ਵੱਡੀ ਖ਼ਬਰ: ਮਣੀਮਹੇਸ਼ ਯਾਤਰਾ ਦੌਰਾਨ ਆਕਸੀਜ਼ਨ ਦੀ ਘਾਟ ਕਾਰਨ 3 ਸ਼ਰਧਾਲੂਆਂ ਦੀ ਮੌਤ
Monday, Aug 25, 2025 - 06:08 PM (IST)

ਗੁਰਦਾਸਪੁਰ (ਵਿਨੋਦ)- ਹਿਮਾਚਲ ਪ੍ਰਦੇਸ਼ ਦੇ ਮਣਿਮਹੇਸ਼ ਯਾਤਰਾ ਦੌਰਾਨ ਆਕਸੀਜ਼ਨ ਦੀ ਘਾਟ ਕਾਰਨ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ। ਇਨ੍ਹਾਂ 'ਚ ਦੋ ਪਠਾਨਕੋਟ ਜ਼ਿਲ੍ਹੇ ਨਾਲ ਅਤੇ ਇਕ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਤ ਹੈ। ਮ੍ਰਿਤਕਾਂ ਦੀ ਪਛਾਣ ਅਮਨ (18) ਪਠਾਨਕੋਟ, ਰੋਹਿਤ (18) ਸੁਜਾਨਪੁਰ ਪਠਾਨਕੋਟ ਅਤੇ ਅਨਮੋਲ (26) ਗੁਰਦਾਸਪੁਰ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਭਰਮੌਰ ’ਚ ਕਰਵਾਇਆ ਜਾਵੇਗਾ। ਗੁਰਦਾਸਪੁਰ ਦਾ ਅਨਮੋਲ ਐੱਲ.ਆਈ.ਸੀ ਦਾ ਏਜੰਟ ਸੀ, ਲਾਅ ਦੀ ਪੜਾਈ ਕਰ ਰਿਹਾ ਸੀ ਅਤੇ ਇਸ ਦੇ ਪਿਤਾ ਟੇਲਰ ਮਾਸਟਰ ਹਨ। ਜਾਣਕਾਰੀ ਅਨੁਸਾਰ ਅਨਮੋਲ ਦੀ ਵਿਆਹ ਵੀ ਤਹਿ ਹੋਇਆ ਸੀ।
ਇਹ ਵੀ ਪੜ੍ਹੋ-ਪੰਜਾਬ 'ਚ ਅੱਤਵਾਦੀ ਸਾਜ਼ਿਸ਼ ਨਾਕਾਮ, 4 ਹੈਂਡ ਗ੍ਰਨੇਡ ਤੇ RDX ਸਮੇਤ ਇਕ ਮੁਲਜ਼ਮ ਗ੍ਰਿਫ਼ਤਾਰ
ਜਦਕਿ ਪਿਛਲੇ 24 ਘੰਟਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਯਾਤਰਾ ’ਤੇ ਅਸਥਾਈ ਰੋਕ ਲਗਾ ਦਿੱਤੀ ਗਈ ਹੈ ਅਤੇ ਸ਼ਰਧਾਲੂਆਂ ਨੂੰ ਸੁਰੱਖਿਅਤ ਥਾਵਾਂ ’ਤੇ ਟਿਕਣ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਮਣੀਮਹੇਸ਼ ਯਾਤਰਾ 16 ਅਗਸਤ ਤੋਂ ਸ਼ੁਰੂ ਹੋਈ ਸੀ ਜੋ 31 ਅਗਸਤ ਤੱਕ ਚੱਲਣੀ ਹੈ। ਇਸ ਸਾਲ ਹੁਣ ਤੱਕ ਵੱਖ-ਵੱਖ ਕਾਰਨਾਂ (ਆਕਸੀਜਨ ਦੀ ਘਾਟ, ਪੱਥਰ ਡਿੱਗਣ ਤੇ ਫਿਸਲਣ) ਕਾਰਨ 14 ਸ਼ਰਧਾਲੂ ਆਪਣੀ ਜਾਨ ਗੁਆ ਬੈਠੇ ਹਨ।
ਇਹ ਵੀ ਪੜ੍ਹੋ-ਰਣਜੀਤ ਸਾਗਰ ਡੈਮ ਦੇ 7 ਫਲੱਡ ਗੇਟ ਖੋਲ੍ਹੇ, ਪ੍ਰਸ਼ਾਸਨ ਵਲੋਂ ਚਿਤਾਵਨੀ ਜਾਰੀ, ਅਲਰਟ ਰਹਿਣ ਲੋਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8