ਟੋਲ ਪਲਾਜ਼ਾ ’ਤੇ ਆਪਣੀ ਕਾਰ VIP ਲਾਈਨ ਤੋਂ ਕੱਢਣ ਲਈ ਕਬੱਡੀ ਖਿਡਾਰੀ ਨੇ ਸੁਰੱਖਿਆ ਗਾਰਡ ਨੂੰ ਕੁੱਟਿਆ, ਉਤਾਰੀ ਪੱਗ

Saturday, Aug 16, 2025 - 11:18 PM (IST)

ਟੋਲ ਪਲਾਜ਼ਾ ’ਤੇ ਆਪਣੀ ਕਾਰ VIP ਲਾਈਨ ਤੋਂ ਕੱਢਣ ਲਈ ਕਬੱਡੀ ਖਿਡਾਰੀ ਨੇ ਸੁਰੱਖਿਆ ਗਾਰਡ ਨੂੰ ਕੁੱਟਿਆ, ਉਤਾਰੀ ਪੱਗ

ਲੁਧਿਆਣਾ (ਅਨਿਲ) ਰਾਸ਼ਟਰੀ ਰਾਜਮਾਰਗ ''ਤੇ ਲਾਡੋਵਾਲ ਟੋਲ ਪਲਾਜ਼ਾ ''ਤੇ ਇੱਕ ਕਬੱਡੀ ਖਿਡਾਰੀ ਨੇ ਟੋਲ ਦਾ ਭੁਗਤਾਨ ਕੀਤੇ ਬਿਨਾਂ ਆਪਣੀ ਕਾਰ ਵੀਆਈਪੀ ਲਾਈਨ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਜਦੋਂ ਟੋਲ ਪਲਾਜ਼ਾ ''ਤੇ ਤਾਇਨਾਤ ਸੁਰੱਖਿਆ ਗਾਰਡ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਬੱਡੀ ਖਿਡਾਰੀ ਨੇ ਟੋਲ ''ਤੇ ਤਾਇਨਾਤ ਸੁਰੱਖਿਆ ਗਾਰਡ ਦੀ ਕੁੱਟਮਾਰ ਕੀਤੀ ਤੇ ਉਸਦੀ ਪੱਗ ਲਾਹ ਦਿੱਤੀ।

ਇੰਨਾ ਹੀ ਨਹੀਂ ਕਬੱਡੀ ਖਿਡਾਰੀ ਨੇ ਸੁਰੱਖਿਆ ਗਾਰਡ ਨੂੰ ਵਾਲਾਂ ਤੋਂ ਖਿੱਚਿਆ ਅਤੇ ਉਸਦੀ ਬੇਇੱਜ਼ਤੀ ਕੀਤੀ। ਜਦੋਂ ਸੁਰੱਖਿਆ ਗਾਰਡ ਦੇ ਸਾਥੀ ਨੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕਬੱਡੀ ਖਿਡਾਰੀ ਅਤੇ ਉਸਦੇ ਸਾਥੀ ਨੇ ਇੱਕ ਹੋਰ ਸੁਰੱਖਿਆ ਗਾਰਡ ਦੀ ਵੀ ਕੁੱਟਮਾਰ ਕੀਤੀ।

ਜਾਣਕਾਰੀ ਦਿੰਦ ਟੋਲ ਪਲਾਜ਼ਾ ਦੇ ਸੀਨੀਅਰ ਮੈਨੇਜਰ ਵਿਪਿਨ ਰਾਏ ਨੇ ਦੱਸਿਆ ਕਿ 15 ਅਗਸਤ ਦੀ ਸ਼ਾਮ ਨੂੰ ਲਗਭਗ 4:30 ਵਜੇ ਵੀਆਈਪੀ ਲਾਈਨ ਇੱਕ ਵਿੱਚ ਸੁਰੱਖਿਆ ਗਾਰਡ ਸਤਨਾਮ ਸਿੰਘ ਅਤੇ ਗੁਰਪ੍ਰੀਤ ਸਿੰਘ ਡਿਊਟੀ ''ਤੇ ਸਨ। ਉਹ ਵੀਆਈਪੀ ਲਾਈਨ ''ਤੇ ਤਾਇਨਾਤ ਸੀ ਅਤੇ ਇਸ ਦੌਰਾਨ ਲੁਧਿਆਣਾ ਵਾਲੇ ਪਾਸੇ ਤੋਂ ਇੱਕ ਕਾਲੇ ਰੰਗ ਦੀ ਕਾਰ ਵਿੱਚ ਸਵਾਰ ਦੋ ਨੌਜਵਾਨ ਆਪਣੀ ਕਾਰ ਵੀਆਈਪੀ ਲਾਈਨ ''ਤੇ ਲੈ ਆਏ ਤੇ ਸੁਰੱਖਿਆ ਗਾਰਡ ਸਤਨਾਮ ਸਿੰਘ ਨੂੰ ਉਸ ਦੀ ਕਾਰ ਕੱਢਣ ਲਈ ਕਹਿਣ ਲੱਗੇ।

ਜਦੋਂ ਸੁਰੱਖਿਆ ਗਾਰਡ ਨੇ ਉਸਨੂੰ ਆਪਣਾ ਪਛਾਣ ਪੱਤਰ ਦਿਖਾਉਣ ਲਈ ਕਿਹਾ ਤਾਂ ਕਾਰ ਵਿੱਚ ਬੈਠੇ ਨੌਜਵਾਨ ਨੇ ਕਿਹਾ ਕਿ ਉਹ ਇੱਕ ਕਬੱਡੀ ਖਿਡਾਰੀ ਹੈ ਅਤੇ ਹਮੇਸ਼ਾ ਟੋਲ ਅਦਾ ਕੀਤੇ ਬਿਨਾਂ ਲੰਘਦਾ ਹੈ, ਜਿਸ ''ਤੇ ਸੁਰੱਖਿਆ ਗਾਰਡ ਨੇ ਉਸਦੀ ਕਾਰ ਨੂੰ ਉਸ ਲਾਈਨ ਵਿੱਚੋਂ ਲੰਘਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਕਾਰ ਵਿੱਚ ਬੈਠੇ ਨੌਜਵਾਨ ਗੁੱਸੇ ਵਿੱਚ ਆ ਗਏ ਅਤੇ ਕਾਰ ਵਿੱਚੋਂ ਬਾਹਰ ਨਿਕਲ ਕੇ ਸੁਰੱਖਿਆ ਗਾਰਡ ਸਤਨਾਮ ਸਿੰਘ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਕਾਰ ਵਿੱਚ ਬੈਠੇ ਨੌਜਵਾਨਾਂ ਨੇ ਸੁਰੱਖਿਆ ਗਾਰਡ ਸਤਨਾਮ ਸਿੰਘ ਦੀ ਪੱਗ ਵੀ ਉਤਾਰ ਦਿੱਤੀ ਤੇ ਉਸਨੂੰ ਵਾਲਾਂ ਤੋਂ ਫੜ ਕੇ ਘਸੀਟਿਆ, ਜਿਸ ਤੋਂ ਬਾਅਦ ਜਦੋਂ ਸੁਰੱਖਿਆ ਗਾਰਡ ਦਾ ਦੋਸਤ ਗੁਰਪ੍ਰੀਤ ਸਿੰਘ ਸਤਨਾਮ ਸਿੰਘ ਨੂੰ ਬਚਾਉਣ ਲਈ ਅੱਗੇ ਆਇਆ ਤਾਂ ਕਾਰ ਵਿੱਚ ਬੈਠੇ ਨੌਜਵਾਨਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ।

ਕਾਰ ਵਿੱਚ ਬੈਠੇ ਨੌਜਵਾਨਾਂ ਵੱਲੋਂ ਸੁਰੱਖਿਆ ਗਾਰਡ ਦੀ ਕੁੱਟਮਾਰ ਦੀਆਂ ਸਾਰੀਆਂ ਹਰਕਤਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ। ਟੋਲ ਮੈਨੇਜਰ ਵਿਪਿਨ ਰਾਏ ਨੇ ਦੱਸਿਆ ਕਿ ਜਿਸ ਤੋਂ ਬਾਅਦ ਉਨ੍ਹਾਂ ਨੇ ਲਾਡੋਵਾਲ ਥਾਣੇ ਦੀ ਪੁਲਸ ਕੋਲ ਸੁਰੱਖਿਆ ਗਾਰਡ ਦੀ ਕੁੱਟਮਾਰ ਦੀ ਸ਼ਿਕਾਇਤ ਦਰਜ ਕਰਵਾਈ, ਜਦੋਂ ਜਾਂਚ ਅਧਿਕਾਰੀ ਨੂੰ ਉਕਤ ਮਾਮਲੇ ਬਾਰੇ ਸੂਚਿਤ ਕੀਤਾ ਗਿਆ ਤਾਂ ਜਦੋਂ ਥਾਣਾ ਮੁਖੀ ਹਰਮੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸੁਰੱਖਿਆ ਕਰਮਚਾਰੀ ਸਤਨਾਮ ਸਿੰਘ ਦੀ ਸ਼ਿਕਾਇਤ ਉਨ੍ਹਾਂ ਤੱਕ ਪਹੁੰਚ ਗਈ ਹੈ।

ਉਨ੍ਹਾਂ ਦੱਸਿਆ ਕਿ ਸੁਰੱਖਿਆ ਕਰਮਚਾਰੀ ਸਤਨਾਮ ਸਿੰਘ ''ਤੇ ਹਮਲਾ ਕਰਨ ਵਾਲੇ ਕਬੱਡੀ ਖਿਡਾਰੀ ਦੀ ਪਛਾਣ ਹਰਜਸ਼ਪ੍ਰੀਤ ਸਿੰਘ ਉਰਫ਼ ਜਸ਼ਨ ਵਾਸੀ ਆਲਮਗੀਰ ਵਜੋਂ ਹੋਈ ਹੈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਦੌਰਾਨ ਸਥਿਤੀ ਅਨੁਸਾਰ ਕਾਰਵਾਈ ਕੀਤੀ ਜਾਵੇਗੀ।


author

Hardeep Kumar

Content Editor

Related News