ਹਾਦਸੇ ’ਚ ਪਤੀ ਦੀ ਮੌਤ, ਪਤਨੀ ਵਾਲ-ਵਾਲ ਬਚੀ

Saturday, Dec 01, 2018 - 12:55 AM (IST)

ਹਾਦਸੇ ’ਚ ਪਤੀ ਦੀ ਮੌਤ, ਪਤਨੀ ਵਾਲ-ਵਾਲ ਬਚੀ

ਮੋਗਾ, (ਅਾਜ਼ਾਦ)- ਮੋਗਾ ਤੋਂ ਥੋਡ਼ੀ ਦੂਰ ਪਿੰਡ ਦੁਸਾਂਝ ਕੋਲ ਤੇਜ ਰਫਤਾਰ ਸਕਾਰਪੀਓ ਗੱਡੀ ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ਸਵਾਰ ਜਸਵੀਰ ਸਿੰਘ (32) ਨਿਵਾਸੀ ਪਿੰਡ ਕੈਲਾ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ, ਜਦਕਿ ਉਸਦੀ ਪਤਨੀ ਗਗਨਦੀਪ ਕੌਰ ਵਾਲ-ਵਾਲ ਬਚ ਗਈ। ਜਾਣਕਾਰੀ ਅਨੁਸਾਰ ਜਸਵੀਰ ਸਿੰਘ ਆਪਣੀ ਪਤਨੀ ਅਤੇ ਦੋ ਬੱਚਿਆਂ ਸਮੇਤ ਆਪਣੇ ਮੋਟਰਸਾਈਕਲ ’ਤੇ ਜੈਮਲਵਾਲਾ ਸਥਿਤ ਆਪਣੇ ਨੇਡ਼ੇ ਰਿਸ਼ਤੇਦਾਰਾਂ ਦੇ ਘਰ ਜਾ ਰਿਹਾ ਸੀ ਅਤੇ ਉਸਨੇ ਆਪਣੀ ਦੋਨੋਂ ਬੱਚੀਆਂ ਨੂੰ ਪਿੰਡ ਲੰਡੇਕੇ ’ਚ ਆਪਣੀ ਭੈਣ ਦੇ ਘਰ ਛੱਡ ਦਿੱਤਾ। ਜਦ ਉਹ ਪਿੰਡ ਦੁਸਾਂਝ ਦੇ ਨੇਡ਼ੇ ਪਹੁੰਚੇ ਤਾਂ ਤੇਜ ਰਫਤਾਰ ਸਕਾਰਪੀਓ ਗੱਡੀ ਦੀ ਲਪੇਟ ’ਚ ਆਉਣ ਨਾਲ ਘਟਨਾਂ ਸਥਾਨ ’ਤੇ ਹੀ ਜਸਵੀਰ ਸਿੰਘ ਦੀ ਮੌਤ ਹੋ ਗਈ। ਹਾਦਸੇ ਦਾ ਪਤਾ ਲੱਗਣ ’ਤੇ ਥਾਣਾ ਮਹਿਣਾ ਕੋਲ ਥਾਣੇਦਾਰ ਰਾਜਧੀਮ ਪੁਲਸ ਪਾਰਟੀ ਸਮੇਤ ਉਥੇ ਪੁੱਜਿਆ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੇ ਬਾਅਦ ਲਾਸ਼ ਨੂੰ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ ਅਤੇ ਮ੍ਰਿਤਕ ਪਰਿਵਾਰ ਵਾਲਿਆਂ ਦੇ ਬਿਆਨਾਂ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


Related News