ਧਨ ਰਾਸ਼ੀ ਵਾਲਿਆਂ ਦਾ ਸ਼ਤਰੂਆਂ ਕਾਰਨ ਮਨ ਰਹੇਗਾ ਪ੍ਰੇਸ਼ਾਨ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ

04/11/2024 1:26:54 AM

ਮੇਖ : ਟੀਚਿੰਗ, ਕੋਚਿੰਗ, ਪ੍ਰਿੰਟਿੰਗ, ਪਬਲੀਸ਼ਿੰਗ, ਕੰਸਲਟੈਂਸੀ, ਟੂਰਿਜ਼ਮ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ, ਕਾਰੋਬਾਰੀ ਟੂਰਿੰਗ ਲਾਭਕਾਰੀ।

ਬ੍ਰਿਖ : ਵਪਾਰ ਅਤੇ ਕੰਮਕਾਜ ਦੀ ਸਥਿਤੀ ਬਿਹਤਰ, ਖੁਸ਼ਦਿਲ ਮੂਡ ਕਰ ਕੇ ਆਪ ਨੂੰ ਹਰ ਕੰਮ ਆਸਾਨ  ਦਿਸੇਗਾ, ਮਨ ਸਫਰ ਲਈ ਰਾਜ਼ੀ ਰਹੇਗਾ।

ਮਿਥੁਨ : ਕਿਉਂਕਿ ਸਿਤਾਰਾ ਕਮਜ਼ੋਰ ਹੈ, ਇਸ ਲਈ ਨਾ ਤਾਂ ਕਿਸੇ ’ਤੇ ਜ਼ਿਆਦਾ ਭਰੋਸਾ ਕਰਨਾ ਚਾਹੀਦਾ ਹੈ ਅਤੇ ਨਾ ਹੀ ਕਿਸੇ ਹੇਠ ਆਪਣੀ ਪੇਮੈਂਟ ਫਸਾਉਣੀ ਚਾਹੀਦੀ ਹੈ।

ਕਰਕ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ ਅਤੇ ਆਪ ਦੇ ਕਿਸੇ ਉਲਝੇ ਰੁਕੇ ਕੰਮ ਨੂੰ ਸੰਵਾਰਨ ਵਾਲਾ, ਕੰਮਕਾਜੀ ਟੂਰ ਵੀ ਲਾਭਕਾਰੀ ਰਹੇਗਾ।

ਸਿੰਘ : ਰਾਜਕੀ  ਕੰਮਾਂ ’ਚ ਨਾ ਸਿਰਫ ਆਸਾਨ ਸਫਲਤਾ ਹੀ ਮਿਲੇਗੀ, ਜਦਕਿ ਵੱਡੇ ਲੋਕ ਵੀ ਆਪ ਦੀ ਮਦਦ-ਸਹਿਯੋਗ ਲਈ ਹਮੇਸ਼ਾ ਤਿਆਰ ਰਹਿਣਗੇ।

ਕੰਨਿਆ : ਕਿਸੇ ਧਾਰਮਿਕ ਕੰਮ ਨਾਲ ਜੁੜਣ, ਧਾਰਮਿਕ ਲਿਟਰੇਚਰ ਪੜ੍ਹਨ ਅਤੇ ਕਥਾ-ਵਾਰਤਾ ਭਜਨ-ਕੀਰਤਨ ਸੁਣਨ ’ਚ ਰੁਚੀ ਰਹੇਗੀ, ਮਾਣ-ਸਨਮਾਨ ਦੀ ਪ੍ਰਾਪਤੀ।

ਤੁਲਾ : ਮੌਸਮ ਦਾ ਐਕਸਪੋਜ਼ਰ  ਤਬੀਅਤ ਨੂੰ ਅਪਸੈੱਟ ਰੱਖ ਸਕਦਾ ਹੈ, ਇਸ ਲਈ ਖਾਣ-ਪੀਣ ਅਤੇ ਸਿਹਤ ਨਾਲ ਜੁੜੀ ਹਰ ਅਹਿਤਿਆਤ ਰੱਖਣੀ ਸਹੀ ਰਹੇਗੀ।

ਬ੍ਰਿਸ਼ਚਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ ਇਰਾਦਿਆਂ ’ਚ ਸਫਲਤਾ ਮਿਲੇਗੀ, ਫੈਮਿਲੀ ਫਰੰਟ ’ਤੇ ਮਿਠਾਸ-ਤਾਲਮੇਲ ਸਦਭਾਅ ਬਣਿਆ ਰਹੇਗਾ।

ਧਨ : ਕਿਸੇ ਸਟ੍ਰਾਂਗ ਸ਼ਤਰੂ ਦੇ ਟਕਰਾਵੀ ਮੂਡ ਕਰ ਕੇ ਆਪ ਦਾ ਮਨ ਪ੍ਰੇਸ਼ਾਨ ਅਤੇ ਡਿਸਟਰਬ ਜਿਹਾ ਰਹੇਗਾ ਪਰ ਜਨਰਲ ਹਾਲਾਤ ਅਨੁਕੂਲ ਚੱਲਣਗੇ।

ਮਕਰ : ਸੰਤਾਨ ਸਾਥ ਦੇਵੇਗੀ, ਸਹਿਯੋਗ ਕਰੇਗੀ, ਸੁਪੋਰਟ ਕਰੇਗੀ, ਸੰਤਾਨ ਆਪ ਦੀ ਕਿਸੇ ਸਮੱਸਿਆ ਨੂੰ ਸੁਲਝਾਉਣ ’ਚ ਮਦਦਗਾਰ ਹੋ ਸਕਦੀ ਹੈ।

ਕੁੰਭ : ਕੋਰਟ-ਕਚਹਿਰੀ ’ਚ ਜਾਣ ’ਤੇ ਆਪ ਦੇ ਪੱਖ ਦੀ ਬਿਹਤਰ ਸੁਣਵਾਈ ਹੋਵੇਗੀ, ਤੇਜ ਪ੍ਰਭਾਵ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ।

ਮੀਨ : ਮਿੱਤਰ-ਸੱਜਣ ਸਾਥੀ ਆਪ ਨਾਲ ਕੋ-ਆਪਰੇਟ ਕਰਨਗੇ ਅਤੇ ਆਪ ਦੇ ਕਿਸੇ ਉਲਝੇ ਅਟਕੇ ਕੰਮ ਨੂੰ ਸੰਵਾਰਨ ’ਚ ਮਦਦਗਾਰ ਹੋਣਗੇ।

11 ਅਪ੍ਰੈਲ 2024, ਵੀਰਵਾਰ

ਚੇਤ ਸੁਦੀ ਤਿੱਥੀ ਤੀਜ (ਬਾਅਦ ਦੁਪਹਿਰ 3.04 ਤਕ) ਅਤੇ ਮਗਰੋਂ ਤਿੱਥੀ ਚੌਥ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ          ਮੀਨ ’ਚ

ਚੰਦਰਮਾ      ਮੇਖ ’ਚ 

ਮੰਗਲ        ਕੁੰਭ ’ਚ

ਬੁੱਧ           ਮੀਨ ’ਚ

ਗੁਰੂ          ਮੇਖ ’ਚ

ਸ਼ੁੱਕਰ        ਮੀਨ ’ਚ

ਸ਼ਨੀ         ਕੁੰਭ ’ਚ

ਰਾਹੂ         ਮੀਨ ’ਚ                                                    

ਕੇਤੂ         ਕੰਨਿਆ ’ਚ 

ਬਿਕ੍ਰਮੀ ਸੰਮਤ : 2081, ਚੇਤ ਪ੍ਰਵਿਸ਼ਟੇ 29,  ਰਾਸ਼ਟਰੀ ਸ਼ਕ ਸੰਮਤ: 1946, ਮਿਤੀ: 22 (ਚੇਤ), ਹਿਜਰੀ ਸਾਲ 1445, ਮਹੀਨਾ: ਸ਼ਵਾਲ, ਤਰੀਕ : 1, ਸੂਰਜ ਉਦੇ ਸਵੇਰੇ 6.08 ਵਜੇ, ਸੂਰਜ ਅਸਤ ਸ਼ਾਮ 6.50 ਵਜੇ (ਜਲੰਧਰ ਟਾਈਮ), ਨਕਸ਼ੱਤਰ : ਕ੍ਰਿਤਿਕਾ (11-12 ਮੱਧ ਰਾਤ 1.38 ਤੱਕ) ਅਤੇ ਮਗਰੋਂ ਨਕਸ਼ੱਤਰ ਰੋਹਿਣੀ, ਯੋਗ : ਪ੍ਰੀਤੀ (ਸਵੇਰੇ 7.19 ਤਕ) ਅਤੇ ਮਗਰੋਂ ਯੋਗ ਆਯੁਸ਼ਮਾਨ, ਚੰਦਰਮਾ : ਮੇਖ ਰਾਸ਼ੀ ’ਤੇ (ਸਵੇਰੇ 8.40 ਤਕ) ਅਤੇ ਮਗਰੋਂ ਬ੍ਰਿਖ ਰਾਸ਼ੀ ’ਤੇ ਪ੍ਰਵੇਸ਼ ਕਰੇਗਾ, ਭਦਰਾ ਸ਼ੁਰੂ ਹੋਵੇਗੀ (11-12 ਮੱਧ ਰਾਤ 2.08 ’ਤੇ), ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ, ਪੁਰਬ ਦਿਵਸ ਅਤੇ ਤਿਓਹਾਰ : ਗਣਗੌਰੀ ਤੀਜ, ਸ਼੍ਰੀ ਮਤਸਿਯ ਜਯੰਤੀ, ਅੰਦੋਲਨ ਤੀਜ, ਮੇਲਾ ਗਣਗੌਰੀ ਤੀਜ (ਜੈਪੁਰ) ਸ਼ਵਾਲ (ਮੁਸਲਿਮ) ਮਹੀਨਾ ਸ਼ੁਰੂ, ਈਦੁਲ ਫਿਤਰ (ਮੁਸਲਿਮ)

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

 


Harpreet SIngh

Content Editor

Related News