aug 28, 2021 - 10:56 PM (IST)

ਚੰਡੀਗੜ੍ਹ-ਜਨਸੰਘ ਦੇ ਸੰਸਥਾਪਕ ਮੈਂਬਰ, ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਛੱਤੀਸਗੜ੍ਹ ਦੇ ਸਾਬਕਾ ਰਾਜਪਾਲ ਬਲਰਾਮਜੀ ਦਾਸ ਟੰਡਨ ਦੀ ਯਾਦ 'ਚ ਪੰਜਾਬ ਯੂਨੀਵਰਸਿਟੀ ਵੱਲੋਂ ਆਯੋਜਿਤ ਕੀਤੇ ਜਾ ਰਹੇ ਸਾਲਾਨਾ ਲੈਕਚਰ ਦੀ ਸੀਰੀਜ਼ 'ਚ ਇਸ ਸੈਸ਼ਨ 'ਚ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਮੁੱਖ ਬੁਲਾਰੇ ਹੋਣਗੇ। ਇਸ ਲੈਕਚਰ ਦਾ ਆਯੋਜਨ ਪੰਜਾਬ ਯੂਨੀਵਰਸਿਟੀ 'ਚ 30 ਅਗਸਤ ਨੂੰ ਹੋਵੇਗਾ ਜਿਸ 'ਚ ਰਾਜਨਾਥ ਸਿੰਘ ਵਰਚੁਅਲ ਮਾਧਿਅਮ ਰਾਹੀਂ ਆਪਣੇ ਦਿੱਲੀ ਸਥਿਤ ਦਫਤਰ ਨਾਲ ਜੁੜਣਗੇ। ਲੈਕਚਰ ਦਾ ਇਸ ਵਾਰ ਦਾ ਵਿਸ਼ਾ-ਰਾਸ਼ਟਰ ਸੁਰੱਖਿਆ 'ਤੇ ਆਧਾਰਿਤ ਹੈ।

ਇਹ ਵੀ ਪੜ੍ਹੋ : ਅਮਰੀਕਾ ਦੇ ਇਸ ਏਅਰਪੋਰਟ 'ਤੇ ਅਫਗਾਨੀ ਸ਼ਰਨਾਰਥੀਆਂ ਲਈ ਖੋਲ੍ਹਿਆ ਕੋਰੋਨਾ ਵੈਕਸੀਨ ਕੇਂਦਰ

ਇਹ ਆਯੋਜਨ ਸੰਜੇ ਟੰਡਨ ਵੱਲੋਂ ਆਪਣੇ ਪਿਤਾ ਦੀ ਯਾਦ 'ਚ ਗਠਿਤ ਕੀਤੀ ਗਈ ਬਲਰਾਮਜੀ ਦਾਸ ਟੰਡਨ ਚੈਰੀਟੇਬਲ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਜੋ ਕਿ ਜਨ ਕਲਿਆਣ 'ਚ ਯਤਨਸ਼ੀਲ ਹੈ। ਫਾਊਂਡੇਸ਼ਨ ਵਿਧਵਾ ਔਰਤਾਂ ਨੂੰ ਮਦਦ ਕਰਨ ਦੇ ਨਾਲ ਕੋਰੋਨਾ ਕਾਲ 'ਚ ਲੋੜਵੰਦਾਂ ਲਈ ਕੋਵਿਡ ਕੇਅਰ ਸੈਂਟਰ ਰਾਹੀਂ ਮਦਦ ਕਰਦੀ ਰਹੀ ਹੈ।ਇਸ ਸਾਲਾਨਾ ਆਯੋਜਨ 'ਚ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਮੁੱਖ ਬਲਾਰੇ ਵਜੋਂ ਹਿੱਸਾ ਲੈ ਚੁੱਕੇ ਹਨ।

PunjabKesari

ਇਹ ਵੀ ਪੜ੍ਹੋ : ਬ੍ਰਿਟੇਨ 'ਚ 12 ਤੋਂ 15 ਸਾਲ ਦੇ ਬੱਚਿਆਂ ਲਈ ਕੋਰੋਨਾ ਟੀਕਾਕਰਨ ਦੀ ਤਿਆਰੀ

ਸੰਜੇ ਟੰਡਨ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਅਵਿਨਾਸ਼ ਰਾਏ ਖੰਨਾ ਬਤੌਰ ਗੈਸਟ ਆਫ ਆਨਰ ਵਜੋਂ ਸ਼ਿਰਕਤ ਕਰਨਗੇ ਜੋ ਕਿ ਸਾਬਕਾ ਰਾਜ ਸਭਾ ਮੈਂਬਰ, ਭਾਜਪਾ ਦੇ ਸਾਬਕਾ ਪ੍ਰਧਾਨ ਹੋਣ ਦੇ ਨਾਲ-ਨਾਲ ਮੌਜੂਦਾ ਸਮੇਂ 'ਚ ਇੰਡੀਅਨ ਰੈੱਡ ਕ੍ਰਾਸ ਸੋਸਾਇਟੀ ਦੇ ਪ੍ਰਧਾਨ ਵੀ ਹਨ। ਇਸ ਲੈਕਚਰ ਦੀ ਪ੍ਰਧਾਨਗੀ ਪੰਜਾਬ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਪ੍ਰੋਫੈਸਰ ਰਾਜਕੁਮਾਰ ਕਰਨਗੇ। ਸੋਮਵਾਰ 30 ਅਗਸਤ ਨੂੰ ਸਵੇਰੇ 10:25 ਮਿੰਟ ਤੋਂ ਸ਼ੁਰੂ ਹੋਣ ਵਾਲੇ ਇਸ ਲੈਕਚਰ ਟੈਲੀਕਾਸਟ ਨਾਲ ਦਰਸ਼ਕ ਸੋਸ਼ਲ ਮੀਡੀਆ ਰਾਹੀਂ ਜੁੜ ਸਕਦੇ ਹਨ। ਬਲਰਾਮਜੀ ਟੰਡਨ 13 ਸਾਲਾਂ ਤੱਕ ਅੰਮ੍ਰਿਤਸਰ ਤੋਂ ਕੌਂਸਲਰ, 25 ਸਾਲ ਤੱਕ ਵਿਧਾਇਕ, 10 ਸਾਲ ਤੱਕ ਮੰਤਰੀ ਅਤੇ 4 ਸਾਲ ਤੱਕ ਰਾਜਪਾਲ ਵਜੋਂ ਜਨ ਪ੍ਰਤੀਨਿਧੀ ਰਹੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor

Related News