ਫੇਰੀ ਲਗਾ ਕੇ ਸਾਮਾਨ ਵੇਚਣ ਵਾਲੇ ਦਾ ਪੁੱਤ ਬਣਿਆ ''ਸਾਇੰਟਿਸਟ'', ਹੁਣ ਮਸ਼ਹੂਰ ਵਿਗਿਆਨੀਆਂ ਨਾਲ ਕਰ ਰਿਹਾ ਕੰਮ
Tuesday, Jan 30, 2024 - 08:27 PM (IST)
ਗੁਰਦਾਸਪੁਰ (ਹਰਮਨ)- ਗੁਰਦਾਸੁਪਰ ਸ਼ਹਿਰ ਦੇ ਬਿਲਕੁਲ ਨਾਲ ਲੱਗਦੇ ਪਿੰਡ ਹੱਲਾ ਨਾਲ ਸਬੰਧਿਤ ਇਕ ਅਨਪੜ੍ਹ ਅਤੇ ਪਿੰਡਾਂ'ਚ ਫੇਰੀ ਲਗਾ ਕੇ ਸਮਾਨ ਵੇਚਣ ਵਾਲੇ ਵਿਅਕਤੀ ਮਹਿੰਦਰਪਾਲ ਦੇ ਹੋਣਹਾਰ ਪੁੱਤਰ ਪਵਨ ਨੇ ਸਰਕਾਰੀ ਸਕੂਲਾਂ ਵਿਚ ਪੜ੍ਹ ਕੇ ਵਿਗਿਆਨੀ ਬਣਨ ਤੱਕ ਦੀ ਸ਼ਾਨਦਾਰ ਪ੍ਰਾਪਤੀ ਕੀਤੀ ਹੈ। ਉਕਤ ਸਾਇੰਸਦਾਨ ਪਵਨ ਦੇ ਪਿਤਾ ਮਹਿੰਦਰ ਪਾਲ ਨੇ ਦੱਸਿਆ ਕਿ ਪਵਨ ਨੇ ਆਪਣੀ ਮਿਹਨਤ ਸਦਕਾ ਸਰਕਾਰੀ ਸਕੂਲਾਂ ਅਤੇ ਸਰਕਾਰੀ ਕਾਲਜ ਵਿੱਚ ਪੜ੍ਹ ਕੇ ਬੀ.ਐੱਸ.ਸੀ. ਕੀਤੀ ਸੀ। ਪਰ ਉਸ ਨੂੰ ਅੱਗੇ ਪੜਾਉਣ ਲਈ ਉਨਾਂ ਕੋਲ ਪੈਸੇ ਨਹੀਂ ਸੀ।
ਉਸ ਨੇ ਕਈ ਵਾਰ ਖੂਨ ਦਾਨ ਕੀਤਾ ਜਿਸ ਕਾਰਨ ਉਨਾਂ ਦੀ ਸ਼ਹਿਰ ਦੇ ਇੱਕ ਡਾਕਟਰ ਨਾਲ ਪਹਿਚਾਣ ਬਣ ਗਈ ਸੀ, ਜਿਸ ਦੇ ਸਹਿਯੋਗ ਨਾਲ ਪ੍ਰੋਫੈਸਰ ਖੰਨਾ ਅਤੇ ਵਰਤਮਾਨ ਵਿੱਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨਾਲ ਸੰਪਰਕ ਬਣਿਆ। ਮਹਿੰਦਰਪਾਲ ਨੇ ਦੱਸਿਆ ਕਿ ਘਰ ਦਾ ਗੁਜ਼ਾਰਾ ਚਲਾਉਣ ਲਈ ਉਹ ਪਿੰਡਾਂ ਵਿੱਚ ਜਾ ਕੇ ਪਲਾਸਟਿਕ ਦਾ ਸਮਾਨ ਵੇਚਦੇ ਹਨ। ਪਰ ਪਵਨ ਨੇ ਇੰਨੀ ਵੱਡੀ ਪ੍ਰਾਪਤੀ ਕਰ ਕੇ ਉਨਾਂ ਦਾ ਸਿਰ ਸ਼ਾਨ ਨਾਲ ਉੱਚਾ ਕੀਤਾ ਹੈ।
ਇਹ ਵੀ ਪੜ੍ਹੋ- ਦਸੂਹਾ 'ਚ ਹੋਈ ਵੱਡੀ ਵਾਰਦਾਤ, ਬਾਈਕ ਸ਼ੋਅਰੂਮ 'ਚ ਚੱਲੀ ਗੋਲ਼ੀ, ਇਕ ਮਕੈਨਿਕ ਦੀ ਹੋਈ ਮੌਤ
ਡਾ. ਪਵਨ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ 12ਵੀਂ ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਉਸ ਨੇ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਹੀ ਐੱਮ.ਐੱਸ.ਸੀ. ਨਾਨ ਮੈਡੀਕਲ ਕੀਤੀ ਅਤੇ ਫਿਰ ਰਮਨ ਬਹਿਲ, ਪ੍ਰੋਫੈਸਰ ਖੰਨਾ ਅਤੇ ਡਾਕਟਰ ਪੰਨੂ ਆਦਿ ਦੇ ਸਹਿਯੋਗ ਨਾਲ ਐੱਮ.ਐੱਸ.ਸੀ. ਵੀ ਚੰਗੇ ਨੰਬਰਾਂ ਨਾਲ ਪਾਸ ਕਰ ਲਈ, ਜਿਸ ਕਾਰਨ ਉਸ ਨੂੰ ਵਜ਼ੀਫਾ ਲੱਗ ਗਿਆ ਅਤੇ ਉਸ ਨੂੰ ਪੀ.ਐੱਚ.ਡੀ. ਕਰਨ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀਂ ਆਈ।
ਪੀ.ਐੱਚ.ਡੀ. ਕਰਨ ਤੋਂ ਬਾਅਦ ਉਸ ਨੇ ਅਮਰੀਕਾ ਵਿੱਚ ਰਿਸਰਚ ਕੀਤੀ ਅਤੇ ਫਿਰ ਕੈਨੇਡਾ ਤੇ ਸਾਊਥ ਕੋਰੀਆ ਵਿੱਚ ਈਕੋ ਫਰੈਂਡਲੀ ਮਟੀਰੀਅਲ ਬਣਾਉਣ ਅਤੇ ਉਸ ਨੂੰ ਐਨਰਜੀ ਵਿਚ ਤਬਦੀਲ ਕਰਨ ਦੇ ਖੇਤਰ ਵਿੱਚ ਕੰਮ ਕੀਤਾ ਅਤੇ ਹੁਣ ਉਹ ਆਇਰਲੈਂਡ ਵਿੱਚ ਯੂਰੋਪ ਦੀ ਇੱਕ ਕੰਪਨੀ ਵਿੱਚ ਵੱਖ-ਵੱਖ ਦੇਸ਼ਾਂ ਦੇ ਵਿਗਿਆਨੀਆਂ ਨਾਲ ਕੰਮ ਕਰ ਰਿਹਾ ਹੈ। ਇੱਥੇ ਉਸ ਦਾ ਕੰਮ ਅਜਿਹੀ ਸਿਆਹੀ ਬਣਾਉਣਾ ਹੈ ਜੋ ਸਿਰਫ ਰੋਸ਼ਨੀ ਵਿੱਚ ਹੀ ਦਿਖਾਈ ਦਿੰਦੀ ਹੋਵੇ। ਉਸ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਮਿਹਨਤ ਦਾ ਫਲ ਜ਼ਰੂਰ ਮਿਲਦਾ ਹੈ ਅਤੇ ਨੌਜਵਾਨ ਆਪਣੀ ਪੜ੍ਹਾਈ ਵੱਲ ਧਿਆਨ ਦੇਣ ਅਤੇ ਜੋ ਵੀ ਕੰਮ ਕਰਨਾ ਹੈ ਉਸ ਨੂੰ ਮਨ ਲਗਾ ਕੇ ਕਰਨ ਜਿਸ ਦੇ ਬਾਅਦ ਸਫਲਤਾ ਜਰੂਰ ਮਿਲੇਗੀ।
ਇਹ ਵੀ ਪੜ੍ਹੋ- ਸੜਕ ਪਾਰ ਕਰਦੇ ਪਰਿਵਾਰ ਨੂੰ ਟਰੱਕ ਨੇ ਕੁਚਲਿਆ, ਟਾਇਰ ਹੇਠਾਂ ਆਉਣ ਨਾਲ 6 ਸਾਲਾ ਬੱਚੀ ਦੀ ਹੋਈ ਦਰਦਨਾਕ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8