ਬੈਂਕ ਦੇ ਬਾਹਰ ਕਾਰ ''ਚ ਜਾ ਰਹੇ ਪਰਿਵਾਰ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਕਈ ਜ਼ਖਮੀ

Monday, Aug 18, 2025 - 09:21 PM (IST)

ਬੈਂਕ ਦੇ ਬਾਹਰ ਕਾਰ ''ਚ ਜਾ ਰਹੇ ਪਰਿਵਾਰ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਕਈ ਜ਼ਖਮੀ

ਲੁਧਿਆਣਾ, (ਰਾਮ): ਥਾਣਾ ਮੋਤੀ ਨਗਰ ਅਧੀਨ ਹਮਲੇ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਬੈਂਕ ਦੇ ਬਾਹਰ ਕਾਰ ਵਿੱਚ ਜਾ ਰਹੇ ਪਰਿਵਾਰ 'ਤੇ ਹਮਲਾ ਕਰਨ ਅਤੇ ਤੇਜ਼ਧਾਰ ਹਥਿਆਰਾਂ ਨਾਲ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਸੌਰਭ ਲਹੋਰੀਆ ਵਾਸੀ  ਮੁਸਲਿਮ ਕਾਲੋਨੀ ਸ਼ੇਰਪੁਰ ਕਲਾਂ ਨੇ ਪੁਲਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨੀਂ ਉਹ ਆਪਣੇ ਭਰਾ ਮਨੀਸ਼ ਨਾਲ ਪੰਜਾਬ ਨੈਸ਼ਨਲ ਬੈਂਕ ਆਰ.ਕੇ. ਰੋਡ ''ਤੇ ਕੰਮ ਕਰਦੀ ਆਪਣੀ ਭੈਣ ਸ਼ਿਵਾਨੀ ਨੂੰ ਲੈਣ ਲਈ ਕਾਰ ਵਿੱਚ ਆਇਆ ਸੀ। ਸ਼ਿਕਾਇਤ ਅਨੁਸਾਰ ਜਿਵੇਂ ਹੀ ਉਹ ਬੈਂਕ ਦੇ ਸਾਹਮਣੇ ਪਹੁੰਚੇ ਤਾਂ ਕਾਰ ਇੱਕ ਟੋਏ ਵਿੱਚ ਜਾ ਡਿੱਗੀ ਅਤੇ ਮੋਟਰਸਾਈਕਲ ''ਤੇ ਆ ਰਹੇ ਦੋ ਨੌਜਵਾਨਾਂ 'ਤੇ ਪਾਣੀ ਪੈ ਗਿਆ। ਇਸ ''ਤੇ ਦੋਸ਼ੀਆਂ ਨੇ ਆਪਣੇ ਦੂਜੇ ਸਾਥੀਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪੀੜਤ ਪੱਖ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਚਾਚਾ ਅਤੇ ਚਚੇਰੇ ਭਰਾਵਾਂ ਨੂੰ ਮੌਕੇ ''ਤੇ ਬੁਲਾਇਆ, ਪਰ ਹਮਲਾਵਰਾਂ ਨੇ ਉਨ੍ਹਾਂ ''ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਕਈ ਲੋਕ ਗੰਭੀਰ ਜ਼ਖਮੀ ਹੋ ਗਏ।
ਮੁਲਜਮਾਂ ਦੀ ਪਛਾਣ ਅਮਨਦੀਪ ਸਿੰਘ ਵਾਸੀ ਦੀਪ ਨਗਰ, ਗੁਰਵਿੰਦਰ ਸਿੰਘ ਵਾਸੀ ਈਸ਼ਰ ਨਗਰ ਅਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਵਜੋਂ ਹੋਈ ਹੈ। ਥਾਣਾ ਮੋਤੀ ਨਗਰ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜਮਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
 


author

DILSHER

Content Editor

Related News