ਟਰੈਕਟਰ-ਟਰਾਲੀ ਦੇ ਪਿੱਛੇ ਲੱਗੀ ਬੋਰ ਕਰਨ ਵਾਲੀ ਮਸ਼ੀਨ ਦੀ ਪਾਈਪ ਬੱਸ ਨਾਲ ਟਕਰਾਈ, 2 ਦੀ ਮੌਤ

Wednesday, Nov 13, 2024 - 09:07 PM (IST)

ਟਰੈਕਟਰ-ਟਰਾਲੀ ਦੇ ਪਿੱਛੇ ਲੱਗੀ ਬੋਰ ਕਰਨ ਵਾਲੀ ਮਸ਼ੀਨ ਦੀ ਪਾਈਪ ਬੱਸ ਨਾਲ ਟਕਰਾਈ, 2 ਦੀ ਮੌਤ

ਮੁਕੇਰੀਆਂ (ਬਲਬੀਰ) - ਮੁਕੇਰੀਆਂ ਤੋਂ 2 ਕਿਲੋਮੀਟਰ ਦੂਰ ਮੁਕੇਰੀਆਂ-ਗੁਰਦਾਸਪੁਰ ਰੋਡ ’ਤੇ ਸਥਿਤ ਪਿੰਡ ਭੱਟੀਆਂ ਰਾਜਪੂਤਾਂ ਦੇ ਦਸਮੇਸ਼ ਫਿਊਲ ਸੈਂਟਰ ਨੇੜੇ ਇਕ ਟਰੈਕਟਰ-ਟਰਾਲੀ ’ਤੇ ਲੱਗੀ ਬੋਰ ਕਰਨ ਵਾਲੀ ਮਸ਼ੀਨ ਦੀ ਪਾਈਪ ਅਚਾਨਕ ਬੱਸ ਵਿਚ ਜਾ ਵੱਜੀ, ਜਿਸ ਕਾਰਨ ਬੱਸ ਵਿਚ ਸਵਾਰ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈੱਡ ਕਾਂਸਟੇਬਲ ਕਰਨੈਲ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਬਾਅਦ ਇਕ ਨਿੱਜੀ ਕੰਪਨੀ ਦੀ ਮਿੰਨੀ ਬੱਸ, ਜੋ ਕਿ ਮੁਕੇਰੀਆਂ ਤੋਂ ਗੁਰਦਾਸਪੁਰ ਜਾ ਰਹੀ ਸੀ, ਜਿਸ ਵਿਚ ਕਰੀਬ 10-15 ਸਵਾਰੀਆਂ ਬੈਠੀਆਂ ਸਨ। ਜਿਵੇਂ ਹੀ ਉਹ ਘਟਨਾ ਵਾਲੀ ਥਾਂ ’ਤੇ ਪਹੁੰਚੀ ਤਾਂ ਸਾਹਮਣੇ ਵਾਲੇ ਪਾਸੇ ਤੋਂ ਇਕ ਟਰੈਕਟਰ ਆ ਰਿਹਾ ਸੀ, ਜਿਸ ਦੇ ਪਿੱਛੇ ਬੋਰ ਕਰਨ ਵਾਲੀ ਮਸ਼ੀਨ ਸੀ। ਅਚਾਨਕ ਟਰੈਕਟਰ-ਟਰਾਲੀ ਘੁੰਮ ਗਈ ਅਤੇ ਇਸ ਦਾ ਪਾਈਪ ਬੱਸ ਦੇ ਪਿੱਛਲੇ ਹਿੱਸੇ ਨਾਲ ਜਾ ਟਕਰਾਈ।

ਜਿਸ ਨਾਲ ਬੱਸ ਵਿਚ ਸਵਾਰ ਦੋ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਜੋਵਨੀਤ ਸਿੰਘ (27) ਪੁੱਤਰ ਸਵਰਗੀ ਪਰਮਜੀਤ ਸਿੰਘ ਵਾਸੀ ਘੁਰਾਲਾ (ਗੁਰਦਾਸਪੁਰ) ਅਤੇ ਹਰਦੀਪ ਸਿੰਘ (35) ਪੁੱਤਰ ਬਿਜਨੌਰ ਸਿੰਘ ਵਾਸੀ ਮਨੀ ਮਾਜਰਾ, ਚੰਡੀਗੜ੍ਹ ਵਜੋਂ ਹੋਈ ਹੈ। ਬੱਸ ਡਰਾਈਵਰ ਅਤੇ ਕੰਡਕਟਰ ਦੋਵੇਂ ਬੱਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ।


author

Inder Prajapati

Content Editor

Related News