ਬੱਚਾ ਹੋਣ ਦੀ ਦਵਾਈ ਖਾ ਰਹੀ ਨਵ-ਵਿਆਹੁਤਾ ਦੀ ਹੋਈ ਮੌਤ, ਪਰਿਵਾਰ ਨੇ ਨਰਸ 'ਤੇ ਲਾਏ ਗੰਭੀਰ ਇਲਜ਼ਾਮ
Friday, Jul 30, 2021 - 11:19 AM (IST)
ਗੁਰਦਾਸਪੁਰ (ਗੁਰਪ੍ਰੀਤ ਚਾਵਲਾ): ਭਾਵੇਂ ਕਿ ਅੱਜ ਸਿਹਤ ਵਿਭਾਗ ਲੋਕਾਂ ਨੂੰ ਸਮੇਂ-ਸਮੇਂ ਸਿਰ ਵੱਖ-ਵੱਖ ਸਿਹਤ ਸਹੂਲਤਾਂ ਬਾਰੇ ਜਾਗਰੂਕ ਕਰਦਾ ਹੈ ਪਰ ਬਟਾਲਾ ’ਚ ਅੱਜ ਦੇਰ ਰਾਤ ਇਕ ਅਜਿਹਾ ਮਾਮਲਾ ਸਾਹਮਣੇ ਆਇਆ। ਜਦ ਬਟਾਲਾ ਦੀ ਰਹਿਣ ਵਾਲੀ ਇਕ ਵਿਆਹੀ ਔਰਤ ਦੀ ਮੌਤ ਹੋ ਗਈ ,ਤਾਂ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਵਲੋਂ ਇਕ ਘਰ ’ਚ ਦਵਾਈ ਦੇਣ ਵਾਲੀ ਨਰਸ ਕੋਲੋਂ ਕਰਵਾਏ ਇਲਾਜ ਦਾ ਸ਼ਿਕਾਰ ਉਨ੍ਹਾਂ ਦੀ ਧੀ ਹੋਈ ਹੈ। ਉਧਰ ਸਿਵਲ ਹਸਪਤਾਲ ’ਚ ਡਿਊਟੀ ’ਤੇ ਤਾਇਨਾਤ ਡਾਕਟਰ ਦਾ ਕਹਿਣਾ ਹੈ ਕਿ ਇਸ ਮਾਮਲੇ ਬਾਰੇ ਪੁਲਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਅਤੇ ਮ੍ਰਿਤਕ ਦੇ ਪੋਸਟਮਾਰਟਮ ਤੋਂ ਬਾਅਦ ਮੌਤ ਦੀ ਵਜ੍ਹਾ ਦਾ ਖੁਲਾਸਾ ਹੋਵੇਗਾ।
ਇਹ ਵੀ ਪੜ੍ਹੋ : ਪਰਿਵਾਰ 'ਚ ਵਿਛੇ ਸੱਥਰ, ਦੋ ਭੈਣਾਂ ਦੇ ਇਕਲੌਤੇ ਸਹਾਰੇ ਭਰਾ ਨੇ ਦੁਨੀਆ ਨੂੰ ਕਿਹਾ ਅਲਵਿਦਾ
ਬਟਾਲਾ ਦੇ ਹਰਨਾਮ ਨਗਰ ਦੀ ਰਹਿਣ ਵਾਲੀ ਮਨਦੀਪ ਕੌਰ ਜਿਸ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੋਇਆ ਸੀ ਅਤੇ ਅੱਜ ਗੰਭੀਰ ਹਾਲਾਤ ਦੇ ਚੱਲਦੇ ਉਸ ਨੂੰ ਇਲਾਜ ਲਈ ਪਰਿਵਾਰ ਨੇ ਸਿਵਲ ਹਸਪਤਾਲ ਬਟਾਲਾ ’ਚ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਉਥੇ ਹੀ ਮ੍ਰਿਤਕ ਦੀ ਮਾਂ ਅਤੇ ਸੱਸ ਨੇ ਦੱਸਿਆ ਕਿ ਮਨਦੀਪ ਪਿਛਲੇ ਕੁਝ ਦਿਨਾਂ ਤੋਂ ਇਕ ਨਿੱਜੀ ਘਰ ’ਚ ਕੰਮ ਕਰ ਰਹੀ ਨਰਸ ਕੋਲੋਂ ਬੱਚੇ ਹੋਣ ਲਈ ਕੋਈ ਇਲਾਜ ਕਰਵਾ ਰਹੀ ਸੀ ਅਤੇ ਉਸ ਦੀ ਵਜ੍ਹਾ ਨਾਲ ਉਸ ਦੀ ਹਾਲਤ ਕੁਝ ਦਿਨਾਂ ਤੋਂ ਵਿਗੜ ਰਹੀ ਸੀ ਅਤੇ ਅੱਜ ਅਖੀਰ ਉਸ ਦੀ ਉਸੇ ਕਾਰਨ ਮੌਤ ਹੋ ਗਈ, ਜਿਥੇ ਪਰਿਵਾਰ ਵਲੋਂ ਉਸ ਨਰਸ ’ਤੇ ਦੋਸ਼ ਲਗਾਇਆ ਜਾ ਰਿਹਾ ਹੈ ਉਥੇ ਹੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮਜ਼ਦੂਰ ਦੀ ਧੀ ‘ਜੋਤ’ ਦੇ ਸੁਰਾਂ ਨੇ ਇੰਟਰਨੈੱਟ ’ਤੇ ਮਚਾਇਆ ਧਮਾਲ, ਵੇਖੋ ਵੀਡੀਓ
ਉਧਰ ਇਸ ਮਾਮਲੇ ’ਚ ਜਿੱਥੇ ਉਕਤ ਨਰਸ ਹਰਭਜਨ ਕੌਰ ਨੇ ਖੁਦ ਤੇ ਲੱਗ ਰਹੇ ਦੋਸ਼ਾਂ ਨੂੰ ਗ਼ਲਤ ਦੱਸਿਆ ਅਤੇ ਉਨ੍ਹਾਂ ਕਿਹਾ ਕਿ ਮਨਦੀਪ ਉਸ ਕੋਲੋਂ ਇਲਾਜ ਲਈ ਆਈ ਸੀ ਪਰ ਉਸ ਵਲੋਂ ਕੋਈ ਐਸੀ ਦਵਾਈ ਨਹੀਂ ਦਿੱਤੀ ਗਈ ਜੋ ਉਸ ਲਈ ਸਿਹਤ ਵਿਗੜੇ ਅਤੇ ਉੱਥੇ ਹੀ ਸਿਵਲ ਹਸਪਤਾਲ ਬਟਾਲਾ ’ਚ ਡਿਊਟੀ ਕਰ ਰਹੇ ਡਾ. ਅਰਵਿੰਦਰ ਸ਼ਰਮਾ ਨੇ ਦੱਸਿਆ ਕਿ ਮਨਦੀਪ ਕੌਰ ਨੂੰ ਗੰਭੀਰ ਹਾਲਤ ’ਚ ਉਸ ਦਾ ਪੇਕਾ ਅਤੇ ਸੁਹਰਾ ਪਰਿਵਾਰ ਹਸਪਤਾਲ ’ਚ ਲੈਕੇ ਆਏ ਸਨ ਅਤੇ ਉਨ੍ਹਾਂ ਵਲੋਂ ਇਲਾਜ ਕੀਤਾ ਜਾ ਰਿਹਾ ਸੀ ਕਿ ਅਚਾਨਕ ਉਕਤ ਪੀੜਤ ਦਮ ਤੋੜ ਗਈ ਅਤੇ ਹੁਣ ਉਨ੍ਹਾਂ ਵਲੋਂ ਅਗਲੀ ਕਾਨੂੰਨੀ ਕਾਰਵਾਈ ਲਈ ਪੁਲਸ ਨੂੰ ਸੂਚਿਤ ਕੀਤਾ ਜਾ ਰਿਹਾ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਮ੍ਰਿਤਕ ਦੀ ਮੌਤ ਦਾ ਕਾਰਨ ਦਾ ਖੁਲਾਸਾ ਹੋਵੇਗਾ।
ਇਹ ਵੀ ਪੜ੍ਹੋ : ਪਿੰਡ ਘੁੰਮਣ ਕਲਾਂ ਵਿਖੇ ਨਸ਼ੇ ਦੀ ਓਵਰਡੋਜ ਨਾਲ ਨੌਜਵਾਨ ਦੀ ਮੌਤ, ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ