ਪੰਜਾਬ ''ਚ ਜਲਾਲੀਆ ਦਰਿਆ ਉਫਾਨ ''ਤੇ, ਡੋਬ ''ਤੇ ਆਹ ਪਿੰਡ, ਘਰਾਂ ''ਚ ਬਣੀ ਹੜ੍ਹ ਵਰਗੀ ਸਥਿਤੀ

Sunday, Aug 17, 2025 - 11:14 AM (IST)

ਪੰਜਾਬ ''ਚ ਜਲਾਲੀਆ ਦਰਿਆ ਉਫਾਨ ''ਤੇ, ਡੋਬ ''ਤੇ ਆਹ ਪਿੰਡ, ਘਰਾਂ ''ਚ ਬਣੀ ਹੜ੍ਹ ਵਰਗੀ ਸਥਿਤੀ

ਬਮਿਆਲ (ਹਰਜਿੰਦਰ ਸਿੰਘ ਗੋਰਾਇਆ) – ਪੰਜਾਬ ਵਿੱਚ ਸਤਲੁਜ ਅਤੇ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਵਿੱਚ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਇਸੇ ਦੌਰਾਨ ਸਰਹੱਦੀ ਖੇਤਰ ਬਮਿਆਲ ਸੈਕਟਰ ਦੇ ਨਜ਼ਦੀਕ ਵਗਦਾ ਜਲਾਲੀਆ ਦਰਿਆ ਮੁੜ ਉਫਾਨ ਤੇ ਆ ਗਿਆ ਹੈ। ਪਾਣੀ ਦਾ ਪੱਧਰ ਪਹਿਲਾਂ ਨਾਲੋਂ ਦੋ ਗੁਣਾ ਵੱਧ ਚੁੱਕਾ ਹੈ ਜਿਸ ਕਾਰਨ ਇੱਥੇ ਹੜ੍ਹ ਵਰਗਾ ਦ੍ਰਿਸ਼ ਬਣ ਗਿਆ ਹੈ।

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ

ਅੱਜ ਸਵੇਰੇ ਤੜਕੇ ਲਗਭਗ 4 ਵਜੇ ਜਦੋਂ ਪਿੰਡ ਅਨਿਆਲ ਦੇ ਘਰਾਂ ਵਿੱਚ ਅਚਾਨਕ ਪਾਣੀ ਦਾਖਲ ਹੋਇਆ ਤਾਂ ਲੋਕ ਹੈਰਾਨ ਰਹਿ ਗਏ। ਦਰਿਆ ਦੇ ਪਾਣੀ ਨੇ ਨਾ ਸਿਰਫ਼ ਅਨਿਆਲ ਪਿੰਡ ਸਗੋਂ ਮੁੱਠੀ, ਮਸਤਪੁਰ ਅਤੇ ਹੋਰ ਨੇੜਲੇ ਪਿੰਡਾਂ ਵਿੱਚ ਵੀ ਘਰਾਂ ਅਤੇ ਗਲੀਆਂ ਨੂੰ ਪਾਣੀ ਨਾਲ ਭਰ ਦਿੱਤਾ। ਇੱਕ ਹਫ਼ਤਾ ਪਹਿਲਾਂ ਵੀ ਜਲਾਲੀਆ ਦਰਿਆ ਦੇ ਵੱਧ ਪਾਣੀ ਨੇ ਵੱਡੇ ਪੱਧਰ ‘ਤੇ ਫਸਲਾਂ ਨੂੰ ਨੁਕਸਾਨ ਪਹੁੰਚਾਇਆ ਸੀ, ਹੁਣ ਫਿਰ ਉਹੀ ਸਥਿਤੀ ਬਣ ਗਈ ਹੈ।

PunjabKesari

ਇਹ ਵੀ ਪੜ੍ਹੋ-  ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਵਾਨੀ, ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ

ਬਮਿਆਲ ਖੇਤਰ ਤੋਂ ਨਿਕਲਣ ਵਾਲੀਆਂ ਕੁਝ ਸੜਕਾਂ ਪਾਣੀ ਹੇਠਾਂ ਆਉਣ ਕਾਰਨ ਬੰਦ ਹੋ ਚੁੱਕੀਆਂ ਹਨ। ਖੇਤਾਂ ਵਿੱਚ ਖੜ੍ਹੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ। ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਲਗਾਏ ਗਏ ਸੋਲਰ ਪੈਨਲ ਅਤੇ ਕਈ ਪੋਲਟਰੀ ਫਾਰਮ ਵੀ ਪਾਣੀ ਵਿੱਚ ਡੁੱਬ ਗਏ ਹਨ। ਸਰਹੱਦੀ ਪਿੰਡ ਅਨਿਆਲ ਦੀਆਂ ਗਲੀਆਂ ਵਿੱਚ ਅੱਜ ਦਰਿਆ ਦਾ ਪਾਣੀ ਵੱਗਦਾ ਸਾਫ਼ ਦਿਖਾਈ ਦੇ ਰਿਹਾ ਹੈ।

PunjabKesari

ਇਹ ਵੀ ਪੜ੍ਹੋ-  ਵੱਡੀ ਖ਼ਬਰ: ਰਾਵੀ ਦਰਿਆ 'ਚ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ, ਕਿਸ਼ਤੀ ਵੀ ਹੋਈ ਬੰਦ, ਪਿੰਡਾਂ ਨਾਲੋਂ ਟੁੱਟਿਆ ਲਿੰਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News