ਭਿਆਨਕ ਸੜਕ ਹਾਦਸੇ ''ਚ ਟਰੈਕਟਰ ਦੇ ਹੋਏ ਦੋ ਟੋਟੋ, ਚਾਲਕ ਗੰਭੀਰ ਜ਼ਖ਼ਮੀ
Wednesday, May 10, 2023 - 01:39 PM (IST)

ਫਤਿਆਬਾਦ/ਨੌਸ਼ਿਹਰਾ ਪੰਨੂਆਂ (ਕੰਵਲ, ਜ. ਬ.)- ਫਤਿਆਬਾਦ ਤੋਂ ਚੋਹਲਾ ਸਾਹਿਬ ਰੋਡ ’ਤੇ ਆਉਂਦੇ ਪਿੰਡ ਜਾਮਾਰਾਏ ਵਿਖੇ ਪਟਰੋਲ ਪੰਪ ਦੇ ਨਜ਼ਦੀਕ ਟਰੈਕਟਰ ਅਤੇ ਘੋੜੇ ਟਰਾਲੇ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰੈਕਟਰ ਦੇ ਦੋ ਟੋਟੇ ਹੋ ਗਏ ਹਨ।
ਇਹ ਵੀ ਪੜ੍ਹੋ- ਜਲੰਧਰ ਜ਼ਿਮਨੀ ਚੋਣ: 100 ਸਾਲਾ ਕਰਮੀ ਦੇਵੀ ਨੇ ਵੋਟ ਪਾ ਕੇ ਦੇਸ਼ ਪ੍ਰਤੀ ਨਿਭਾਇਆ ਆਪਣਾ ਫ਼ਰਜ਼
ਰਣਜੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਭੈਲ ਨੇ ਦੱਸਿਆ ਕਿ ਗੋਰਾ ਨਾਂ ਦਾ ਵਿਅਕਤੀ ਜੋ ਆਪਣੇ ਟਰੈਕਟਰ ਵਿਚ ਪੰਪ ਤੋਂ ਤੇਲ ਪਵਾਉਣ ਤੋਂ ਬਾਅਦ ਜਾਮਾਰਾਏ ਸਾਈਡ ਨੂੰ ਜਾ ਰਿਹਾ ਸੀ ਤਾਂ ਪਿੱਛੋਂ ਇਕ ਗੱਡੀ ਵਾਲੇ ਵੱਲੋਂ ਟੱਕਰ ਮਾਰ ਦਿੱਤੀ ਤਾਂ ਸਾਹਮਣੇ ਤੋਂ ਆ ਰਹੇ ਘੋੜੇ ਟਰਾਲੇ ਵਿਚ ਟਰੈਕਟਰ ਦੀ ਸਿੱਧੀ ਟੱਕਰ ਹੋ ਗਈ। ਟਰੈਕਟਰ ਦੋ ਟੋਟੇ ਹੋ ਗਏ ਅਤੇ ਚਾਲਕ ਨੂੰ ਗੰਭੀਰ ਸੱਟਾ ਲੱਗ ਗਈਆਂ। ਮੌਕੇ ’ਤੇ ਪੁਲਸ ਚੌਂਕੀ ਡੇਹਰਾ ਸਾਹਿਬ ਦੀ ਪੁਲਸ ਨੇ ਪਹੁੰਚ ਕੇ ਗੱਡੀਆਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਗੁੱਸੇਖੋਰ ਚੋਰ! ਸੇਫ਼ ਖੋਲ੍ਹਣ 'ਚ ਰਿਹਾ ਨਾਕਾਮ ਤਾਂ ਗੁੱਸੇ 'ਚ ਆ ਕੇ ਕਰ ਦਿੱਤੀ ਪੱਕੀ ਵੈਲਡਿੰਗ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।