ਸਮਾਜ ਵਿਰੋਧੀ ਤੇ ਮਾੜੇ ਅਨਸਰ ਹਲਕਾ ਛੱਡ ਜਾਣ ਜਾਂ ਡਿਰ ਆਪਣਾ ਆਪ ਸੁਧਾਰ ਲੈਣ : ਪੁਲਸ ਪ੍ਰਸ਼ਾਸਨ

05/17/2022 5:16:36 PM

ਭਗਤਾ ਭਾਈ (ਪਰਮਜੀਤ ਢਿੱਲੋਂ) : ਸਥਾਨਕ ਸ਼ਹਿਰ ਅੰਦਰ ਗੁੰਡਾਗਰਦੀ ਅਤੇ ਨਸ਼ਾ ਸਮਗਲਰਾਂ ਤੇ ਹੋਰ ਹਰ ਪ੍ਰਕਾਰ ਦੇ ਮਾੜੇ ਅਨੁਸਰਾਂ ਨੂੰ ਨੱਥ ਪਾਉਣ ਲਈ ਸਥਾਨਕ ਥਾਣੇ ਦੀ ਪੁਲਸ ਹੁਣ ਪੱਬਾਂ ਭਾਰ ਹੋਈ ਨਜ਼ਰ ਆ ਰਹੀ ਹੈ। ਅੱਜ ਸ਼ਾਮ ਸਮੇਂ ਲੋਕਾਂ ਵਲੋਂ ਮਿਲਦੀਆਂ ਜਾਣਕਾਰੀਆਂ ਅਨਸਾਰ ਸਥਾਨਕ ਥਾਣਾ ਮੁੱਖੀ ਡਾ . ਦਰਪਣ ਆਹਲੂਵਾਲੀਆਂ ਆਈ ਪੀ ਐਸ ਨੇ ਆਪਣੀ ਪੁਲਸ ਪਾਰਟੀ ਸਮੇਤ ਪੁਲਸੀਆ ਤਰੀਕੇ ਨਾਲ ਸਥਾਨਕ ਬੱਸ ਸਟੈਂਡ ’ਤੇ ਰੇਡ ਕੀਤਾ । ਇਹ ਰੇਡ ਬਿਲਕੁਲ ਫਿਲਮੀ ਸਟਾਈਲ ਦੀ ਸੀ।

ਇਹ ਵੀ ਪੜ੍ਹੋ : ਬਠਿੰਡਾ ਵਿਖੇ ਹਨੂਮਾਨ ਚਾਲੀਸਾ ਦੀ ਬੇਅਦਬੀ, ਪਾਠ ਅਗਨ ਭੇਟ ਕਰ ਕਿਲੇ ਦੇ ਕੋਲ ਸੁੱਟੇ ਪੰਨੇ

ਪੁਲਸ ਨੇ ਆਉਂਦੇ ਹੀ ਬੱਸ ਸਟੈਂਡ ਦੇ ਇੱਕ ਸਾਈਡ ਦੇ ਗੇਟ ਬੰਦ ਕੀਤੇ ਤੇ ਪੂਰੀ ਤਰ੍ਹਾਂ ਨਾਲ ਸਮਾਜ ਵਿਰੋਧੀ ਤੇ ਮਾੜੇ ਅਨੁਸਰਾਂ ਨੂੰ ਨੱਥ ਪਾਉਣ ਦੀ ਧਾਰੀ ਹੋਈ ਸੀ। ਉਨ੍ਹਾਂ ਬੱਸਾਂ ਦੇ ਅੰਦਰ ਵੜ ਕੇ ਚੈਕਿੰਗ ਕੀਤੀ ਅਤੇ ਹੋਰ ਲਈ ਲੁਕਣਗਾਹਾਂ ਵੀ ਚੈੱਕ ਕੀਤੀਆਂ। ਇਸ ਸਮੇਂ ਥਾਣਾ ਮੁੱਖੀ ਡਾ. ਆਹਲੂਵਾਲੀਆ ਨੇ ਕਿਹਾ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਤਰ੍ਹਾਂ ਦੇ ਮਾੜੇ ਲੋਕਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਲੋਕਾਂ ਦੀ ਰੱਖਵਾਲੀ ਲਈ ਹੈ ਤੇ ਲੋਕਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹੁਣ ਸਮਾਜ ਵਿਰੋਧੀ ਤੇ ਮਾੜੇ ਅਨਸਰ ਹਲਕਾ ਛੱਡ ਜਾਣ ਜਾਂ ਫਿਰ ਆਪਣਾ ਆਪ ਸੁਧਾਰ ਲੈਣ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News