ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ

12/12/2018 1:40:56 AM

ਗਿੱਦਡ਼ਬਾਹਾ, (ਸੰਧਿਆ)- ਗਊਸ਼ਾਲਾ ਤੋਂ ਮਲੋਟ ਵਾਲੇ ਪਾਸੇ ਰਜਬਾਹੇ ਕੋਲੋਂ ਮੁਡ਼ਦਿਆਂ ਹੀ ਸੀਵਰੇਜ ਦੇ ਮੈਨਹੋਲ ਤੋਂ ਓਵਰਫਲੋਅ ਹੋ ਕੇ ਗੰਦਾ ਪਾਣੀ ਦੂਰ ਤੱਕ ਸਡ਼ਕ ’ਤੇ ਫੈਲਿਆ ਹੋਇਆ ਹੈ, ਜੋ ਹਰ ਆਉਣ-ਜਾਣ ਵਾਲੇ ਰਾਹਗੀਰ ਦਾ ਨਿੱਘਾ ਸਵਾਗਤ ਕਰਦਾ ਹੈ, ਜਦਕਿ ਸਵੇਰ ਸਮੇਂ ਸੈਰ ਕਰਨ ਵਾਲੇ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਊਸ਼ਾਲਾ ਕੋਲ ਬਿਜਲੀ ਦੇ ਖੰਭਿਅਾਂ ’ਤੇ ਲੱਗੇ ਟਰਾਂਸਫਾਰਮਰ ਦੇ ਬਿਲਕੁਲ ਹੇਠਾਂ ਬਣੇ ਇਕ ਸੀਵਰੇਜ ਦੇ ਮੈਨਹੋਲ ’ਚੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਓਵਰਫਲੋਅ ਹੋ ਕੇ ਕਾਫੀ ਲੰਬੇ ਸਮੇਂ ਤੋਂ ਸੜਕ ’ਤੇ ਇਕੱਠਾ ਹੋ ਰਿਹਾ ਹੈ। ਇਸ ਕਰ ਕੇ ਜਿੱਥੇ ਇਸ ਸਡ਼ਕ ਦੀ ਵੀ ਹਾਲਤ ਖਸਤਾ ਹੋ ਰਹੀ ਹੈ, ਉੱਥੇ ਹੀ ਸਥਾਨਕ ਲੋਕ ਬੇਹੱਦ ਪ੍ਰੇਸ਼ਾਨ ਹਨ। ਇਸ ਨਾਲ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਅਤੇ ਨਾਲ ਹੀ ਬੀਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਹੈ। ਇਸ ਤੋਂ ਇਲਾਵਾ ਪ੍ਰਾਚੀਨ ਗਊਸ਼ਾਲਾ ਮੰਦਰ ਕੋਲ ਵੀ ਪੀਣ ਵਾਲੇ ਪਾਣੀ ਦੀ ਪਾਈਪ ਲੀਕ ਹੋਣ ਕਾਰਨ ਸਡ਼ਕ ’ਤੇ ਪਾਣੀ ਹਮੇਸ਼ਾ ਖਡ਼੍ਹਾ ਰਹਿੰਦਾ ਹੈ। ਵਿਅਰਥ ਵਹਿ ਰਿਹੈ ਪੀਣ ਵਾਲਾ ਪਾਣੀ ਛ ਉਕਤ ਸਡ਼ਕ ’ਤੇ ਭਾਰੀ ਵਾਹਨਾਂ ਦੇ ਲੰਘਣ ਕਾਰਨ ਸਡ਼ਕ ਧਸਣ ਕਰ ਕੇ ਵਾਟਰ ਵਰਕਸ ਦੀ ਪਾਈਪ ਲੀਕ ਹੋਣ ਕਾਰਨ ਜਦੋਂ ਵਾਟਰ ਵਰਕਸ ਵਿਭਾਗ ਵੱਲੋਂ ਪੀਣ ਵਾਲਾ ਪਾਣੀ ਸ਼ਹਿਰ ਦੀ ਸਪਲਾਈ ਲਈ ਛੱਡਿਆ ਜਾਂਦਾ ਹੈ ਤਾਂ ਪਿਛਲੇ ਇਕ ਹਫਤੇ ਤੋਂ ਇਸ ਪਾਈਪ ’ਚੋਂ ਪਾਣੀ ਭਾਰੀ ਮਾਤਰਾ ’ਚ ਵਿਅਰਥ ਵਹਿ ਰਿਹਾ ਹੈ। 
ਭਾਰੂ ਰੋਡ ਕੋਲ ਰਜਬਾਹੇ ਵਾਲੀ ਸੜਕ ’ਤੇ ਖਡ਼੍ਹਾ ਪਾਣੀ :  ਭਾਰੂ ਰੋਡ ਤੋਂ ਜਾਂਦੇ ਰਜਬਾਹੇ ਵਾਲੀ ਸੜਕ ਵੱਲ ਮੁਡ਼ਦੇ ਹਾਂ ਤਾਂ ਐਮਰਜੈਂਸੀ ਵਿਚ ਵਰਤੋਂ ਲਈ ਵਾਟਰ ਸਪਲਾਈ ਵਿਭਾਗ ਵੱਲੋਂ ਵਾਟਰ ਵਰਕਸ ਦੇ ਬਾਹਰ ਸਡ਼ਕ ਵਾਲੇ ਪਾਸੇ ਪਾਣੀ ਦੀ ਮੋਟੀ ਪਾਈਪ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਭਰਨ ਲਈ ਜਾਂ ਫਿਰ ਹੋਰ ਪਾਸੇ ਟੈਂਕਰ ਭੇਜਣ ਲਈ ਪਾਈਪ ’ਚੋਂ ਪਾਣੀ ਭਰਦੇ ਹਨ, ਜਿਸ ਕਰ ਕੇ ਜ਼ਰੂਰਤ ਤੋਂ ਜ਼ਿਆਦਾ ਪਾਣੀ ਸਡ਼ਕ ’ਤੇ ਹੀ ਡੁੱਲ੍ਹ ਜਾਂਦਾ ਹੈ। ਰਜਬਾਹੇ ਵਾਲੀ ਸਡ਼ਕ ਵੀ ਪਾਣੀ ਦੇ ਖਡ਼੍ਹੇ ਰਹਿਣ ਕਾਰਨ ਡੂੰਘੇ ਟੋਇਆਂ ਦਾ ਰੂਪ ਧਾਰਨ ਕਰ ਚੁੱਕੀ ਹੈ। ਉਕਤ ਸਡ਼ਕ ਦੀ ਖਸਤਾ ਹਾਲਤ ਦਾ ਮੂਲ ਕਾਰਨ ਹੀ ਪਾਣੀ ਦਾ ਖਡ਼੍ਹੇ ਰਹਿਣਾ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਤੁਰੰਤ ਗਊਸ਼ਾਲਾ ਮੰਦਰ ਵਾਲੀ ਸਡ਼ਕ, ਗਊਸ਼ਾਲਾ ਰੋਡ ਰਜਬਾਹੇ ਵਾਲੀ ਅਤੇ ਭਾਰੂ ਰੋਡ ਤੋਂ ਵਾਟਰ ਵਰਕਸ ਦੀ ਪਾਈ ਗਈ ਪਾਈਪ, ਜੋ ਲੀਕ ਹੋ ਰਹੀ ਹੈ, ਉਸ ਨੂੰ ਜਲਦ ਠੀਕ ਕਰਵਾਇਆ ਜਾਵੇ ਅਤੇ ਸੀਵਰੇਜ ਦੇ ਮੈਨਹੋਲ ਦੀ ਵੀ ਸਫਾਈ ਕਰਵਾਈ ਜਾਵੇ। 
 


Related News