13 ਤਾਰੀਖ਼ ਨੂੰ ਵਿਸਾਖੀ ਦੇ ਮੇਲੇ ਲਈ ਚੱਲਣਗੀਆਂ ਵਿਸ਼ੇਸ਼ ਰੇਲ ਗੱਡੀਆਂ
Saturday, Apr 12, 2025 - 11:28 AM (IST)

ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ, ਰਾਜੇਸ਼ ਢੰਡ) : 13 ਅਪ੍ਰੈਲ ਨੂੰ ਹੁਸੈਨੀਵਾਲਾ ਫਿਰੋਜ਼ਪੁਰ ਵਿਖੇ ਵਿਸਾਖੀ ਮੇਲੇ ’ਚ ਲੋਕਾਂ ਦੇ ਆਉਣ-ਜਾਣ ਲਈ ਸਪੈਸ਼ਲ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਲੋਕਾਂ ਦੇ ਮੇਲੇ ’ਚ ਆਉਣ-ਜਾਣ ਦੀ ਸਹੂਲਤ ਲਈ ਰੇਲਵੇ ਵਿਭਾਗ ਵੱਲੋਂ ਵਿਸ਼ੇਸ਼ ਰੇਲ ਗੱਡੀਆਂ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ ਫਿਰੋਜ਼ਪੁਰ ਸ਼ਹਿਰ ਰੇਲਵੇ ਸਟੇਸ਼ਨ ਤੋਂ ਹੁੰਦੇ ਹੋਏ ਹੁਸੈਨੀਵਾਲਾ ਲਈ ਸਵੇਰੇ 9 ਵਜੇ, 10:30 ਵਜੇ, 11:55 ਵਜੇ, ਬਾਅਦ ਦੁਪਹਿਰ 1:50 ਵਜੇ, 3:30 ਵਜੇ ਅਤੇ ਸ਼ਾਮ 5:00 ਵਜੇ ਚੱਲਣਗੀਆਂ।
ਇਸ ਦੇ ਨਾਲ ਹੀ ਹੁਸੈਨੀਵਾਲਾ ਤੋਂ ਫ਼ਿਰੋਜ਼ਪੁਰ ਸ਼ਹਿਰ ਰੇਲਵੇ ਸਟੇਸ਼ਨ ਹੁੰਦੇ ਹੋਏ ਫਿਰੋਜ਼ਪੁਰ ਛਾਉਣੀ ਲਈ ਸਵੇਰੇ 9:40 ਵਜੇ, 11:10 ਵਜੇ, ਬਾਅਦ ਦੁਪਹਿਰ 12:45 ਵਜੇ, 2:40 ਵਜੇ, ਸ਼ਾਮ 4:20 ਵਜੇ ਅਤੇ 6:00 ਵਜੇ ਚੱਲਣਗੀਆਂ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਹੁਸੈਨੀਵਾਲਾ ਵਿਖੇ ਵਿਸਾਖੀ ਮੇਲੇ ’ਤੇ ਆਉਣ-ਜਾਣ ਲਈ ਉਹ ਰੇਲ ਗੱਡੀ ਦਾ ਲਾਭ ਜ਼ਰੂਰ ਲੈਣ।