ਹੱਸਦਾ-ਵੱਸਦਾ ਉੱਜੜਿਆ ਘਰ, ਮਾਪਿਆਂ ਦੇ ਜਵਾਨ ਪੁੱਤ ਨੇ ਕੀਤੀ ਖ਼ੁਦਕੁਸ਼ੀ, ਵਜ੍ਹਾ ਕਰੇਗੀ ਹੈਰਾਨ

Saturday, Nov 16, 2024 - 06:44 PM (IST)

ਹੱਸਦਾ-ਵੱਸਦਾ ਉੱਜੜਿਆ ਘਰ, ਮਾਪਿਆਂ ਦੇ ਜਵਾਨ ਪੁੱਤ ਨੇ ਕੀਤੀ ਖ਼ੁਦਕੁਸ਼ੀ, ਵਜ੍ਹਾ ਕਰੇਗੀ ਹੈਰਾਨ

ਕਪੂਰਥਲਾ (ਵੈੱਬ ਡੈਸਕ)- ਕਪੂਰਥਲਾ ਵਿਖੇ ਇਕ ਨੌਜਵਾਨ ਵੱਲੋਂ ਪਤਨੀ ਅਤੇ ਸੱਸ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ ਦੇ ਸਰਕੂਲਰ ਰੋਡ ਹਾਊਸ ਫੈੱਡ ਅਪਾਰਟਮੈਂਟ ’ਚ ਰਹਿੰਦੇ ਨੌਜਵਾਨ (28) ਨੇ ਪਤਨੀ ਅਤੇ ਸੱਸ ਤੋਂ ਪਰੇਸ਼ਾਨ ਹੋ ਕੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਕਰਨ ਜਾਖੂ (28) ਵਾਸੀ ਪ੍ਰੀਤ ਨਗਰ ਵਜੋਂ ਹੋਈ ਹੈ। 

ਘਟਨਾ ਦੀ ਸੂਚਨਾ ਪਾ ਕੇ ਸਿਟੀ-2 ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾਇਆ ਅਤੇ ਮਾਮਲੇ ਦੀ ਜਾਂਚ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਪਿਤਾ ਨੰਦਲਾਲ ਵਾਸੀ ਪ੍ਰੀਤ ਨਗਰ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੇ ਦੋ ਪੁੱਤਰ ਕਰਨ ਜਾਖੂ (28) ਅਤੇ ਤਰੁਣ ਜਾਖੂ (26) ਹਨ। ਉਸ ਦੇ ਵੱਡੇ ਮੁੰਡੇ ਕਰਨ ਦਾ ਵਿਆਹ ਕਰੀਬ ਚਾਰ ਸਾਲ ਪਹਿਲਾਂ ਪਿੰਡ ਭੁਲਾਣਾ ਦੇ ਵਾਸੀ ਰੌਸ਼ਨ ਲਾਲ ਦੀ ਪੁੱਤਰੀ ਪੂਜਾ ਰਾਣੀ ਨਾਲ ਹੋਇਆ ਸੀ।  ਵਿਆਹ ਤੋਂ ਬਾਅਦ ਦੋਵੇਂ ਪਤੀ-ਪਤਨੀ ਸਰਕੂਲਰ ਰੋਡ ’ਤੇ ਹਾਊਸਫੈੱਡ ਅਪਾਰਟਮੈਂਟ ਦੇ ਫਲੈਟ ਨੰਬਰ ਈ-6 ’ਚ ਕਿਰਾਏ ’ਤੇ ਰਹਿੰਦੇ ਸਨ। ਜਦੋਂ ਵੀ ਉਨ੍ਹਾਂ ਦਾ ਲੜਕਾ ਕਰਨ ਮਿਲਦਾ ਸੀ ਤਾਂ ਉਹ ਕਹਿੰਦਾ ਸੀ ਕਿ ਪਤਨੀ ਪੂਜਾ ਅਤੇ ਉਸ ਦੀ ਮਾਂ ਜਸਵੀਰ ਕੌਰ ਉਸ ਨੂੰ ਬਹੁਤ ਤੰਗ ਕਰਦੇ ਹਨ ਅਤੇ ਦੋਵਾਂ ਨੇ ਉਸ ਦੀ ਕੁੱਟਮਾਰ ਵੀ ਕੀਤੀ। 

ਇਹ ਵੀ ਪੜ੍ਹੋ-ਸਰਕਾਰੀ ਨੌਕਰੀਆਂ ਦੇ ਚਾਹਵਾਨਾਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਵੱਲੋਂ ਇਸ ਵਿਭਾਗ 'ਚ ਭਰਤੀ ਦੀ ਤਿਆਰੀ

13 ਨਵੰਬਰ ਦੀ ਰਾਤ ਨੂੰ ਕਰਨ ਨੇ ਫੋਨ ਕਰਕੇ ਦੱਸਿਆ ਕਿ ਪੂਜਾ ਅਤੇ ਉਸ ਦੀ ਮਾਂ ਜਸਵੀਰ ਕੌਰ ਉਸ ਨੂੰ ਬਹੁਤ ਪ੍ਰੇਸ਼ਾਨ ਕਰ ਰਹੀਆਂ ਹਨ। ਉਸ ਸਮੇਂ ਕਰਨ ਦੀ ਆਵਾਜ਼ ਤੋਂ ਸਾਫ਼ ਸੀ ਕਿ ਉਹ ਬਹੁਤ ਘਬਰਾਇਆ ਹੋਇਆ ਸੀ। ਫਿਰ ਕੁਝ ਸਮੇਂ ਬਾਅਦ ਉਸ ਦੀ ਨੂੰਹ ਪੂਜਾ ਨੇ ਫੋਨ ਕਰਕੇ ਦੱਸਿਆ ਕਿ ਕਰਨ ਨੇ ਕਮਰੇ ਦੇ ਛੱਤ ਵਾਲੇ ਪੱਖੇ ਨਾਲ ਚੁੰਨੀ ਬੰਨ੍ਹ ਕੇ ਖ਼ੁਦਕੁਸ਼ੀ ਕਰ ਲਈ ਹੈ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਲਿਜਾਇਆ ਜਾ ਰਿਹਾ ਹੈ। 

ਸੂਚਨਾ ਮਿਲਣ ਤੋਂ ਬਾਅਦ ਸ਼ਿਕਾਇਤਕਰਤਾ ਨੰਦਲਾਲ ਵੀ ਆਪਣੇ ਪਰਿਵਾਰ ਸਮੇਤ ਸਿਵਲ ਹਸਪਤਾਲ ਪਹੁੰਚ ਗਿਆ ਪਰ ਉਥੇ ਤਾਇਨਾਤ ਡਿਊਟੀ ਡਾਕਟਰ ਨੇ ਕਰਨ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਟੀਮ ਮੌਕੇ ’ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ’ਤੇ ਦੋਵਾਂ ਮੁਲਜ਼ਮਾਂ ਪੂਜਾ ਅਤੇ ਜਸਵੀਰ ਕੌਰ ਵਾਸੀ ਪਿੰਡ ਭੁਲਾਣਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।  ਦੇਰ ਸ਼ਾਮ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਅਤੇ ਦੋਵੇਂ ਮੁਲਜ਼ਮ ਔਰਤਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪੂਜਾ ਦਾ ਪਹਿਲਾਂ ਵੀ ਦੋ ਵਾਰ ਵਿਆਹ ਹੋ ਚੁੱਕਾ ਹੈ। ਹੁਣ ਉਸ ਦਾ ਵਿਆਹ ਕਰਨ ਨਾਲ ਹੋਇਆ ਸੀ।

ਇਹ ਵੀ ਪੜ੍ਹੋ- ਇਕ ਵਾਰ ਫਿਰ ਵੱਡੀ ਮੁਸੀਬਤ 'ਚ ਘਿਰਿਆ ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪਿੱਜ਼ਾ ਕੱਪਲ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

shivani attri

Content Editor

Related News