ਖੇਤ ’ਚ ਚਰਣ ਗਈਆਂ 9 ਬੱਕਰੀਆਂ ’ਚੋਂ 8 ਦੀ ਹੋਈ ਮੌਤ
Tuesday, Oct 08, 2024 - 12:01 PM (IST)
ਅਬੋਹਰ (ਸੁਨੀਲ)–ਵਿਧਾਨ ਸਭਾ ਹਲਕਾ ਬੱਲੂਆਣਾ ਦੇ ਪਿੰਡ ਬਿਸ਼ਰਾਪੁਰਾ ਵਿਚ ਬੀਤੀ ਦੇਰ ਰਾਤ ਇਕ ਗਰੀਬ ਪਰਿਵਾਰ ਦੀਆਂ ਨੌਂ ਵਿਚੋਂ ਅੱਠ ਬੱਕਰੀਆਂ ਦੀ ਸ਼ੱਕੀ ਹਾਲਤ ’ਚ ਮੌਤ ਹੋ ਗਈ। ਇਸ ਹਾਦਸੇ ਕਾਰਨ ਗਰੀਬ ਪਰਿਵਾਰ ਦੀ ਰੋਜ਼ੀ-ਰੋਟੀ ਦਾ ਆਸਰਾ ਵੀ ਖਤਮ ਹੋ ਗਿਆ। ਪੀੜਤ ਪਰਿਵਾਰ ਨੇ ਸਥਾਨਕ ਪ੍ਰਸ਼ਾਸਨ ਅਤੇ ਸਰਕਾਰ ਤੋਂ ਆਰਥਿਕ ਮਦਦ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਬਾਬਾ ਬੁੱਢਾ ਸਾਹਿਬ ਦੇ ਜੋੜ ਮੇਲੇ ਤੋਂ ਪਰਤ ਰਹੇ 3 ਨੌਜਵਾਨਾਂ ਦੀ ਮੌਤ
ਜਾਣਕਾਰੀ ਅਨੁਸਾਰ ਬਿਸ਼ਨਪੁਰਾ ਦੀ ਰਹਿਣ ਵਾਲੀ 75 ਸਾਲਾ ਵਿਧਵਾ ਔਰਤ ਕਰਤਾਰੋ ਬਾਈ ਨੇ ਦੱਸਿਆ ਕਿ ਉਸ ਦੀ ਕੁੜੀ ਬਬੀਤਾ ਨੂੰ ਵੀ ਉਸ ਦੇ ਪਤੀ ਨੇ ਛੱਡ ਰੱਖਿਆ ਹੈ, ਜੋ ਤਿੰਨ ਬੱਚਿਆਂ ਸਮੇਤ ਉਸ ਦੇ ਨਾਲ ਰਹਿੰਦੀ ਹੈ। ਉਹ ਬੱਕਰੀਆਂ ਪਾਲ ਕੇ ਆਪਣਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਬੀਤੇ ਦਿਨ ਵੀ ਉਹ ਬੱਕਰੀਆਂ ਨੂੰ ਚਰਾਉਣ ਲਈ ਪਿੰਡ ਦੇ ਇਕ ਖੇਤ ’ਚ ਲੈ ਗਏ। ਗਵਾਰੇ ਦੇ ਖੇਤ ’ਚ ਹੋਰ ਬੱਕਰੀਆਂ ਅਤੇ ਗਾਵਾਂ ਵੀ ਚਰ ਰਹੀਆਂ ਸਨ। ਬੀਤੀ ਸ਼ਾਮ ਜਦੋਂ ਉਹ ਬੱਕਰੀਆਂ ਨੂੰ ਵਾਪਸ ਘਰ ਲੈ ਕੇ ਆਏ ਤਾਂ ਅਚਾਨਕ ਅੱਠ ਬੱਕਰੀਆਂ ਦੀ ਤਬੀਅਤ ਵਿਗੜਨ ਲੱਗੀ ਅਤੇ ਉਹ ਤਡ਼ਫ-ਤਡ਼ਫ ਕੇ ਮਰ ਗਈਆਂ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, 'ਆਪ' ਆਗੂ ਦਾ ਗੋਲੀਆਂ ਮਾਰ ਕੇ ਕਤਲ
ਪੀੜਤਾ ਨੇ ਦੱਸਿਆ ਕਿ ਇਹ ਬੱਕਰੀਆਂ ਉਸ ਦੀ ਜ਼ਿੰਦਗੀ ਦਾ ਸਹਾਰਾ ਸਨ ਅਤੇ ਉਹ ਬਕਰੀਆਂ ਦਾ ਦੁੱਧ ਅਤੇ ਬੱਕਰੀਆਂ ਦੇ ਬੱਚੇ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਸੀ ਪਰ ਹੁਣ ਇਸ ਘਟਨਾ ਕਾਰਨ ਉਨ੍ਹਾਂ ਤੋਂ ਇਹ ਸਹਾਰਾ ਵੀ ਖਤਮ ਹੋ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ, ਜ਼ਿਲੇ ਦੇ ਡਿਪਟੀ ਕਮਿਸ਼ਨਰ, ਉਪ-ਮੰਡਲ ਅਧਿਕਾਰੀ ਅਤੇ ਸਮਾਜਸੇਵੀ ਸੰਸਥਾਵਾਂ ਨੂੰ ਮਦਦ ਦੀ ਅਪੀਲ ਕੀਤੀ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਦੇ ਸਮਾਜਸੇਵੀ ਉਪੇਂਦਰ ਗੋਦਾਰਾ ਉਥੇ ਪੁੱਜੇ ਅਤੇ ਵੈਟਰਨਰੀ ਅਧਿਕਾਰੀਆਂ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਡਾਕਟਰਾਂ ਦੀ ਟੀਮ ਵੱਲੋਂ ਮ੍ਰਿਤਕ ਬੱਕਰੀਆਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਹੀ ਉਨ੍ਹਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਵੱਡਾ ਹਾਦਸਾ, ਕਾਰਾਂ ਦੀ ਟੱਕਰ ’ਚ 2 ਔਰਤਾਂ ਸਮੇਤ 3 ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8