ਸਾਬਕਾ ਪੁਲਸ ਇੰਸਪੈਕਟਰ ਨੇ ਜ਼ਮੀਨ ਪਿੱਛੇ ਕਰਵਾ'ਤਾ ਸਕੇ ਭਤੀਜੇ ਦਾ ਕ...ਤਲ, ਤਿੰਨ ਸਾਲ ਬਾਅਦ ਖੁੱਲ੍ਹਿਆ ਭੇਦ
Wednesday, Nov 13, 2024 - 08:47 PM (IST)
ਬਠਿੰਡਾ (ਧੀਰਜ) : ਬਠਿੰਡਾ ਦੀ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਬਹਿਮਣ ਜੱਸਾ ਸਿੰਘ ਵਿਖੇ 3 ਕਰੀਬ ਸਾਲ ਪਹਿਲੇ ਹੋਏ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਮ੍ਰਿਤਕ ਨੋਜਵਾਨ ਦੇ ਪਿਤਾ ਵੱਲੋਂ ਲਗਤਾਰ ਇੰਨਸਾਫ ਲਈ ਗੁਹਾਰ ਲਗਾਈ ਜਾ ਰਹੀ ਸੀ। ਤਲਵੰਡੀ ਸਾਬੋ ਪੁਲਸ ਨੇ ਮਾਮਲੇ ਵਿੱਚ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦੋਂ ਕਿ ਬਾਕੀਆਂ ਨੂੰ ਜਲਦੀ ਹੀ ਕਾਬੂ ਕਰਨ ਦਾ ਪੁਲਸ ਦਾਅਵਾ ਕਰ ਰਹੀ ਹੈ।
ਰਾਜੇਸ ਸਨੇਹੀ ਡੀਐੱਸਪੀ ਤਲਵੰਡੀ ਸਾਬੋ ਨੇ ਦੱਸਿਆਂ ਕਿ 18-19 ਦਸੰਬਰ 2021 ਦੀ ਰਾਤ ਨੂੰ ਪਿੰਡ ਬਹਿਮਣ ਜੱਸਾ ਸਿੰਘ ਦੇ ਜਗਸੀਰ ਸਿੰਘ ਦੀ ਸੜਕ ਦੇ ਲਾਸ਼ ਮਿਲੀ ਸੀ ਜੋ ਕਿ ਰਿਫਾਈਨਰੀ ਤੋਂ ਕੰਮ ਕਰ ਕੇ ਵਾਪਸ ਆਇਆ ਸੀ। ਭਾਵੇਂ ਕਿ ਉਸ ਸਮੇਂ ਪੁਲਸ ਨੇ 174 ਦੀ ਕਰਵਾਈ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਜਿਸ ਤੋਂ ਬਾਅਦ 4 ਮਾਰਚ 2022 ਨੂੰ ਧਾਰਾ 304 ਏ ਅਤੇ 279 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਸੀ ਪਰ ਉਸ ਤੋ ਬਾਅਦ ਵੀ ਮ੍ਰਿਤਕ ਜਗਸੀਰ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਵੱਲੋਂ ਉਸ ਦੇ ਪੁੱਤਰ ਦੇ ਕਤਲ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਸੀ ਜਿਸ ਲਈ ਉਸ ਵੱਲੋਂ ਲਗਤਾਰ ਜ਼ਿਲ੍ਹਾ ਪੁਲਸ ਮੁੱਖੀ ਤੇ ਡੀਐੱਸਪੀ ਤਲਵੰਡੀ ਸਾਬੋ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ, ਜਿਸ 'ਤੇ ਜ਼ਿਲ੍ਹਾ ਪੁਲਸ ਮੁੱਖੀ ਬਠਿੰਡਾ ਨੇ ਜਾਂਚ ਦੇ ਆਦੇਸ਼ ਦਿੱਤੇ।
ਪੜਤਾਲ ਦੌਰਾਨ ਨੌਜਵਾਨ ਦੀ ਮੌਤ ਹਾਦਸਾ ਨਾ ਹੋ ਕੇ ਕਤਲ ਪਾਇਆ ਗਿਆ, ਜਿਸ ਦੌਰਾਨ ਤਲਵੰਡੀ ਸਾਬੋ ਥਾਣਾ ਮੁਖੀ ਸਰਬਜੀਤ ਕੌਰ ਤੇ ਪੁਲਸ ਪਾਰਟੀ ਨੇ ਹੁਣ ਇਸ ਮਾਮਲੇ ਵਿਚ ਕਥਿਤ ਮੁੱਖ ਦੋਸ਼ੀ ਲੱਖੀ ਸਿੰਘ ਉਰਫ ਲਖਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਉਨ੍ਹਾਂ ਦੱਸਿਆਂ ਕਿ ਮਾਮਲੇ ਦੀ ਹੋਰ ਗਹਿਰਾਈ ਨਾਲ ਤਫਤੀਸ ਕੀਤੀ ਜਾ ਰਹੀ ਹੈ ਜਿਸ ਦੌਰਾਨ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ।
ਓਧਰ ਦੂਜੇ ਪਾਸੇ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਤਕਰੀਬਨ ਤਿੰਨ ਪਹਿਲਾਂ ਉਸ ਦੇ ਨੌਜਵਾਨ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਕਾਂਡ ਵਿੱਚ ਉਸ ਦਾ ਸਕਾ ਭਰਾ ਸਾਬਕਾ ਇੰਸਪੈਕਟਰ ਰਾਮਿੰਦਰ ਸਿੰਘ ਸ਼ਾਮਿਲ ਸੀ ਇਸੇ ਸ਼ੱਕ ਦੇ ਚਲਦਿਆਂ ਉਸ ਵੱਲੋਂ ਵਾਰ-ਵਾਰ ਇਸ ਘਟਨਾ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਪੁਲਸ ਵੱਲੋਂ ਉਸਦੇ ਪੁੱਤਰ ਦੀ ਮੌਤ ਨੂੰ ਹਾਦਸਾ ਦਰਸਾਇਆ ਜਾ ਰਿਹਾ ਸੀ। ਉਨ੍ਹਾਂ ਜਿਥੇ ਪਹਿਲਾਂ ਪੁਲਸ ਵੱਲੋ ਕੋਈ ਸੁਣਵਾਈ ਨਾ ਕਰਨ ਦੇ ਦੋਸ਼ ਲਗਾਏ ਉਥੇ ਹੀ ਹੁਣ ਮੌਜੂਦ ਪੁਲਸ ਅਧਿਕਾਰੀਆਂ ਵੱਲੋ ਮਾਮਲੇ ਤੋਂ ਪਰਦਾ ਹਟਾਉਣ ਲਈ ਧੰਨਵਾਦ ਕੀਤਾ। ਉਥੇ ਹੀ ਬਾਕੀ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਜ਼ਮੀਨੀ ਵਿਵਾਦ ਦੇ ਚਲਦਿਆਂ ਉਸ ਦੇ ਭਰਾ ਵੱਲੋਂ ਆਪਣੇ ਸਕੇ ਭਤੀਜੇ ਨੂੰ ਕਤਲ ਕਰਵਾਇਆ ਗਿਆ ਹੈ।