ਦੇਹ ਵਪਾਰ ਦਾ ਅੱਡਾ ਚਲਾਉਣ ਵਾਲੀ ਵੀਰੋ ਤੀਸਰੀ ਵਾਰ ਗਿਰਫਤਾਰ

Saturday, Aug 24, 2019 - 02:44 AM (IST)

ਦੇਹ ਵਪਾਰ ਦਾ ਅੱਡਾ ਚਲਾਉਣ ਵਾਲੀ ਵੀਰੋ ਤੀਸਰੀ ਵਾਰ ਗਿਰਫਤਾਰ

ਫਿਰੋਜ਼ਪੁਰ, (ਮਲਹੋਤਰਾ):- ਦੇਹ ਵਪਾਰ ਦਾ ਅੱਡਾ ਚਲਾਉਣ ਵਾਲੀ ਔਰਤ ਦੇ ਘਰ ਵਿਚ ਛਾਪਾ ਮਾਰ ਕੇ ਪੁਲਸ ਨੇ ਤਿੰਨ ਔਰਤਾਂ ਸਮੇਤ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅੱਡਾ ਸੰਚਾਲਕਾ ਵੀਰੋ ਤੀਜੀ ਵਾਰ ਏਸੇ ਹੀ ਦੋਸ਼ ਵਿਚ ਹਿਰਾਸਤ ਵਿਚ ਲਈ ਗਈ ਹੈ। ਥਾਣਾ ਸਿਟੀ ਦੇ ਏ. ਐੱਸ. ਆਈ. ਸੁਖਚੈਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿਚ ਟੀਮ ਗਸ਼ਤ ’ਤੇ ਸੀ ਤਾਂ ਸੂਚਨਾ ਮਿਲੀ ਕਿ ਵੀਰੋ ਵਾਸੀ ਬੰਨਾਂ ਵਾਲਾ ਵਿਹੜਾ ਆਪਣੇ ਆਰਥਕ ਲਾਭ ਲਈ ਗੈਰ ਔਰਤਾਂ ਨੂੰ ਆਪਣੇ ਘਰ ਬੁਲਾ ਕੇ ਉਨ੍ਹਾਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਉਂਦੀ ਹੈ। ਸੂਚਨਾ ਦੇ ਆਧਾਰ ’ਤੇ ਟੀਮ ਸਮੇਤ ਉਥੇ ਛਾਪਾ ਮਾਰਿਆ ਗਿਆ ਤਾਂ ਵੀਰੋ, ਨੀਲਮ ਪਿੰਡ ਸਦਰਦੀਨ, ਸਿਮਰਨਜੀਤ ਕੌਰ ਪਿੰਡ ਹਸਤੀਵਾਲਾ, ਕਰਮਜੀਤ ਸਿੰਘ ਅਤੇ ਪਰਮਿੰਦਰ ਸਿੰਘ ਪਿੰਡ ਯਾਰੇ ਸ਼ਾਹ ਵਾਲਾ ਨੂੰ ਹਿਰਾਸਤ ਵਿਚ ਲੈ ਕੇ ਉਨ੍ਹਾਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਏ. ਐੱਸ. ਆਈ. ਨੇ ਦੱਸਿਆ ਕਿ ਵੀਰੋ ਦੇ ਖਿਲਾਫ ਪਹਿਲਾਂ ਵੀ ਦੋ ਮਾਮਲੇ ਦਰਜ ਹਨ। ਉਹ ਪਹਿਲਾਂ ਕਿਸੇ ਹੋਰ ਨਾਲ ਮਿਲ ਕੇ ਕੰਮ ਕਰਦੀ ਸੀ, ਹੁਣ ਕੁਝ ਦਿਨ ਪਹਿਲਾਂ ਉਸਨੇ ਆਪਣੇ ਤੌਰ ’ਤੇ ਦੇਹ ਵਪਾਰ ਦਾ ਧੰਦਾ ਕਰਨਾ ਸ਼ੁਰੂ ਕਰ ਦਿੱਤਾ ਹੈ।


author

Bharat Thapa

Content Editor

Related News