ਪ੍ਰਿੰਕਲ ਫਾਇਰਿੰਗ ਮਾਮਲੇ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ, ਕਾਂਡ ਪਿੱਛੇ ਇਹ ਸੀ ਅਸਲ ਵਜ੍ਹਾ

Saturday, Nov 09, 2024 - 04:58 PM (IST)

ਪ੍ਰਿੰਕਲ ਫਾਇਰਿੰਗ ਮਾਮਲੇ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ, ਕਾਂਡ ਪਿੱਛੇ ਇਹ ਸੀ ਅਸਲ ਵਜ੍ਹਾ

ਲੁਧਿਆਣਾ (ਤਰੁਣ) : ਲੁਧਿਆਣਾ ਦੇ ਸੀ. ਐੱਮ. ਸੀ. ਚੌਂਕ ਨੇੜੇ ਸ਼ੂ ਸਟੋਰ ਦੇ ਮਾਲਕ ਪ੍ਰਿੰਕਲ ਅਤੇ ਉਸ ਦੀ ਕਾਰੋਬਾਰ 'ਚ ਪਾਰਟਨਰ ਔਰਤ 'ਤੇ ਅੰਨ੍ਹੇਵਾਹ ਫਾਇਰਿੰਗ ਮਾਮਲੇ 'ਚ ਪੁਲਸ ਨੇ ਗੈਂਗਸਟਰ ਰਿਸ਼ਭਪਾਲ ਬੈਨੀ ਉਰਫ਼ ਨਾਨੂ ਅਤੇ ਉਸ ਦੇ ਸਾਥੀ ਸੁਸ਼ੀਲ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਖ਼ੁਲਾਸਾ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਡੀ. ਸੀ. ਪੀ. ਨੇ ਦੱਸਿਆ ਕਿ ਪ੍ਰਿੰਕਲ ਅਤੇ ਨਾਨੂ ਵਿਚਕਾਰ ਉਸ ਦੀ ਪਤਨੀ ਨੂੰ ਲੈ ਕੇ ਰੰਜਿਸ਼ ਸੀ।

ਇਹ ਵੀ ਪੜ੍ਹੋ : ਡੰਮੀ ਸਕੂਲਾਂ 'ਚ ਬੱਚੇ ਪੜ੍ਹਾਉਣ ਵਾਲੇ ਹੋ ਜਾਣ Alert, ਆ ਗਈ ਵੱਡੀ ਖ਼ਬਰ

ਪ੍ਰਿੰਕਲ ਨੇ ਆਪਣੀ ਪਤਨੀ ਨਾਲ ਲਵ ਮੈਰਿਜ ਕਰਵਾਈ ਸੀ ਪਰ ਫਿਲਹਾਲ ਪ੍ਰਿੰਕਲ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਹੈ। ਪ੍ਰਿੰਕਲ ਦੇ ਸਹੁਰੇ ਪਰਿਵਾਰ ਵਾਲੇ ਨਾਨੂ ਨੂੰ ਪਸੰਦ ਕਰਦੇ ਸੀ। ਉਹ ਆਪਣੀ ਧੀ ਦਾ ਰਿਸ਼ਤਾ ਨਾਨੂ ਨਾਲ ਕਰਨਾ ਚਾਹੁੰਦੇ ਸੀ ਪਰ ਪ੍ਰਿੰਕਲ ਨੇ ਉਸ ਨਾਲ ਭੱਜ ਕੇ ਵਿਆਹ ਕਰ ਲਿਆ। ਇਸ ਗੱਲ ਦੀ ਰੰਜਿਸ਼ ਸਹੁਰੇ ਪਰਿਵਾਰ ਦੇ ਲੋਕ ਰੱਖਦੇ ਸਨ। ਸਹੁਰੇ ਪਰਿਵਾਰ ਨੇ ਨਾਨੂ ਨਾਲ ਸਪੰਰਕ ਕੀਤਾ ਅਤੇ ਪ੍ਰਿੰਕਲ 'ਤੇ ਹਮਲੇ ਦੀ ਯੋਜਨਾ ਬਣਾਈ। ਉਕਤ ਜਾਣਕਾਰੀ ਪ੍ਰਿੰਕਲ ਨੇ ਪੁਲਸ ਨੂੰ ਬਿਆਨ 'ਚ ਦਿੱਤੀ ਹੈ। 

ਇਹ ਵੀ ਪੜ੍ਹੋ : ਪੰਜਾਬ ਵਾਸੀਆਂ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ! ਘਰੋਂ ਬਾਹਰ ਨਿਕਲਣ ਤੋਂ ਵੀ ਡਰਨ ਲੱਗੇ ਲੋਕ
ਸ਼ੁੱਕਰਵਾਰ ਸਵੇਰੇ ਹੋਈ ਸੀ ਮੋਬਾਇਲ 'ਤੇ ਝੜਪ
ਸੂਤਰਾਂ ਦੇ ਮੁਤਾਬਕ ਪ੍ਰਿੰਕਲ ਅਤੇ ਨਾਨੂ ਵਿਚਕਾਰ ਸ਼ੁੱਕਰਾਰ ਨੂੰ ਮੋਬਾਇਲ 'ਤੇ ਤਿੱਖੀ ਝੜਪ ਹੋਈ ਸੀ। ਪ੍ਰਿੰਕਲ ਦੇ ਸਹੁਰੇ ਪਰਿਵਾਰ ਦੇ ਲੋਕ ਉਸ ਦੀ ਗਲਤ ਸ਼ਬਦਾਵਲੀ ਤੋਂ ਕਾਫ਼ੀ ਪਰੇਸ਼ਾਨ ਸਨ, ਜਦੋਂ ਕਿ ਪ੍ਰਿੰਕਲ ਦਾ ਕਹਿਣਾ ਹੈ ਕਿ ਉਸ ਦੇ ਸਹੁਰੇ ਪਰਿਵਾਰ ਦੇ ਇਸ਼ਾਰੇ 'ਤੇ ਨਾਨੂ ਨੇ ਉਸ 'ਤੇ ਤਾਬੜਤੋੜ ਗੋਲੀਆਂ ਚਲਾਈਆਂ ਹਨ। ਪ੍ਰਿੰਕਲ ਦੇ ਮੁਤਾਬਕ ਸਹੁਰੇ ਪਰਿਵਾਰ ਨੇ ਉਸ ਨੂੰ ਜਾਨੋਂ ਮਾਰਨ ਦੀ ਸੁਪਾਰੀ ਨਾਨੂ ਗੈਂਗਸਟਰ ਨੂੰ ਦਿੱਤੀ ਸੀ।
2 ਮਹੀਨੇ ਪਹਿਲਾਂ ਵਾਪਸ ਲਈ ਸੀ ਪੁਲਸ ਸੁਰੱਖਿਆ
ਡੀ. ਸੀ. ਪੀ. ਨੇ ਦੱਸਿਆ ਕਿ ਸਾਲ 2021-22 'ਚ ਪ੍ਰਿੰਕਲ ਕੋਲ 2 ਗੰਨਮੈਨ ਸਨ। 10 ਅਗਸਤ, 2024 ਨੂੰ ਪ੍ਰਿੰਕਲ ਖ਼ਿਲਾਫ਼ ਥਾਣਾ ਦੁੱਗਰੀ 'ਚ ਕੇਸ ਦਰਜ ਹੋਇਆ ਸੀ, ਜਿਸ 'ਚ ਪ੍ਰਿੰਕਲ ਨੂੰ ਭਗੌੜਾ ਕਰਾਰ ਦਿੱਤਾ ਗਿਆ। ਇਸ ਕਾਰਨ ਪੁਲਸ ਪ੍ਰਸ਼ਾਸਨ ਵਲੋਂ ਪ੍ਰਿੰਕਲ ਦੀ ਸੁਰੱਖਿਆ ਵਾਪਸ ਲੈ ਲਈ ਗਈ। ਹਾਲਾਂਕਿ ਪ੍ਰਿੰਕਲ ਕੋਲ 30 ਬੋਰ ਦਾ ਲਾਇਸੈਂਸ ਰਿਵਾਲਵਰ ਹੈ। ਰਿਵਾਲਵਰ ਨਾਲ ਹੀ ਜਵਾਬੀ ਫਾਇਰਿੰਗ 'ਚ ਉਸ ਨੇ ਨਾਨੂਨ ਅਤੇ ਉਸ ਦੀ ਗੈਂਗ 'ਤੇ ਕਈ ਰਾਊਂ ਫਾਇਰ ਕੀਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 

 


author

Babita

Content Editor

Related News