5 ਦਿਨ ਪਹਿਲਾਂ ਸੜਕ ਹਾਦਸੇ ’ਚ ਜ਼ਖਮੀ ਨੌਜਵਾਨ ਦੀ ਮੌਤ
Friday, Apr 11, 2025 - 10:55 AM (IST)

ਫਾਜ਼ਿਲਕਾ (ਨਾਗਪਾਲ) : 5 ਦਿਨ ਪਹਿਲਾਂ ਫਾਜ਼ਿਲਕਾ ’ਚ ਸਥਾਨਕ ਕਾਲਜ ਰੋਡ ’ਤੇ ਇਕ ਬਾਈਕ ਸਵਾਰ ਦੀ ਸੜਕ ਦੇ ਡਿਵਾਈਡਰ ਨਾਲ ਟੱਕਰ ਹੋ ਗਈ ਸੀ। ਹਾਦਸੇ ’ਚ ਜ਼ਖਮੀ ਨੌਜਵਾਨ ਦੀ ਬਠਿੰਡਾ ’ਚ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਵਿਕਰਮ ਫਾਜ਼ਿਲਕਾ ਵਿਖੇ ਇਕ ਮੈਡੀਕਲ ਸਟੋਰ ’ਤੇ ਕੰਮ ਕਰਦਾ ਸੀ।
5 ਦਿਨ ਪਹਿਲਾਂ ਜਦੋਂ ਉਹ ਆਪਣੀ ਮੋਟਰਸਾਈਕਲ ’ਤੇ ਬਾਰਡਰ ਰੋਡ ’ਤੇ ਜਾ ਰਿਹਾ ਸੀ, ਤਾਂ ਸਥਾਨਕ ਸਰਕਾਰੀ ਐੱਮ. ਆਰ. ਕਾਲਜ ਨੇੜੇ ਉਸ ਦੀ ਬਾਈਕ ਡਿਵਾਈਡਰ ਨਾਲ ਟਕਰਾਅ ਗਈ, ਜਿਸ ’ਚ ਉਹ ਗੰਭੀਰ ਜ਼ਖਮੀ ਹੋ ਗਿਆ ਸੀ। ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਰੈਫ਼ਰ ਕਰ ਦਿੱਤਾ। ਨੌਜਵਾਨ ਦੀ ਬਠਿੰਡਾ ਏਮਜ਼ ’ਚ ਇਲਾਜ ਦੌਰਾਨ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਰੱਖਿਆ ਗਿਆ ਹੈ।