ਐਕਸਾਈਜ਼ ਵਿਭਾਗ ਵੱਲੋਂ 550 ਲਿਟਰ ਲਾਹਣ ਤੇ 6 ਬੋਤਲਾਂ ਦੇਸੀ ਸ਼ਰਾਬ ਬਰਾਮਦ

Monday, Nov 21, 2022 - 11:37 AM (IST)

ਬਟਾਲਾ/ਘੁਮਾਣ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ)- ਜ਼ਿਲ੍ਹਾ ਐਕਸਾਈਜ਼ ਸਹਾਇਕ ਕਮਿਸ਼ਨਰ ਗੁਰਦਾਸਪੁਰ ਰਾਹੁਲ ਭਾਟੀਆ ਦੇ ਦਿਸ਼ਾਂ-ਨਿਰਦੇਸ਼ਾਂ ’ਤੇ ਐਕਸਾਈਜ਼ ਵਿਭਾਗ ਵੱਲੋਂ ਸਰਕਲ ਬਟਾਲਾ, ਫ਼ਤਿਹਗੜ੍ਹ ਚੂੜੀਆਂ ਦੇ ਵੱਖ-ਵੱਖ ਪਿੰਡਾਂ ’ਚ ਨਸ਼ਾ ਸਮੱਗਲਰਾਂ ਖ਼ਿਲਾਫ਼ ਚਲਾਈ ਸਰਚ ਮੁਹਿੰਮ ਤਹਿਤ ਲਾਹਣ ਬਰਾਮਦ ਕੀਤੀ ਗਈ।

ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਮਾਂ-ਧੀ ਨੇ ਨਕਲੀ ਡੀ. ਐੱਸ. ਪੀ. ਬਣ ਕਰ ਦਿੱਤਾ ਵੱਡਾ ਕਾਰਾ, ਪੁਲਸ ਕਰ ਰਹੀ ਹੈ ਭਾਲ

ਰਾਜਿੰਦਰਾ ਵਾਈਨ ਦੇ ਜੀ. ਐੱਮ. ਤੇਜਿੰਦਰਪਾਲ ਸਿੰਘ ਤੇਜੀ ਅਨੁਸਾਰ ਐਕਸਾਈਜ਼ ਵਿਭਾਗ ਦੇ ਈ. ਟੀ. ਓ. ਗੌਤਮ ਗੋਬਿੰਦ, ਐਕਸਾਈਜ਼ ਇੰਸਪੈਕਟਰ ਦੀਪਕ ਕੁਮਾਰ, ਇੰਸਪੈਕਟਰ ਅਵਤਾਰ ਸਿੰਘ, ਐਕਸਾਈਜ਼ ਪੁਲਸ ਸਟਾਫ਼ ਏ. ਐੱਸ. ਆਈ. ਗੁਰਮੀਤ ਸਿੰਘ, ਹੌਲਦਾਰ ਪਵਨ ਕੁਮਾਰ, ਹੌਲਦਾਰ ਪਰਗਟ ਸਿੰਘ, ਸਿਪਾਹੀ ਮਨਬੀਰ ਸਿੰਘ ’ਤੇ ਆਧਾਰਿਤ ਰੇਡ ਪਾਰਟੀ ਵੱਲੋਂ ਬਟਾਲਾ ਤੇ ਫ਼ਤਿਹਗੜ੍ਹ ਚੂੜੀਆਂ ਸਰਕਲਾਂ ਦੇ ਪਿੰਡਾਂ ਕਠਿਆਲਾ, ਡੋਗਰ, ਰਊਵਾਲੀ, ਤੇਜਾ ਵੀਲਾ, ਧਰਮਕੋਟ ਰੰਧਾਵਾ ਪਿੰਡਾਂ ’ਚ ਸਰਚ ਮੁਹਿੰਮ ਤੇਜ਼ ਕੀਤੀ ਹੋਈ ਸੀ ਕਿ ਕਿਸੇ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਪਿੰਡ ਡੋਗਰ ਥਾਣਾ ਫ਼ਤਿਹਗੜ੍ਹ ਚੂੜੀਆਂ ਵਿਚ ਕੁਝ ਲੋਕ ਨਾਜਾਇਜ਼ ਸ਼ਰਾਬ ਦਾ ਧੰਦਾ ਕਰਦੇ ਹਨ, ਜਿਸ ’ਤੇ ਛਾਪੇਮਾਰੀ ਕਰਦਿਆਂ ਇਕ ਵਿਅਕਤੀ ਕੋਲੋਂ 6 ਬੋਤਲਾਂ ਦੇਸੀ ਸ਼ਰਾਬ ਬਰਾਮਦ ਹੋਈ, ਜਿਸਦੇ ਖ਼ਿਲਾਫ਼ ਥਾਣਾ ਫ਼ਤਿਹਗੜ੍ਹ ਚੂੜੀਆਂ ’ਚ ਮਾਮਲਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ- ਪਠਾਨਕੋਟ ਵਿਖੇ ਡਿਊਟੀ ਦੌਰਾਨ ASI ਦੇ ਗੋਲੀ ਲੱਗਣ ਨਾਲ ਹੋਈ ਮੌਤ

ਇਸੇ ਤਰ੍ਹਾਂ 7 ਡਰੰਮਾਂ ’ਚ ਮੌਜੂਦ 550 ਲਿਟਰ ਲਾਹਣ ਪਿੰਡ ਕਠਿਆਲਾ ਡਰੇਨ ਤੋਂ ਬਰਾਮਦ ਕੀਤੀ ਗਈ, ਜਿਸ ਨੂੰ ਬਾਅਦ ਵਿਚ ਐਕਸਾਈਜ਼ ਵਿਭਾਗ ਵੱਲੋਂ ਨਸ਼ਟ ਕੀਤਾ ਗਿਆ। ਜ਼ਿਲ੍ਹਾ ਸਹਾਇਕ ਐਕਸਾਈਜ਼ ਕਮਿਸ਼ਨਰ ਨੇ ਨਸ਼ੇ ਦਾ ਗੋਰਖਧੰਦਾ ਕਰ ਰਹੇ ਲੋਕਾਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਉਹ ਬਾਜ਼ ਆਉਣ, ਨਹੀਂ ਤਾਂ ਐਕਸਾਈਜ਼ ਵਿਭਾਗ ਨਕਲੀ ਤੇ ਜ਼ਹਿਰੀਲੀ ਸ਼ਰਾਬ ਨੂੰ ਕਿਸੇ ਕੀਮਤ ’ਤੇ ਵਿਕਣ ਨਹੀਂ ਦੇਵੇਗਾ। ਜਿਹੜਾ ਕਾਬੂ ਆ ਗਿਆ, ਉਸਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।


Shivani Bassan

Content Editor

Related News