ਘਰ ਦੀ ਛੱਤ ਡਿੱਗੀ, ਜਾਨੀ ਨੁਕਸਾਨ ਹੋਣੋਂ ਟਲਿਆ
09/19/2018 12:13:26 AM
ਬਟਾਲਾ/ਡੇਰਾ ਬਾਬਾ ਨਾਨਕ, (ਬੇਰੀ, ਕੰਵਲਜੀਤ)- ਅੱਜ ਕਸਬੇ ਦੇ ਵਾਰਡ ਨੰ. 7 ਵਿਚ ਸਥਿਤ ਇਕ ਘਰ ਦੀ ਛੱਤ ਡਿੱਗ ਗਈ। ਇਸ ਸਬੰਧੀ ਵੀਨਾ ਕੁਮਾਰੀ ਪਤਨੀ ਅਸ਼ੋਕ ਕੁਮਾਰ ਵਾਸੀ ਮੁਹੱਲਾ ਫਤਿਹ ਸਿੰਘ ਨੇ ਦੱਸਿਆ ਕਿ ਅਸੀਂ ਸਾਰੇ ਪਰਿਵਾਰ ਦੇ ਲੋਕ ਮਜ਼ਦੂਰੀ ਦਾ ਕੰਮ ਕਰਦੇ ਹਾਂ ਅਤੇ ਅੱਜ ਵੀ ਅਸੀਂ ਆਪਣੇ ਕੰਮ ’ਤੇ ਗਏ ਹੋਏ ਸੀ ਕਿ ਪਿੱਛੋਂ ਅਚਾਨਕ ਘਰ ਦੀ ਛੱਤ ਡਿੱਗ ਗਈ । ਸਾਰੇ ਮੈਂਬਰ ਬਾਹਰ ਕੰਮ ’ਤੇ ਗਏ ਹੋਣ ਕਰ ਕੇ ਜਾਨੀ ਨੁਕਸਾਨ ਹੋਣੋਂ ਬਚ ਗਿਆ। ਵੀਨਾ ਨੇ ਪ੍ਰਸ਼ਾਸਨ ਤੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਉਹ ਗਰੀਬ ਹਨ ਅਤੇ ਦੁਬਾਰਾ ਮਕਾਨ ਦੀ ਛੱਤ ਨਹੀਂ ਪਾ ਸਕਦੇ।