ਪਿੰਡ ਥੰਮਣ ਦੇ ਕਿਸਾਨ ਸਰਵਨ ਸਿੰਘ ਨੇ ਪਿਛਲੇ 30 ਸਾਲਾਂ ਤੋਂ ਫ਼ਸਲ ਦੀ ਰਹਿੰਦ-ਖੂੰਹਦ ਨੂੰ ਨਹੀਂ ਲਾਈ ਅੱਗ

04/26/2022 4:39:19 PM

ਗੁਰਦਾਸਪੁਰ (ਹੇਮੰਤ) - ਪਿੰਡ ਥੰਮਣ, ਬਲਾਕ ਦੋਰਾਂਗਲਾ ਦਾ ਰਹਿਣ ਵਾਲਾ ਅਗਾਂਹਵਧੂ ਕਿਸਾਨ ਸਰਵਨ ਸਿੰਘ ਪੁੱਤਰ ਸੰਗਤ ਸਿੰਘ (54) ਵਲੋਂ ਪਿਛਲੇ 30 ਸਾਲਾਂ ਤੋਂ ਖੇਤੀਬਾੜੀ ਦਾ ਕਿੱਤਾ ਕੀਤਾ ਜਾ ਰਿਹਾ ਹੈ। ਕਿਸਾਨ ਕੋਲ 20 ਕਿਲ੍ਹੇ ਵਾਹੀਯੋਗ ਜ਼ਮੀਨ ਹੈ। ਪਿਛਲੇ 30 ਸਾਲਾਂ ਤੋਂ ਫ਼ਸਲ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਗੈਰ ਬਿਨਾਂ ਕੱਦੂ ਕੀਤੇ ਸਿੱਧੀ ਬਿਜਾਈ ਕਰਕੇ, ਨੇੜਲੇ ਇਲਾਕੇ ਲਈ ਸਫਲ ਮਿਸਾਲ ਪੇਸ਼ ਕੀਤੀ ਹੈ।

ਪੜ੍ਹੋ ਇਹ ਵੀ ਖ਼ਬਰ: ਹੈਰਾਨੀਜਨਕ: ਵੱਡੇ ਸਮੱਗਲਰ ਜੇਲ੍ਹਾਂ ’ਚ ਬੰਦ, ਫਿਰ ਆਖਰ ਕੌਣ ਮੰਗਵਾ ਰਿਹੈ ਕੁਇੰਟਲ ਚਿੱਟਾ

ਕਿਸਾਨ ਸਰਵਨ ਸਿੰਘ ਦਾ ਕਹਿਣਾ ਹੈ ਕਿ ਸ਼ੁਰੂ ਵਿਚ ਜ਼ਰੂਰ ਝਾੜ ਘੱਟ ਨਿਕਲਿਆ ਸੀ ਪਰ ਉਸ ਨੇ ਲਗਾਤਾਰ ਸਿੱਧੀ ਬਿਜਾਈ ਜਾਰੀ ਰੱਖੀ। ਹੁਣ ਝੋਨੇ ਦੀ ਉਪਜ 30 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰਾਪਤ ਕਰ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਸ ਵਲੋਂ ਆਤਮਾ ਸਟਾਫ ਬਲਾਕ ਦੋਰਾਂਗਲਾ ਦੀ ਸਮੇਂ ਸਮੇਂ ’ਤੇ ਸਲਾਹ ਲਈ ਜਾਂਦੀ ਹੈ। ਕਣਕ ਦੀ ਫ਼ਸਲ ਉਸ ਵਲੋਂ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਹੀ ਪਿਛਲੇ ਕਈ ਸਾਲਾਂ ਤੋਂ ਬੀਜੀ ਜਾ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ: ਤਰਨਤਾਰਨ ’ਚ ਵੱਡੀ ਵਾਰਦਾਤ: ਕੈਨੇਡਾ ਤੋਂ ਆਏ ਮਾਪਿਆਂ ਦੇ ਇਕਲੌਤੇ ਪੁੱਤ ਦਾ ਗੋਲੀਆਂ ਮਾਰ ਕੀਤਾ ਕਤਲ

ਕਿਸਾਨ ਦਾ ਕਹਿਣਾ ਹੈ ਕਿ ਉਸ ਵਲੋਂ ਘੱਟ ਤੋਂ ਘੱਟ ਦਵਾਈਆਂ ਅਤੇ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਹ ਆਰਗੈਨਿਕ ਖੇਤੀ ਵੀ ਕਰਦਾ ਹੈ ਤੇ ਸਬਜ਼ੀਆਂ ਦੀ ਕਾਸ਼ਤ ਵੀ ਕਰਦਾ ਹੈ। ਕਿਸਾਨ ਸਰਵਨ ਵਲੋਂ ਕੀਤੇ ਜਾ ਰਹੇ ਇਸ ਉਪਰਾਲੇ ਕਾਰਨ ਉਹ ਇਲਾਕੇ ਵਿਚ ਰੋਲ ਮਾਡਲ ਬਣਿਆ ਹੈ ਤੇ ਬਹੁਤ ਸਾਰੇ ਕਿਸਾਨ ਉਸਦੇ ਤਜਰਬਿਆਂ ਅਤੇ ਸਫਲਤਾਵਾਂ ਤੋਂ ਸੇਧ ਲੈ ਕੇ ਸਫਲ ਖੇਤੀ ਕਰ ਰਹੇ ਹਨ। ਇਸ ਮੌਕੇ ਜੋਗਿੰਦਰ ਸਿੰਘ, ਗੁਰਜੀਤ ਸਿੰਘ ਵਾਸੀ ਥੰਮਣ, ਸੁਰਤ ਸਿੰਘ ਡੁਗਰੀ, ਬਲਦੇਵ ਸਿੰਘ ਕਾਦੀਆਂਵਾਲੀ ਤੇ ਪ੍ਰਭਜਿੰਦਰ ਸਿੰਘ ਵਾਸੀ ਦੋਰਾਂਗਲਾ ਆਦਿ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਸਰਵਨ ਸਿੰਘ ਦੇ ਖੇਤਾਂ ਦਾ ਦੌਰਾ ਕਰਕੇ ਉਸ ਵਲੋਂ ਅਪਣਾਈਆਂ ਜਾ ਰਹੀਆਂ ਖੇਤੀ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਉਨ੍ਹਾਂ ਨਵੀਨਤਮ ਤਕਨੀਕਾਂ ਨੂੰ ਆਪਣੇ ਖੇਤਾਂ ਵਿਚ ਲਾਗੂ ਕੀਤਾ ਹੈ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਸਕੂਲੋਂ ਬੰਕ ਮਾਰ ਕੇ ਨਹਿਰ ’ਚ ਨਹਾਉਣ ਗਏ 2 ਬੱਚੇ ਡੁੱਬੇ, ਤੀਜੇ ਨੂੰ ਲੋਕਾਂ ਨੇ ਬਚਾਇਆ

ਇਸ ਮੌਕੇ ਖੇਤੀਬਾੜੀ ਅਫ਼ਸਰ ਗੁਰਦਾਸਪੁਰ ਰਣਧੀਰ ਠਾਕੁਰ ਕਿਹਾ ਕਿ ਪਾਣੀ ਦੇ ਡਿੱਗਦੇ ਪੱਧਰ ਨੂੰ ਦੇਖਦਿਆਂ ਸਾਰੇ ਕਿਸਾਨ ਵੀਲ ਝੋਨੇ ਦੀ ਸਿੱਧੀ ਬਿਜਾਈ ਨੂੰ ਜ਼ਰੂਰ ਤਰਜੀਹ ਦੇਣ। ਕਿਸਾਨ ਵੀਰ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜਾਣਕਾਰੀ ਲੈਣ ਲਈ ਆਪਣੇ ਨੇੜਲੇ ਖੇਤੀਬਾੜੀ ਵਿਭਾਗ ਦੇ ਦਫ਼ਤਰ ਜਾਂ ਮੁੱਖ ਖੇਤੀਬਾੜੀ ਦਫ਼ਤਰ ਗੁਰਦਾਸਪੁਰ ਵਿਖੇ ਸੰਪਰਕ ਕਰ ਸਕਦੇ ਹਨ।


rajwinder kaur

Content Editor

Related News