4 ਨਸ਼ਾ ਤਸਕਰਾਂ ਨੂੰ ਹੋਈ 10 ਸਾਲ ਦੀ ਸਜ਼ਾ ਤੇ ਜੁਰਮਾਨਾ
Wednesday, Dec 05, 2018 - 06:36 PM (IST)
ਮੋਗਾ— ਮੋਗਾ ਦੀਆਂ ਦੋ ਅਦਾਲਤਾਂ ਵਲੋਂ ਇਕ ਮਹਿਲਾ ਸਣੇ ਚਾਰ ਨਸ਼ਾ ਤਸਕਰਾਂ ਨੂੰ 10-10 ਸਾਲ ਦੀ ਕੈਦ ਅਤੇ ਇਕ-ਇਕ ਲੱਖ ਰੁਪਏ ਜੁਰਮਾਨਾ ਕੀਤਾ ਹੈ। ਜ਼ਿਲਾ ਅਤੇ ਸੈਸ਼ਨ ਅਦਾਲਤ ਨੇ ਕੁਲਦੀਪ ਕੌਰ ਅਤੇ ਨਿਰਮਲ ਸਿੰਘ ਨੂੰ ਨਸ਼ਾ ਤਸਕਰੀ ਦੇ ਕੇਸ 'ਚ ਦੋਸ਼ੀ ਕਰਾਰ ਦਿੱਤਾ ਹੈ।
ਪੁਲਸ ਨੇ 23 ਸਤੰਬਰ 2016 ਨੂੰ ਕੁਲਦੀਪ ਕੌਰ ਅਤੇ ਨਿਰਮਲ ਦੇ ਕਬਜ਼ੇ 'ਚੋਂ 110 ਗ੍ਰਾਮ ਨਸ਼ਾ ਪਾਊਡਰ ਬਰਾਮਦ ਕੀਤਾ ਸੀ। ਨਿਹਾਲ ਸਿੰਘ ਵਾਲਾ ਪੁਲਸ ਨੇ ਦੋਵਾਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਸੀ। ਇਨ੍ਹਾਂ ਤੋਂ ਇਲਾਵਾ ਹੋਰ ਅਦਾਲਤ ਦੇ ਸੈਸ਼ਨ ਜੱਜ ਜਗਦੀਪ ਸੂਦ ਨੇ ਬਾਘਾਪੁਰਾਣਾ ਉਪਮੰਡਲ ਦੇ ਜਸਵੰਤ ਸਿੰਘ ਅਤੇ ਫੂਲੇਵਾਲਾ ਪਿੰਡ ਦੇ ਸੁਖਦੀਪ ਸਿੰਘ ਨੂੰ ਚਰਿਕ ਰੋਡ 'ਤੇ ਘੋਲੀਆ ਪਿੰਡ ਤੋਂ 530 ਗ੍ਰਾਮ ਨਸ਼ਾ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਸੀ, ਜਿਨਾਂ ਦਾ ਖਿਲਾਫ ਮੋਗਾ 'ਚ ਮੁਕੱਦਮਾ ਚੱਲ ਰਿਹਾ ਸੀ। ਉਕਤ ਚਾਰਾਂ ਨੂੰ ਅਦਾਲਤ ਵਲੋਂ ਦੋਸ਼ੀ ਕਰਾਰ ਦਿੰਦੇ ਹੋਏ 10 ਸਾਲ ਦੀ ਸਜ਼ਾ ਅਤੇ ਇਕ ਇਕ ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ।
