ਪਤਨੀ ਤੋਂ ਪ੍ਰੇਸ਼ਾਨ ਪਤੀ ਨੇ ਫਾਹ ਲਾ ਕੇ ਕੀਤੀ ਆਤਮਹੱਤਿਆ

Saturday, Nov 10, 2018 - 05:49 AM (IST)

ਅੰਮ੍ਰਿਤਸਰ, (ਸੰਜੀਵ)- ਘਰੇਲੂ ਵਿਵਾਦ ਕਾਰਨ ਪਤੀ ਵੱਲੋਂ ਫਾਹ ਲਾ ਕੇ ਆਤਮਹੱਤਿਆ ਕਰਨ ਦੇ ਮਾਮਲੇ ’ਚ ਚੌਕੀ ਗੁੰਮਟਾਲਾ ਦੀ ਪੁਲਸ ਨੇ ਮ੍ਰਿਤਕ ਦੀ ਪਤਨੀ ਬਬਲੀ ਵਾਸੀ ਮੀਰਾਂਕੋਟ ਤੇ ਉਸ ਦੀ ਭੈਣ ਰਣਜੀਤ ਕੌਰ ਅਤੇ ਵਿਕਰਮਜੀਤ ਸਿੰਘ ਵਿਰੁੱਧ ਮਰਨ ਲਈ ਮਜਬੂਰ ਕੀਤੇ ਜਾਣ ਦਾ ਕੇਸ ਦਰਜ ਕੀਤਾ ਹੈ।  ਬਲਦੇਵ ਸਿੰਘ ਨੇ ਦੱਸਿਆ ਕਿ ਉਸ ਦਾ ਸਹੁਰਾ ਹਰਵੇਲ ਸਿੰਘ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਉਕਤ ਬਬਲੀ ਨਾਲ ਰਹਿਣ ਲੱਗਾ ਸੀ। ਬਬਲੀ ਆਪਣੀ ਭੈਣ ਰਣਜੀਤ ਕੌਰ ਨਾਲ ਮਿਲ ਕੇ ਅਕਸਰ ਹਰਵੇਲ ਸਿੰਘ ਨਾਲ ਲਡ਼ਾਈ ਕਰਦੀ ਸੀ, ਜਿਸ ਕਾਰਨ ਉਹ ਮਾਨਸਿਕ ਤਣਾਅ ਵਿਚ ਰਹਿੰਦਾ ਸੀ। ਤਿੰਨੋਂ ਦੋਸ਼ੀਆਂ ਨੇ ਉਸ ਦੇ ਸਹੁਰੇ ਨੂੰ ਪ੍ਰੇਸ਼ਾਨ ਕਰ ਕੇ ਰੱਖਿਆ ਸੀ,  ਜਿਸ ਕਾਰਨ ਹਰਵੇਲ ਸਿੰਘ ਨੇ ਫਾਹ ਲਾ ਕੇ ਆਪਣੀ ਜੀਵਨ-ਲੀਲਾ ਖ਼ਤਮ ਕਰ ਲਈ। ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਬਬਲੀ ਤੇ ਰਣਜੀਤ ਕੌਰ ਨੂੰ ਤਾਂ ਗ੍ਰਿਫਤਾਰ ਕਰ ਲਿਆ, ਜਦੋਂ ਕਿ ਉਨ੍ਹਾਂ ਦਾ ਤੀਜਾ ਸਾਥੀ ਅਜੇ ਪੁਲਸ ਦੀ ਗ੍ਰਿਫਤ ਤੋਂ ਦੂਰ ਚੱਲ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News