ਨਸ਼ੀਲੀ ਗੋਲੀਆਂ ਦੇ ਨਾਲ ਇਕ ਮੁਲਜ਼ਮ ਕਾਬੂ, ਕੇਸ ਦਰਜ
Thursday, Aug 07, 2025 - 06:11 PM (IST)

ਲੁਧਿਆਣਾ (ਰਾਜ) : ਨਸ਼ੀਲੀਆਂ ਗੋਲੀਆਂ ਦੇ ਨਾਲ ਇਕ ਮੁਲਜ਼ਮ ਨੂੰ ਥਾਣਾ ਡੇਹਲੋਂ ਦੀ ਪੁਲਸ ਨੇ ਕਾਬੂ ਕੀਤਾ ਹੈ। ਮੁਲਜ਼ਮ ਮਨਿੰਦਰਦੀਪ ਸਿੰਘ ਹੈ ਜੋ ਕਿ ਡੇਹਲੋਂ ਇਲਾਕੇ ਦਾ ਰਹਿਣ ਵਾਲਾ ਹੈ। ਮੁਲਜ਼ਮ ਕੋਲੋਂ 70 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਹਨ। ਐੱਸ.ਆਈ ਪ੍ਰਦੀਪ ਸਿੰਘ ਮੁਤਾਬਕ ਉਹ ਪੁਲਸ ਪਾਰਟੀ ਨਾਲ ਗਸ਼ਤ 'ਤੇ ਸੀ। ਇਸ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਨਸ਼ਾ ਵੇਚਣ ਦਾ ਆਦਿ ਹੈ। ਜੋ ਕਿ ਨਸ਼ੀਲੀ ਗੋਲੀਆਂ ਵੇਚਣ ਲਈ ਕਾਬੂ ਕੀਤਾ ਹੈ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 70 ਨਸ਼ੀਲੀ ਗੋਲੀਆਂ ਮਿਲੀਆਂ। ਪੁਲਸ ਨੇ ਐਨ.ਡੀ.ਪੀ.ਐਸ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ ਅਤੇ ਮੁਲਜ਼ਮ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।