ਤੇਲ ਵਾਲੇ ਟੈਂਕਰ ਵੱਲੋਂ ਟੱਕਰ ਮਾਰਨ ’ਤੇ ਇਕ ਵਿਅਕਤੀ ਦੀ ਮੌਤ
Wednesday, Dec 19, 2018 - 01:10 AM (IST)

ਸੰਗਰੂਰ,(ਵਿਵੇਕ ਸਿੰਧਵਾਨੀ, ਰਵੀ)- ਤੇਲ ਵਾਲੇ ਟੈਂਕਰ ਵਲੋਂ ਟੱਕਰ ਮਾਰਨ ’ਤੇ ਇਕ ਵਿਅਕਤੀ ਦੀ ਮੌਤ ਹੋ ਜਾਣ ’ਤੇ ਇਕ ਵਿਅਕਤੀ ਖਿਲਾਫ ਥਾਣਾ ਸਦਰ ਸੰਗਰੂਰ ’ਚ ਕੇਸ ਦਰਜ ਕੀਤਾ ਗਿਆ ਹੈ। ਹੌਲਦਾਰ ਓਂਕਾਰ ਸਿੰਘ ਨੇ ਦੱਸਿਆ ਕਿ ਮੁਦੱਈ ਗੋਬਿੰਦ ਸਿੰਘ ਵਾਸੀ ਸੁਨਾਮ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਬੀਤੀ 17 ਦਸੰਬਰ ਨੂੰ ਮੁਦੱਈ ਅਤੇ ਪ੍ਰੇਮ ਬਲਨ ਕਿਸੇ ਕੰਮ ਦੇ ਸਬੰਧ ’ਚ ਮਹਿਲਾਂ ਵੱਲ ਜਾ ਰਹੇ ਸਨ, ਜਦੋਂ ਉਹ ਬਾਈਪਾਸ ਕੰਮੋਮਾਜਰਾ ਖੁਰਦ ਪਹੁੰਚ ਕੇ ਮੋਟਰਸਾਈਕਲ ਰੋਕ ਕੇ ਬਾਥਰੂਮ ਕਰਨ ਲੱਗੇ ਤਾਂ ਪਿੱਛੇ ਤੋਂ ਡਾਵਾਂਡੋਲ ਹੋ ਕੇ ਆ ਰਹੇ ਤੇਲ ਵਾਲੇ ਟੈਂਕਰ ਨੇ ਬਡ਼ੀ ਲਾਪ੍ਰਵਾਹੀ ਨਾਲ ਪ੍ਰੇਮ ਬਲਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਮੁਦੱਈ ਦੇ ਬਿਆਨਾਂ ਦੀ ਜਾਂਚ ਕਰਨ ਉਪਰੰਤ ਦੋਸ਼ੀ ਜਗਦੇਵ ਸਿੰਘ ਵਾਸੀ ਕੋਕਰੀ ਵਿਰੁੱਧ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।