ਜੇਲ੍ਹ ''ਚੋਂ ਬਰਾਮਦ ਹੋਏ 15 ਫੋਨ, 11 ਦੇ ਖਿਲਾਫ ਪਰਚਾ ਦਰਜ
Sunday, Jan 25, 2026 - 06:23 PM (IST)
ਫਿਰੋਜ਼ਪੁਰ (ਮਲਹੋਤਰਾ)-ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਜੇਲ੍ਹ ਦੀਆਂ ਬੈਰਕਾਂ ਦੀ ਤਲਾਸ਼ੀ ਦੌਰਾਨ 15 ਫੋਨ ਬਰਾਮਦ ਕਰਦੇ ਹੋਏ 11 ਦੋਸ਼ੀਆਂ ਦੇ ਖਿਲਾਫ ਪੁਲਸ ਨੂੰ ਸ਼ਿਕਾਇਤ ਭੇਜ ਪਰਚਾ ਦਰਜ ਕਰਵਾਇਆ ਹੈ। ਜੇਲ੍ਹ ਸੁਪਰੀਡੈਂਟ ਨੇ ਦੱਸਿਆ ਕਿ ਬੈਰਕਾਂ ਦੀ ਰੂਟੀਨ ਤਲਾਸ਼ੀ ਦੇ ਦੌਰਾਨ ਹਵਾਲਾਤੀਆਂ ਸੁਖਚੈਨ ਸਿੰਘ ਲੱਕੀ, ਸੰਦੀਪ ਸਿੰਘ ਸੀਪਾ, ਰਾਹੁਲ, ਗੁਰਵਿੰਦਰ ਸਿੰਘ ਬੰਗਾ, ਨਿਰਮਲ ਸਿੰਘ, ਜਸਮੇਲ ਸਿੰਘ ਜੱਸਾ, ਬਲਵਿੰਦਰ ਸਿੰਘ, ਬੱਬੂ, ਸੁਰਿੰਦਰ ਸਿੰਘ, ਲਵਪ੍ਰੀਤ ਸਿੰਘ, ਦਿਪਾਂਸ਼ੂ ਮੱਕੜ ਕੋਲੋਂ 7 ਕੀ-ਪੈਡ ਵਾਲੇ ਫੋਨ ਅਤੇ 8 ਟੱਚ ਸਕਰੀਨ ਫੋਨ ਮਿਲੇ ਹਨ । ਥਾਣਾ ਸਿਟੀ ਦੇ ਏ.ਐਸ.ਆਈ. ਸ਼ਰਮਾ ਸਿੰਘ ਦੇ ਅਨੁਸਾਰ ਸਾਰਿਆਂ ਦੇ ਖਿਲਾਫ ਜੇਲ੍ਹ ਐਕਟ ਦਾ ਪਰਚਾ ਦਰਜ ਕਰ ਲਿਆ ਗਿਆ ਹੈ।
