ਵੱਖ-ਵੱਖ ਥਾਣਿਆਂ ਦੀ ਪੁਲਸ ਵਲੋਂ ਹੈਰੋਇਨ ਤੇ ਡਰੱਗ ਮਨੀ ਸਮੇਤ 4 ਕਾਬੂ
Friday, Jul 18, 2025 - 06:02 PM (IST)

ਬਟਾਲਾ (ਸਾਹਿਲ)- ਵੱਖ-ਵੱਖ ਥਾਣਿਆਂ ਦੀ ਪੁਲਸ ਵਲੋਂ ਹੈਰੋਇਨ ਤੇ ਡਰੱਗ ਮਨੀ ਸਮੇਤ 4 ਜਣਿਆਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਕੋਲੋਂ ਮਿਲੀ ਜਾਣਕਾਰੀ ਦੇ ਮੁਤਾਬਕ ਥਾਣਾ ਸਿਟੀ ਵਿਚ ਪੈਂਦੀ ਪੁਲਸ ਚੌਕੀ ਬੱਸ ਸਟੈਂਡ ਦੇ ਇੰਚਾਰਜ ਏ.ਐੱਸ.ਆਈ ਜਗਤਾਰ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਸ਼ੰਕਰ ਵਾਸੀ ਬੀਕੋ ਝੁੱਗੀਆਂ ਬਟਾਲਾ ਨੂੰ ਲਿੰਕ ਰੋਡ ਰੇਲਵੇ ਸਟੇਸ਼ਨ ਤੋਂ 6 ਗ੍ਰਾਮ ਹੈਰੋਇਨ ਤੇ 700 ਰੁਪਏ ਡਰੱਗ ਮਨੀ, ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਏ.ਐੱਸ.ਆਈ ਰਾਜਨ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਧਿਆਨਪੁਰ ਦੀ ਸਮਸ਼ਾਨਘਾਟ ਤੋਂ ਲਖਵਿੰਦਰ ਪਾਲ ਵਾਸੀ ਧਿਆਨਪੁਰ ਨੂੰ 6 ਗ੍ਰਾਮ ਹੈਰੋਇਨ ਤੇ 550 ਰੁਪਏ ਡਰੱਗ ਮਨੀ, ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਏ.ਐੱਸ.ਆਈ ਰਛਪਾਲ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਦਿਲਬਾਗ ਸਿੰਘ ਉਰਫ ਬਾਗਾ ਵਾਸੀ ਪਿੰਡ ਭੱਟੀਵਾਲ ਨੂੰ 8 ਗ੍ਰਾਮ ਹੈਰੋਇਨ, ਥਾਣਾ ਸਦਰ ਦੇ ਐੱਸ.ਆਈ ਦਲਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਗਸ਼ਤ ਦੌਰਾਨ ਨੈਸ਼ਨਲ ਹਾਈਵੇ ’ਤੇ ਸਥਿਤ ਪੁਲ ਹਰਦੋਝੰਡੇ ਦੇ ਹੇਠਾਂ ਤੋਂ ਪ੍ਰਿਤਪਾਲ ਸਿੰਘ ਵਾਸੀ ਪਿੰਡ ਮੁਹਾਵਾ ਥਾਣਾ ਘਰਿੰਡਾ ਹਾਲ ਵਾਸੀ ਗੱਦਰਜਾਦਾ, ਥਾਣਾ ਮੱਤੇਵਾਲ ਨੂੰ 7 ਗ੍ਰਾਮ ਹੈਰੋਇਨ ਤੇ 500 ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਉਕਤ ਸਾਰਿਆਂ ਨੂੰ ਗ੍ਰਿਫਤਾਰ ਕਰਨ ਉਪਰੰਤ ਇਨ੍ਹਾਂ ਨਾਲ ਸਬੰਧਤ ਉਪਰੋਕਤ ਵੱਖ-ਵੱਖ ਥਾਣਿਆਂ ਵਿਚ ਅਲੱਗ-ਅਲੱਗ ਮੁਕੱਦਮੇ ਦਰਜ ਕਰ ਦਿੱਤੇ ਗਏ ਹਨ।