ਪੰਜਾਬ ''ਚ ਲੁਟੇਰਿਆਂ ਦੀ ਡਲਿਵਰੀ ਬੁਆਏ ਨਾਲ ਵੱਡੀ ਲੁੱਟ, 45 ਪਾਰਸਲ, 19000 ਰੁਪਏ ਸਮੇਤ ਲੁੱਟਿਆ ਇਹ ਸਾਮਾਨ

Thursday, Aug 21, 2025 - 10:34 AM (IST)

ਪੰਜਾਬ ''ਚ ਲੁਟੇਰਿਆਂ ਦੀ ਡਲਿਵਰੀ ਬੁਆਏ ਨਾਲ ਵੱਡੀ ਲੁੱਟ, 45 ਪਾਰਸਲ, 19000 ਰੁਪਏ ਸਮੇਤ ਲੁੱਟਿਆ ਇਹ ਸਾਮਾਨ

ਬਟਾਲਾ (ਸਾਹਿਲ)-ਪਾਰਸਲ ਡਲਿਵਰੀ ਬੁਆਏ ਕੋਲੋਂ ਲੁਟੇਰਿਆਂ ਵੱਲੋਂ 45 ਪਾਰਸਲ, 19000 ਨਕਦੀ, ਇਕ ਮੋਬਾਈਲ ਤੇ ਪਰਸ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਜਸਪਿੰਦਰ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਕੋਹਾੜ ਨੇ ਲਿਖਵਾਇਆ ਹੈ ਕਿ ਉਹ ਐਮਾਜੋਨ ਇੰਡੀਗਰੋ ਈ-ਕਾਮਰਸ ਪ੍ਰਾਈਵੇਟ ਲਿਮਟਿਡ ਕੰਪਨੀ ਕਾਦੀਆਂ ਵਿਖੇ ਕੰਮ ਕਰਦਾ ਹੈ। ਬੀਤੀ 16 ਅਗਸਤ ਨੂੰ ਉਹ ਆਪਣੇ ਡਿਸਕਵਰ ਮੋਟਰਸਾਈਕਲ ਨੰ.ਪੀ.ਬੀ.06ਟੀ.-3463 ’ਤੇ ਸਵਾਰ ਹੋ ਕੇ ਕਸਬਾ ਨੌਸ਼ਹਿਰਾ ਮੱਝਾ ਸਿੰਘ, ਅਠਵਾਲ ਤੋਂ ਪਾਰਸਲ ਦੇ ਕੇ ਆਪਣੇ ਦਫਤਰ ਜੀ.ਟੀ. ਰੋਡ ਅੰਮ੍ਰਿਤਸਰ-ਗੁਰਦਾਸਪੁਰ, ਨੇੜੇ ਟੋਨੀ ਦਾ ਢਾਬਾ ਤੋਂ 26 ਹੋਰ ਪਾਰਸ ਲੈ ਕੇ ਵਾਇਆ ਪਿੰਡ ਦਿਆਲਗੜ੍ਹ ਤੋਂ ਹਰਸ਼ੀਆਂ ਰਾਹੀਂ ਕਾਦੀਆਂ ਨੂੰ ਵਾਪਸ ਜਾ ਰਿਹਾ ਸੀ।

ਇਹ ਵੀ ਪੜ੍ਹੋ- ਪੰਜਾਬ 'ਚ 5 ਦਿਨ ਅਹਿਮ, ਮੌਸਮ ਵਿਭਾਗ ਨੇ ਦਿੱਤੀ ਚਿਤਾਵਨੀ

ਇਸ ਦੌਰਾਨ ਦੁਪਹਿਰ ਢਾਈ ਵਜੇ ਦੇ ਕਰੀਬ ਜਦੋਂ ਉਹ ਪਿੰਡ ਹਰਸ਼ੀਆਂ ਦੇ ਮੋੜ ਤੋਂ ਥੋੜਾ ਅੱਗੇ ਪਹੰਚਿਆ ਤਾਂ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਅਣਪਛਾਤੇ ਨੌਜਵਾਨਾਂ, ਜਿੰਨ੍ਹਾਂ ਨੇ ਮੂੰਹ ਢੱਕੇ ਹੋਏ ਸਨ, ਨੇ ਉਨ੍ਹਾਂ ਕੋਲੋਂ ਕਰੀਬ 45 ਪਾਰਸਲ ਜੋ ਕੰਪਨੀ ਵਲੋਂ ਭੇਜੇ ਗਏ ਸਨ ਤੇ ਕਸਟਮਰਾਂ ਨੂੰ ਦੇਣੇ ਸਨ ਅਤੇ ਬੈਗ ’ਚ ਕਰੀਬ 19000 ਰੁਪਏ ਦੇ ਨਕਦੀ, ਇਕ ਮੋਬਾਈਲ ਫੋਨ ਰੈੱਡਮੀ ਕੰਪਨੀ ਅਤੇ ਪਰਸ ਜਿਸ ਵਿਚ 2200 ਰੁਪਏ ਤੇ ਕੁਝ ਜ਼ਰੂਰੀ ਦਸਤਾਵੇਜ਼ ਸਨ, ਝਪਟ ਮਾਰ ਕੇ ਖੋਹ ਕੇ ਲੈ ਗਏ। ਏ. ਐੱਸ. ਆਈ. ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਸਦਰ ਵਿਚ ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਪੰਜਾਬ ਦੀਆਂ ਔਰਤਾਂ ਲਈ ਖ਼ੁਸ਼ਖ਼ਬਰੀ! 20, 21 ਤੇ 22 ਅਗਸਤ ਨੂੰ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News