ਪੰਜਾਬੀਆਂ ਨੂੰ ਪਵੇਗਾ 10,00,00,00,000 ਰੁਪਏ ਦਾ ਘਾਟਾ! ਜਾ ਸਕਦੀਆਂ ਨੇ ਹਜ਼ਾਰਾਂ ਨੌਕਰੀਆਂ

Friday, Aug 08, 2025 - 03:08 PM (IST)

ਪੰਜਾਬੀਆਂ ਨੂੰ ਪਵੇਗਾ 10,00,00,00,000 ਰੁਪਏ ਦਾ ਘਾਟਾ! ਜਾ ਸਕਦੀਆਂ ਨੇ ਹਜ਼ਾਰਾਂ ਨੌਕਰੀਆਂ

ਲੁਧਿਆਣਾ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ 'ਤੇ ਵਾਧੂ ਟੈਰਿਫ਼ ਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਪੂਰੇ ਦੇਸ਼ ਦੀ ਤਰ੍ਹਾਂ ਪੰਜਾਬ ਦੇ ਉਦਯੋਗ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਵਿਸ਼ੇਸ਼ ਤੌਰ 'ਤੇ ਲੁਧਿਆਣਾ ਦੀ ਇੰਡਸਟਰੀ 'ਤੇ ਇਸ ਦਾ ਵੱਡਾ ਅਸਰ ਵੇਖਣ ਨੂੰ ਮਿਲੇਗਾ। ਇਕ ਰਿਪੋਰਟ ਮੁਤਾਬਕ ਲੁਧਿਆਣਾ ਦੀਆਂ ਤਕਰੀਬਨ 300 ਕੰਪਨੀਆਂ ਸਿੱਧਾ ਅਮਰੀਕਾ ਨੂੰ ਅਕਸਪੋਰਟ ਕਰਦੀਆਂ ਹਨ। 

ਇਹ ਖ਼ਬਰ ਵੀ ਪੜ੍ਹੋ - ਰੱਖੜੀ ਤੋਂ ਪਹਿਲਾਂ ਪੰਜਾਬ ਸਰਕਾਰ ਦਾ ਵੱਡਾ ਐਲਾਨ! ਇਨ੍ਹਾਂ ਨੂੰ ਮਿਲਣਗੇ 40-40 ਹਜ਼ਾਰ ਰੁਪਏ

ਮੀਡੀਆ ਰਿਪੋਰਟਾਂ ਮੁਤਾਬਕ ਟਰੰਪ ਦੇ ਫ਼ੈਸਲੇ ਨਾਲ ਲੁਧਿਆਣਾ ਦੀ ਇੰਡਸਟਰੀ ਨੂੰ ਤਕਰੀਬਨ 10 ਹਜ਼ਾਰ ਕਰੋੜ ਰੁਪਏ ਦਾ ਸਿੱਧਾ ਨੁਕਸਾਨ ਹੋ ਸਕਦਾ ਹੈ। ਲੁਧਿਆਣਾ ਤੋਂ ਹਰ ਸਾਲ ਤਕਰੀਬਨ 6 ਹਜ਼ਾਰ ਕਰੋੜ ਰੁਪਏ ਦਾ ਟੈਕਸਾਈਟਲ ਤੇ ਹੌਜ਼ਰੀ ਗਾਰਮੈਂਟ ਅਮਰੀਕਾ ਨੂੰ ਐਕਸਪੋਰਟ ਹੁੰਦਾ ਹੈ। ਇਸ ਤੋਂ ਇਲਾਵਾ ਆਟੋ ਪਾਰਟਸ ਤੇ ਟੂਲ ਇੰਡਸਟਰੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਹਾਲਾਤ ਵਿਗੜਦੇ ਹਨ ਤਾਂ ਕਈ ਇੰਡਸਟਰੀਆਂ ਬੰਦ ਤਕ ਹੋਣ ਦੀ ਨੌਬਤ ਵੀ ਆ ਸਕਦੀ ਹੈ ਤੇ ਹਜ਼ਾਰਾਂ ਨੌਕਰੀਆਂ ਜਾ ਸਕਦੀਆਂ ਹਨ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਕਾਰੋਬਾਰੀਆਂ ਲਈ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ (ਵੀਡੀਓ)

ਟਰੰਪ ਵੱਲੋਂ ਭਾਰਤ 'ਤੇ 50 ਫ਼ੀਸਦੀ ਟੈਰਿਫ਼ ਲਾਉਣ ਦਾ ਐਲਾਨ ਕੀਤਾ ਗਿਆ ਹੈ, ਜਦਕਿ ਚੀਨ, ਬੰਗਲਾਦੇਸ਼ ਤੇ ਪਾਕਿਸਤਾਨ 'ਤੇ ਟੈਰਿਫ਼ ਦਰਾਂ ਘੱਟ ਹਨ। ਇਨ੍ਹਾਂ ਦੇਸ਼ਾਂ ਦੇ ਕਾਰੋਬਾਰੀਆਂ ਨੂੰ ਇਸ ਚੀਜ਼ ਦਾ ਫ਼ਾਇਦਾ ਮਿਲ ਸਕਦਾ ਹੈ। ਭਾਰਤੀ ਕਾਰੋਬਾਰੀਆਂ ਨੂੰ ਮਿਲੇ ਆਰਡਰ ਰੱਦ ਹੋ ਕੇ ਇਨ੍ਹਾਂ ਦੇਸ਼ਾਂ ਦੇ ਕਾਰੋਬਾਰੀਆਂ ਨੂੰ ਮਿਲ ਸਕਦੇ ਹਨ। ਲੁਧਿਆਣਾ ਦੀਆਂ ਕਈ ਫੈਕਟਰਿਆਂ ਨੇ ਪਹਿਲਾਂ ਹੀ ਪ੍ਰੋਡਕਸ਼ਨ ਘਟਾਉਣੀ ਸ਼ੁਰੂ ਕਰ ਦਿੱਤੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News