ਦਰੱਖਤ ਤੋਂ ਪਤੰਗ ਉਤਾਰ ਰਹੇ ਨੌਜਵਾਨ ਨੂੰ ਲੱਗਾ ਕਰੰਟ, ਮੌਤ

Tuesday, Jan 14, 2020 - 09:11 PM (IST)

ਦਰੱਖਤ ਤੋਂ ਪਤੰਗ ਉਤਾਰ ਰਹੇ ਨੌਜਵਾਨ ਨੂੰ ਲੱਗਾ ਕਰੰਟ, ਮੌਤ

ਪੱਟੀ/ਤਰਨਤਾਰਨ, (ਸੋਢੀ, ਬਲਵਿੰਦਰ ਕੌਰ)— ਲੋਹੜੀ ਵਾਲੀ ਦੇਰ ਸ਼ਾਮ ਪਿੰਡ ਬੋਪਾਰਾਏ ਵਿਖੇ ਇਕ 22 ਸਾਲਾ ਨੌਜਵਾਨ ਦੀ ਦਰੱਖਤ ਤੋਂ ਪਤੰਗ ਉਤਾਰਨ ਵੇਲੇ ਕਰੰਟ ਲੱਗਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਸਤਨਾਮ ਸਿੰਘ ਨਿਵਾਸੀ ਬੋਪਾਰਾਏ ਨੇ ਦੱਸਿਆ ਕਿ ਉਸ ਦਾ ਲੜਕਾ ਮੰਗਾ ਜੋ ਕਿ ਬੀਤੀ ਸ਼ਾਮ 7 ਵਜੇ ਕਰੀਬ ਆਪਣੇ ਘਰ ਦੀ ਛੱਤ 'ਤੇ ਪਤੰਗ ਉਡਾ ਰਿਹਾ ਸੀ ਅਤੇ ਉਸ ਦੀ ਪਤੰਗ ਨੇੜਲੇ ਦਰੱਖਤ 'ਚ ਅੜ ਗਈ ਤੇ ਉਹ ਪਤੰਗ ਉਤਾਰਨ ਲਈ ਉਸ ਦਰੱਖਤ 'ਤੇ ਜਾ ਚੜ੍ਹਿਆ। ਉਸ ਦਰੱਖਤ ਦੇ ਨੇੜਲੇ ਹਾਈਵੋਲਟੇਜ਼ ਬਿਜਲੀ ਦੀਆਂ ਤਾਰਾਂ ਗੁਜ਼ਰਦੀਆਂ ਸਨ ਤੇ ਮੀਂਹ ਪੈਣ ਕਾਰਣ ਬਿਜਲੀ ਦਾ ਕਰੰਟ ਉਸ ਦਰੱਖਤ 'ਚ ਆ ਗਿਆ ਅਤੇ ਉਸ ਨੂੰ ਕਰੰਟ ਲੱਗ ਗਿਆ, ਜਿਸ ਨਾਲ ਤਰੁੰਤ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜ਼ਿਕਰਯੋਗ ਹੈ ਕਿ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਇਕ ਭੈਣ ਵਿਆਹੀ ਹੋਈ ਹੈ ਅਤੇ ਇਸ ਦੀ ਮਾਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਇਸ ਲੜਕੇ ਦਾ ਪਾਲਣ ਪੋਸ਼ਣ ਇਸ ਦੀ ਤਾਈ ਨੇ ਕੀਤਾ ਅਤੇ ਘਰ ਦੀ ਆਰਥਿਕ ਹਾਲਤ ਵੀ ਬਹੁਤੀ ਚੰਗੀ ਨਹੀਂ ਸੀ। ਪਿਤਾ ਮਜ਼ਦੂਰੀ ਕਰ ਕੇ ਪਰਿਵਾਰ ਦਾ ਪੋਸ਼ਣ ਕਰਦਾ ਹੈ।


author

KamalJeet Singh

Content Editor

Related News