ਬਟਾਲਾ ’ਚ ਵੱਡੀ ਕਾਰਵਾਈ, 350 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਬਰਾਮਦ; ਚੋਣਾਂ ’ਚ ਵਰਤੋਂ ਦਾ ਸ਼ੱਕ

Thursday, May 14, 2026 - 06:14 PM (IST)

ਬਟਾਲਾ ’ਚ ਵੱਡੀ ਕਾਰਵਾਈ, 350 ਪੇਟੀਆਂ ਚੰਡੀਗੜ੍ਹ ਮਾਰਕਾ ਸ਼ਰਾਬ ਬਰਾਮਦ; ਚੋਣਾਂ ’ਚ ਵਰਤੋਂ ਦਾ ਸ਼ੱਕ

ਬਟਾਲਾ (ਸਾਹਿਲ)- ਐਕਸਾਈਜ਼ ਵਿਭਾਗ ਅਤੇ ਸਿਵਲ ਲਾਈਨ ਪੁਲਸ ਵਲੋਂ ਸਾਂਝੇ ਆਪ੍ਰੇਸ਼ਨ ਤਹਿਤ ਇਲੈਕਸ਼ਨ ਵਿਚ ਵਰਤੀ ਜਾਣ ਵਾਲੀ ਕਰੀਬ 350 ਪੇਟੀ ਚੰਡੀਗੜ੍ਹ ਮਾਅਰਕਾ ਸ਼ਰਾਬ ਬਰਾਮਦ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ ਗੁਪਤਚਰ ਨੇ ਗੁਪਤ ਸੂਚਨਾ ਦਿੱਤੀ ਕਿ ਇੰਡਸਟਰੀਅਲ ਏਰੀਆ ਫੋਕਲ ਪੁਆਇੰਟ ਵਿਖੇ ਇਕ ਵਿਅਕਤੀ ਨੇ ਕਿਰਾਏ ’ਤੇ ਜਗਾ ਲੈ ਕੇ ਉਥੇ ਇਲੈਕਸ਼ਨ ਵਿਚ ਵਰਤੀ ਜਾਣ ਲਈ ਚੰਡੀਗੜ੍ਹ ਮਾਅਰਕਾ ਸ਼ਰਾਬ ਦੀਆਂ ਪੇਟੀਆਂ ਲੁਕਾ ਕੇ ਰੱਖੀਆਂ ਹਨ, ਜਿਸ ਦੇ ਤੁਰੰਤ ਬਾਅਦ ਉਨਾਂ ਨੇ ਐਕਸਾਈਜ਼ ਵਿਭਾਗ ਦੇ ਸਹਿਯੋਗ ਨਾਲ ਅਤੇ ਪੁਲਸ ਪਾਰਟੀ ਸਮੇਤ ਉਕਤ ਥਾਂ ’ਤੇ ਛਾਪਾ ਮਾਰਿਆ ਅਤੇ ਉਥੋਂ 350 ਦੇ ਕਰੀਬ ਪੇਟੀ ਸ਼ਰਾਬ ਦੀ ਬਰਾਮਦ ਕਰਕੇ ਕਬਜ਼ੇ ਵਿਚ ਲੈ ਲਈ ਹੈ। 

ਇਹ ਵੀ ਪੜ੍ਹੋ- ਬੇਅਦਬੀ ਕਾਨੂੰਨ ਨੂੰ ਲੈ ਕੇ ਜਥੇਦਾਰ ਗੜਗੱਜ ਨੇ ਦਿੱਤਾ ਨਵਾਂ ਬਿਆਨ

ਉਨ੍ਹਾਂ ਦੱਸਿਆ ਕਿ ਸਬੰਧਤ ਵਿਅਕਤੀ ਜਿਸ ਨੇ ਜਗਾ ਕਿਰਾਏ ’ਤੇ ਲਈ ਹੋਈ ਸੀ, ਦੀ ਪੁਲਸ ਵਲੋਂ ਜੰਗੀ ਪੱਧਰ ’ਤੇ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਬੰਦ ਕੀਤਾ ਜਾਵੇਗਾ ਅਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ, ਅਮਲ ਹੇਠ ਲਿਆਂਦੀ ਜਾਵੇਗੀ। ਇਸ ਮੌਕੇ ਐਕਸਾਈਜ਼ ਈ.ਟੀ.ਓ ਦਵਿੰਦਰ ਸਿੰਘ, ਐਕਸਾਈਜ਼ ਇੰਸਪੈਕਟਰ ਗੁਰਬਿੰਦਰ ਸਿੰਘ, ਠੇਕਿਆਂ ਦੇ ਇੰਚਾਰਜ ਸੁੱਖਾ, ਏ.ਐੱਸ.ਆਈ ਸੁਖਦੇਵ ਸਿੰਘ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ- ਅੰਮ੍ਰਿਤਸਰ ਏਅਰਪੋਰਟ 'ਤੇ ਪੈ ਗਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀ ਕੋਲੋਂ 5 ਕਰੋੜ ਦਾ ਗਾਂਜਾ ਜ਼ਬਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News