ਸਿਹਤਯਾਬੀ ਦੇ ਪਿੱਛੇ ਸਵਾਮੀ ਰਾਮ ਪਿਆਰਾ ਜੀ ਦੀ ਕ੍ਰਿਪਾ ਅਤੇ ਵਿਜੇ ਕਪੂਰ ਦਾ ਸਹਿਯੋਗ : ਸ਼੍ਰੀ ਵਿਜੇ ਚੋਪੜਾ

Monday, Jan 15, 2024 - 05:34 PM (IST)

ਅੰਮ੍ਰਿਤਸਰ (ਗੁਪਤਾ)- ਯੋਗ ਸਾਧਨਾ ਆਸ਼ਰਮ ਛੇਹਰਟਾ (ਅੰਮ੍ਰਿਤਸਰ) ਵਿਖੇ ਯੋਗੇਸ਼ਵਰ ਮੁਲਖ ਰਾਜ ਜੀ ਦਾ 125ਵਾਂ ਅਵਤਾਰ ਦਿਵਸ ਸਵਾਮੀ ਗੁਰਬਖਸ਼ ਰਾਏ ਜੀ ਮਹਾਰਾਜ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਵਿਚ ਸੈਂਕੜੇ ਯੋਗ ਪ੍ਰੇਮੀਆਂ ਅਤੇ ਸ਼ਰਧਾਲੂਆਂ ਨੇ ਭਾਗ ਲਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਸਨ। ਇਸ ਦੌਰਾਨ ਸਵਾਮੀ ਗੁਰਬਖਸ਼ ਰਾਏ ਜੀ ਮਹਾਰਾਜ ਨੇ ਕਿਹਾ ਕਿ ਵਿਜੇ ਚੋਪੜਾ ਜੀ ਨੂੰ ਮਾਨਵਤਾ ਦੇ ਰੂਪ ਵਿਚ ਅਤੇ ਮਾਨਵਤਾ ਪੱਖੀ ਸੇਵਾਵਾਂ ਲਈ ਪੂਰੀ ਦੁਨੀਆ ਜਾਣਦੀ ਹੈ।

ਇਹ ਵੀ ਪੜ੍ਹੋ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ 'ਅਯੁੱਧਿਆ ਨਹੀਂ ਜਾਣਗੇ' ਵਾਲੀ ਪੋਸਟ ਵਾਇਰਲ ਕਰਨ ਵਾਲੇ ਨੇ ਮੰਗੀ ਮੁਆਫ਼ੀ

PunjabKesari

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਸਵਾਮੀ ਰਾਮ ਪਿਆਰਾ ਜੀ ਮਹਾਰਾਜ ਸਾਡੇ ਲਈ ਸਤਿਕਾਰਯੋਗ ਅਤੇ ਪਿਆਰੇ ਹਨ, ਉਸੇ ਤਰ੍ਹਾਂ ਸ਼੍ਰੀ ਵਿਜੇ ਚੋਪੜਾ ਜੀ ਵੀ ਸਾਡੇ ਲਈ ਪਿਆਰੇ ਹਨ। ਇਸ ਦੌਰਾਨ ਯੋਗ ਅਧਿਆਪਕ ਸ਼੍ਰੀ ਵਿਜੇ ਕਪੂਰ ਨੇ ਯੋਗ ਸਾਧਨਾ ਆਸ਼ਰਮ ਵਲੋਂ ਵਿਜੇ ਚੋਪੜਾ ਜੀ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਮਨੁੱਖਤਾ ਦੀ ਸੇਵਾ ਵਿਚ ਯੋਗ ਦੇ ਪ੍ਰਚਾਰ ਅਤੇ ਪ੍ਰਸਾਰ ਵਿਚ ਉਨ੍ਹਾਂ ਦਾ ਅਹਿਮ ਯੋਗਦਾਨ ਹੈ। ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਨੇ ਯੋਗ ਵਿਸ਼ੇ ’ਤੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਉਹ ਨਿਯਮਿਤ ਤੌਰ ’ਤੇ ਯੋਗ ਆਸਣਾਂ ਦਾ ਅਭਿਆਸ ਕਰਦੇ ਰਹਿੰਦੇ ਹਨ। ਇਸ ਦੌਰਾਨ ਸ਼੍ਰੀ ਵਿਜੇ ਚੋਪੜਾ ਦੇ ਹੱਥੋਂ 120 ਦੇ ਕਰੀਬ ਪਰਿਵਾਰਾਂ ਨੂੰ ਕੰਬਲ ਵੰਡੇ ਗਏ।

ਇਹ ਵੀ ਪੜ੍ਹੋ : ਤਰਨਤਾਰਨ 'ਚ ਵਾਪਰੇ ਹਾਦਸੇ ਨੇ ਉਜਾੜਿਆ ਪਰਿਵਾਰ, ਕਾਰ ਸਵਾਰ ਪਤਨੀ ਦੀ ਮੌਕੇ 'ਤੇ ਮੌਤ, ਪਤੀ ਤੇ ਦੋ ਬੱਚੇ ਜ਼ਖ਼ਮੀ

PunjabKesari

ਪ੍ਰੋਗਰਾਮ ਦੌਰਾਨ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਕਿਹਾ ਕਿ ਮੈਨੂੰ ਸਵਾਮੀ ਰਾਮ ਪਿਆਰਾ ਜੀ ਨਾਲ ਬਹੁਤ ਪਿਆਰ ਸੀ। 1985 ਵਿਚ ਜਦੋਂ ਪੰਜਾਬ ਸੜ ਰਿਹਾ ਸੀ ਤਾਂ ਉਸ ਸਮੇਂ ਸਵਾਮੀ ਜੀ ਜਲੰਧਰ ਦੇ ਦਫਤਰ ਆਏ ਅਤੇ ਕਿਹਾ ਕਿ ਸਾਨੂੰ ਹੀ ਨਹੀਂ ਪੂਰੇ ਦੇਸ਼ ਨੂੰ ਤੁਹਾਡੀ ਲੋੜ ਹੈ। ਅਸੀਂ ਤੁਹਾਡੀ ਚੰਗੀ ਸਿਹਤ ਚਾਹੁੰਦੇ ਹਾਂ, ਤਾਂ ਉਨ੍ਹਾਂ ਨੇ ਵਿਜੇ ਕਪੂਰ ਨੂੰ ਯੋਗ ਸਿਖਲਾਈ ਲਈ ਡਿਊਟੀ ’ਤੇ ਲਗਾਇਆ। ਪਿਛਲੇ 40 ਸਾਲਾਂ ਤੋਂ ਕਪੂਰ ਜੀ ਮੈਨੂੰ ਲਗਾਤਾਰ ਯੋਗਾ ਕਰਵਾ ਰਹੇ ਹਨ। ਮੇਰੀ ਸਿਹਤ ਦਾ ਕਾਰਨ ਸਵਾਮੀ ਰਾਮ ਪਿਆਰਾ ਜੀ ਦੀ ਕਿਰਪਾ ਅਤੇ ਵਿਜੇ ਕਪੂਰ ਦਾ ਸਹਿਯੋਗ ਹੈ।

ਇਹ ਵੀ ਪੜ੍ਹੋ : ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਵਾਪਰਿਆ ਰੂਹ ਕੰਬਾਊ ਹਾਦਸਾ, ਤਿੰਨ ਲੋਕਾਂ ਦੀ ਮੌਕੇ 'ਤੇ ਮੌਤ, ਕਾਰ ਦੇ ਉੱਡੇ ਪਰਖੱਚੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News