ਦੀਵਾਲੀ ''ਤੇ ਪਟਾਕੇ ਵੇਚਣ ਮਗਰੋਂ ਦੁਕਾਨਦਾਰਾਂ ਦਾ ਅਜਿਹਾ ਕਾਰਨਾਮਾ, ਕਿ ਇਲਾਕੇ ''ਚ ਫੈਲਿਆ ਦਹਿਸ਼ਤ ਦਾ ਮਾਹੌਲ
Saturday, Nov 09, 2024 - 04:50 AM (IST)
ਜਲੰਧਰ (ਖੁਰਾਣਾ)– ਦੀਵਾਲੀ ਤੋਂ ਲਗਭਗ ਇਕ ਹਫਤਾ ਪਹਿਲਾਂ ਬਰਲਟਨ ਪਾਰਕ ਵਿਚ ਅਸਥਾਈ ਰੂਪ ਨਾਲ ਪਟਾਕਾ ਮਾਰਕੀਟ ਸਜਾਈ ਗਈ ਸੀ। ਇਸ ਮਰਕੀਟ ਵਿਚ ਕਰੋੜਾਂ ਰੁਪਏ ਦਾ ਵਪਾਰ ਹੋਇਆ। ਕਈ ਦੁਕਾਨਦਾਰ ਭਾਰੀ ਮੁਨਾਫੇ ਵਿਚ ਰਹੇ ਤਾਂ ਕਈਆਂ ਦਾ ਸਟਾਕ ਬਚ ਗਿਆ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਤਕ ਆਈ ਪਰ ਹੁਣ ਪਟਾਕਾ ਮਾਰਕੀਟ ਦੇ ਦੁਕਾਨਦਾਰਾਂ ਦਾ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ।
ਜ਼ਿਕਰਯੋਗ ਹੈ ਕਿ ਜਦੋਂ ਦੀਵਾਲੀ ਦਾ ਤਿਉਹਾਰ ਮੁਕੰਮਲ ਹੋ ਗਿਆ ਤਾਂ ਸਾਰੇ ਦੁਕਾਨਦਾਰਾਂ ਨੇ ਉਥੋਂ ਆਪਣਾ ਸਾਮਾਨ ਸਮੇਟ ਲਿਆ। ਅਸਥਾਈ ਦੁਕਾਨਾਂ ਬਣਾਉਣ ਵਾਲੇ ਠੇਕੇਦਾਰ ਨੇ ਵੀ ਟੀਨ ਦੀਆਂ ਚਾਦਰਾਂ ਅਤੇ ਬੱਲੀਆਂ ਆਦਿ ਉਖਾੜ ਲਈਆਂ। ਕਰੋੜਾਂ ਰੁਪਏ ਦਾ ਪਟਾਕਾ ਵੇਚਣ ਵਾਲੇ ਦੁਕਾਨਦਾਰਾਂ ਨੇ ਪਟਾਕਿਆਂ ਦੀ ਪੈਕਿੰਗ ਆਦਿ ਨੂੰ ਖੋਲ੍ਹ ਕੇ ਜੋ ਕਬਾੜ ਪੈਦਾ ਕੀਤਾ, ਉਹ ਬਰਲਟਨ ਪਾਰਕ ਵਿਚ ਹੀ ਕੂੜੇ ਦੇ ਰੂਪ ਵਿਚ ਕਈ ਦਿਨ ਪਿਆ ਰਿਹਾ।
ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਜਦੋਂ 2-3 ਦਿਨ ਪਹਿਲਾਂ ਬਰਲਟਨ ਪਾਰਕ ਦਾ ਦੌਰਾ ਕੀਤਾ ਤਾਂ ਉਥੇ ਕਬਾੜ ਅਤੇ ਗੰਦਗੀ ਦੇਖ ਕੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਦੀ ਖਿਚਾਈ ਕੀਤੀ। ਇਨ੍ਹਾਂ ਅਧਿਕਾਰੀਆਂ ਨੇ ਦੱਸਿਆ ਕਿ ਇਹ ਸਾਰਾ ਕਬਾੜ ਅਤੇ ਕੂੜਾ-ਕਰਕਟ ਮਾਰਕੀਟ ਵਾਲੇ ਛੱਡ ਕੇ ਗਏ ਹਨ।
ਇਹ ਵੀ ਪੜ੍ਹੋ- ਮਸ਼ਹੂਰ ਕਾਰੋਬਾਰੀ ਪ੍ਰਿੰਕਲ 'ਤੇ ਹੋਈ ਫਾਇ.ਰਿੰਗ ਮਾਮਲੇ 'ਚੇ ਨਵਾਂ ਮੋੜ, ਸਾਹਮਣੇ ਆਇਆ 'Love' ਕੁਨੈਕਸ਼ਨ
ਅਜਿਹੇ ਵਿਚ ਨਿਗਮ ਪ੍ਰਸ਼ਾਸਨ ਨੇ ਤਹਿਬਾਜ਼ਾਰੀ ਬ੍ਰਾਂਚ ਜ਼ਰੀਏ ਪਟਾਕਾ ਵਿਕ੍ਰੇਤਾਵਾਂ ਨੂੰ ਸੰਦੇਸ਼ ਭਿਜਵਾਇਆ ਕਿ ਉਹ ਆਪਣਾ ਕਬਾੜ ਅਤੇ ਕੂੜਾ-ਕਰਕਟ ਸਮੇਟ ਕੇ ਸਾਫ-ਸੁਥਰੀ ਥਾਂ ਨਿਗਮ ਨੂੰ ਹੈਂਡਓਵਰ ਕਰਨ, ਨਹੀਂ ਤਾਂ ਪਟਾਕਾ ਕਾਰੋਬਾਰੀਆਂ ਨੂੰ ਜੁਰਮਾਨਾ ਲਾਇਆ ਜਾਵੇਗਾ।
ਪਤਾ ਲੱਗਾ ਹੈ ਕਿ ਨਗਰ ਨਿਗਮ ਦੀ ਧਮਕੀ ਤੋਂ ਡਰ ਕੇ ਪਟਾਕਾ ਵਿਕ੍ਰੇਤਾਵਾਂ ਨੇ ਲੇਬਰ ਦੇ ਕੁਝ ਆਦਮੀ ਲਾ ਕੇ ਪੂਰੇ ਮਾਰਕੀਟ ਇਲਾਕੇ ਦੀ ਸਫਾਈ ਕਰਵਾਈ, ਜਿਸ ਦੌਰਾਨ ਪੈਕਿੰਗ ਵਿਚੋਂ ਨਿਕਲੇ ਪਲਾਸਟਿਕ ਅਤੇ ਹੋਰ ਚੀਜ਼ਾਂ ਦੇ ਉਥੇ ਢੇਰ ਲਾ ਦਿੱਤੇ ਗਏ।
ਜਿਵੇਂ ਹੀ ਸ਼ਾਮ ਨੂੰ ਥੋੜ੍ਹਾ ਹਨੇਰਾ ਹੋਇਆ ਤਾਂ ਉਥੇ ਇਸ ਕੂੜੇ-ਕਰਕਟ ਅਤੇ ਕਬਾੜ ਨੂੰ ਅੱਗ ਲਾ ਦਿੱਤੀ ਗਈ, ਜੋ ਪੂਰੇ ਬਰਲਟਨ ਪਾਰਕ ਵਿਚ ਫੈਲਦੀ ਦਿਸੀ। 2 ਥਾਵਾਂ ’ਤੇ ਲਾਈ ਗਈ ਇਸ ਭਿਆਨਕ ਅੱਗ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਆਲੇ-ਦੁਆਲੇ ਦੇ ਇਲਾਕੇ ਵਿਚ ਦਹਿਸ਼ਤ ਫੈਲ ਗਈ।
ਲੋਕਾਂ ਦਾ ਕਹਿਣਾ ਹੈ ਕਿ ਜੇਕਰ ਥੋੜ੍ਹੀ ਜਿਹੀ ਵੀ ਹਵਾ ਚੱਲਦੀ ਤਾਂ ਇਹ ਸੜਦੇ ਹੋਏ ਲਿਫਾਫੇ ਅਤੇ ਕੂੜਾ-ਕਰਕਟ ਆਲੇ-ਦੁਆਲੇ ਦੇ ਇਲਾਕੇ ਵਿਚ ਮੁਸੀਬਤ ਦਾ ਕਾਰਨ ਬਣ ਸਕਦੇ ਸਨ ਅਤੇ ਵੱਡਾ ਅਗਨੀਕਾਂਡ ਵੀ ਹੋ ਸਕਦਾ ਸੀ।
ਇਹ ਵੀ ਪੜ੍ਹੋ- ਇਸ਼ਕ 'ਚ ਅੰਨ੍ਹਾ ਇਨਸਾਨ ਕੀ-ਕੀ ਕਰ ਜਾਂਦੈ ! ਪਤਨੀ ਨੇ ਆਪਣੀਆਂ ਭੈਣਾਂ ਨਾਲ ਫੜੀਆਂ ਪਤੀ ਦੀਆਂ ਬਾਹਾਂ, ਤੇ ਆਸ਼ਕ ਨੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e