ਨਿੱਜੀ ਕੰਪਨੀ ਦੇ MD ਖ਼ਿਲਾਫ਼ ਮਹਿਲਾ ਕਰਮਚਾਰੀ ਨੇ ਲਗਾਏ ਜਬਰ-ਜ਼ਿਨਾਹ ਦੇ ਦੋਸ਼, ਕੇਸ ਦਰਜ

04/10/2022 11:09:44 PM

ਜ਼ੀਰਕਪੁਰ (ਮੇਸ਼ੀ) : ਥਾਣਾ ਜ਼ੀਰਕਪੁਰ ਵਿਖੇ ਨਿੱਜੀ ਕੰਪਨੀ ਦੇ ਐੱਮ. ਡੀ. ਵੱਲੋਂ ਮਹਿਲਾ ਕਰਮਚਾਰੀ ਨੂੰ ਡਰਾ-ਧਮਕਾ ਕੇ ਉਸ ਨਾਲ ਕਈ ਦਿਨ ਜਬਰ-ਜ਼ਿਨਾਹ ਕਰਨ ਦਾ ਮਾਮਲਾ ਦਰਜ ਹੋਇਆ ਹੈ। ਇਸ ਸਬੰਧੀ ਪੀੜਤ ਔਰਤ ਵੱਲੋਂ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਇਕ ਦਿਨ ਕੰਪਨੀ ਦੇ ਐੱਮ. ਡੀ. ਨੇ ਉਸ ਨੂੰ ਚੰਡੀਗੜ੍ਹ ਮੁੱਖ ਦਫ਼ਤਰ ਜਾਣ ਲਈ ਕਿਹਾ ਅਤੇ ਜ਼ੀਰਕਪੁਰ ’ਚ ਆਪਣੇ ਨਾਂ ’ਤੇ ਇਕ ਹੋਟਲ ਵੀ ਬੁੱਕ ਕਰਵਾ ਲਿਆ। ਔਰਤ ਨੇ ਦੱਸਿਆ ਕਿ ਜਦੋਂ ਉਹ ਹੋਟਲ ਪਹੁੰਚੀ ਤਾਂ ਕੁਝ ਦੇਰ ਬਾਅਦ ਦੋਸ਼ੀ ਵੀ ਉਥੇ ਪਹੁੰਚ ਗਿਆ ਅਤੇ ਉਸ ਨਾਲ ਖਾਣਾ ਖਾਧਾ। ਔਰਤ ਨੇ ਦੱਸਿਆ ਕਿ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਕਿੱਥੇ ਹੈ। ਇਸ ਤੋਂ ਉਸ ਨੂੰ ਸਵੇਰੇ ਹੋਸ਼ ਆਈ। ਔਰਤ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਨੇ ਦਫ਼ਤਰੀ ਕੰਮ ਖਤਮ ਕਰਕੇ ਵਾਪਸ ਜਾਣ ਲਈ ਆਪਣੇ ਐੱਮ. ਡੀ. ਨਾਲ ਗੱਲ ਕੀਤੀ। ਇਸ ’ਤੇ ਦੋਸ਼ੀ ਨੇ ਔਰਤ ਨੂੰ ਉਸ ਦੀ ਰਾਤ ਦੀ ਅਸ਼ਲੀਲ ਵੀਡੀਓ ਦਿਖਾਈ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਦੀ ਧਮਕੀ ਤੇ ਡਰਾਵਾ ਦਿਖਾ ਕੇ ਉਸ ਨੂੰ ਚਾਰ ਦਿਨ ਹੋਰ ਹੋਟਲ ’ਚ ਰੱਖਿਆ ਅਤੇ ਉਸ ਨਾਲ ਸਰੀਰਕ ਸਬੰਧ ਵੀ ਬਣਾਏ। ਉਸ ਦੀ ਮਰਜ਼ੀ ਤੋਂ ਬਿਨਾਂ ਚਾਰ ਦਿਨ ਉਸ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਨੂੰ ਧਮਕੀਆਂ ਦੇ ਕੇ ਵਾਪਸ ਭੇਜ ਦਿੱਤਾ ਗਿਆ।

ਇਹ ਵੀ ਪੜ੍ਹੋ : 6 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਘਰ ’ਚ ਛਾਇਆ ਮਾਤਮ

ਉਹ ਬਦਲਾਖੋਰੀ ਦੇ ਡਰੋਂ ਚੁੱਪ ਰਹੀ। ਪੀੜਤਾ ਨੇ ਅੱਗੇ ਦੱਸਿਆ ਕਿ ਜਨਵਰੀ 2022 ’ਚ ਅਚਾਨਕ ਉਸ ਦੇ ਪੇਟ 'ਚ ਦਰਦ ਹੋਣ ਲੱਗਾ, ਜਿਸ ਬਾਰੇ ਉਸ ਨੇ ਮੁਲਜ਼ਮ ਨੂੰ ਦੱਸਿਆ ਤਾਂ ਮੁਲਜ਼ਮ ਨੇ ਉਸ ਦਾ ਅਲਟਰਾਸਾਊਂਡ ਕਰਵਾਇਆ, ਜਿਸ ’ਚ ਪੰਜ ਮਹੀਨੇ ਦਾ ਭਰੂਣ ਮਿਲਿਆ। ਜਿਸ ਤੋਂ ਬਾਅਦ ਦੋਸ਼ੀ ਨੇ ਉਸ ਨੂੰ ਨੋਇਡਾ ਦੇ ਇਕ ਨਿੱਜੀ ਹਸਪਤਾਲ ’ਚ ਲਿਜਾ ਕੇ ਗਰਭਪਾਤ ਕਰਵਾ ਦਿੱਤਾ, ਜਿਸ ਤੋਂ ਬਾਅਦ ਪੀੜਤ ਨੇ ਪਲਵਲ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਸ ਨੇ ਜ਼ੀਰੋ ਐੱਫ.ਆਈ.ਆਰ. ਕੱਟ ਕੇ ਗੁਰਦੇਵ ਕੰਸਟਰੱਕਸ਼ਨ ਕੰਪਨੀ ਦੇ ਐੱਮ.ਡੀ. ਅਨਿਲ ਗੁਪਤਾ ਖ਼ਿਲਾਫ਼ ਮਾਮਲਾ ਦਰਜ ਕਰਕੇ ਜ਼ੀਰਕਪੁਰ ਥਾਣੇ ਭੇਜ ਦਿੱਤਾ। ਜ਼ੀਰਕਪੁਰ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ’ਚ ਵੀਡੀਓ ਸੋਸ਼ਲ ਮੀਡੀਆ ’ਤੇ ਮਾਮਲਾ ਜ਼ੀਰਕਪੁਰ ਨਾਲ ਸਬੰਧਤ ਹੋਣ ਕਾਰਨ ਪਲਵਲ ਪੁਲਸ ਨੇ ਥਾਣਾ ਜ਼ੀਰਕਪੁਰ ਜ਼ੀਰੋ ਐੱਫ. ਆਈ. ਆਰ. ਮਾਮਲੇ ’ਚ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਕਈ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਦੋਸ਼ੀ ਫਰਾਰ ਹੈ।

ਇਹ ਵੀ ਪੜ੍ਹੋ : ਗ੍ਰੰਥੀ ਸਿੰਘ ਘਰ ’ਚ ਗੁਰਦੁਅਾਰਾ ਬਣਾ ਕੇ ਕਰਵਾਉਂਦਾ ਸੀ ਗ਼ਲਤ ਤਰੀਕੇ ਨਾਲ ਵਿਆਹ, ਪਹੁੰਚੀਆਂ ਸਿੱਖ ਜਥੇਬੰਦੀਆਂ


Manoj

Content Editor

Related News