ਕੇਂਦਰੀ ਜੇਲ੍ਹ ''ਚ ਹਵਾਲਾਤੀ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ

Tuesday, Apr 21, 2026 - 02:01 PM (IST)

ਕੇਂਦਰੀ ਜੇਲ੍ਹ ''ਚ ਹਵਾਲਾਤੀ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ

ਗੁਰਦਾਸਪੁਰ (ਹਰਮਨ)- ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਸੁਰੱਖਿਆ ਦੌਰਾਨ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਪੁਲਸ ਨੇ ਇੱਕ ਹਵਾਲਾਤੀ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਜਾਣਕਾਰੀ ਅਨੁਸਾਰ, ਹਵਾਲਾਤੀ ਬਿਕਰਮਜੀਤ ਸਿੰਘ ਵਾਸੀ ਪੰਡੋਰੀ (ਥਾਣਾ ਘੁਮਾਣ), ਜੋ ਕਿ ਪਹਿਲਾਂ ਹੀ ਐਨ.ਡੀ.ਪੀ.ਐਸ. ਐਕਟ ਦੇ ਇੱਕ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹੈ, ਅਦਾਲਤ ਵਿੱਚ ਪੇਸ਼ੀ ਭੁਗਤਣ ਤੋਂ ਬਾਅਦ ਜਦੋਂ ਵਾਪਸ ਜੇਲ੍ਹ ਪਹੁੰਚਿਆ ਤਾਂ ਜੇਲ੍ਹ ਡਿਊੜੀ ਵਿੱਚ ਰੁਟੀਨ ਚੈਕਿੰਗ ਕੀਤੀ ਗਈ। ਤਲਾਸ਼ੀ ਦੌਰਾਨ ਉਸ ਵੱਲੋਂ ਪਹਿਨੀ ਹੋਈ ਜੈਕਟ ਦੀ ਜੇਬ ਵਿੱਚੋਂ ਨਸ਼ੀਲੀਆਂ ਜਾਪਦੀਆਂ ਗੋਲੀਆਂ ਬਰਾਮਦ ਹੋਈਆਂ।

ਇਹ ਵੀ ਪੜ੍ਹੋ- ਪੰਜਾਬ 'ਚ 5 ਦਿਨ ਲੱਗਣਗੇ ਲੰਬੇ-ਲੰਬੇ ਕੱਟ, ਨਹੀਂ ਆਉਣੀ ਬਿਜਲੀ

ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਗੁਰਦਾਸਪੁਰ ਵੱਲੋਂ ਹਵਾਲਾਤੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।ਮੁਲਜਮ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹੈ ਅਤੇ ਹੁਣ ਇਸ ਨਵੇਂ ਮਾਮਲੇ ਵਿੱਚ ਉਸ ਵਿਰੁੱਧ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਹੋਲੀ ਸਿਟੀ (ਅੰਮ੍ਰਿਤਸਰ) 'ਚ ਮੱਛੀ ਤੇ ਤੰਬਾਕੂ ਦੀਆਂ ਦੁਕਾਨਾਂ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News