ਰੇਲ ਗੱਡੀ ਦੀ ਚਪੇਟ ’ਚ ਆਉਣ ’ਤੇ ਨੌਜਵਾਨ ਦੀ ਮੌਤ

Tuesday, Aug 20, 2024 - 05:15 PM (IST)

ਜਲਾਲਾਬਾਦ (ਬਜਾਜ, ਆਧਰਸ਼, ਜਤਿੰਦਰ)–ਪਿੰਡ ਦਰੋਗਾ ਨੇੜੇ  ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾ ਰਹੀ ਰੇਲ ਗੱਡੀ ਦੀ ਚਪੇਟ ’ਚ ਆਉਣ ’ਤੇ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਉਸ ਦਾ ਭਰਾ ਜਰਨੈਲ ਸਿੰਘ (32) ਪਿੰਡ ਅਮੀਰ ਖਾਸ ਦਾ ਰਹਿਣ ਵਾਲਾ ਹੈ ਅਤੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ।

ਇਹ ਵੀ ਪੜ੍ਹੋ- ਬੱਚਿਆਂ ਦੀ ਲੜਾਈ 'ਚ ਵਰ੍ਹਇਆ ਗੋਲੀਆਂ ਦਾ ਮੀਂਹ

ਅੱਜ ਜਦੋਂ ਸਵੇਰੇ ਘਰ ਤੋਂ ਨਿਕਲ ਕੇ ਦਰੋਗਾ ਪਿੰਡ ਦੇ ਕੋਲ ਰੇਲ ਲਾਇਨ ਨੂੰ ਕਰਾਸ ਕਰ ਰਿਹਾ ਸੀ ਕਿ ਉਹ ਰੇਲ ਗੱਡੀ ਦੀ ਚਪੇਟ ਵਿਚ ਆ ਗਿਆ। ਮੌਕੇ ’ਤੇ ਹੀ ਰੇਲਵੇ ਪੁਲਸ ਦੇ ਕਰਮਚਾਰੀਆਂ ਵੱਲੋਂ ਘਟਨਾ ਸਥਾਨ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਗਈ।

ਇਹ ਵੀ ਪੜ੍ਹੋ- ਰੱਖੜ ਪੁੰਨਿਆ 'ਤੇ CM ਮਾਨ ਦਾ ਪੰਜਾਬ ਵਾਸੀਆਂ ਲਈ ਖ਼ਾਸ ਤੋਹਫ਼ਾ, ਪੜ੍ਹੋ ਖ਼ਬਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News