ਮੋਬਾਈਲਾਂ ਦੀ ਦੁਕਾਨ ’ਚ ਚੋਰ ਨੇ ਕੀਤਾ ਹੱਥ ਸਾਫ਼
Sunday, May 24, 2026 - 06:08 PM (IST)
ਬਟਾਲਾ (ਸਾਹਿਲ, ਯੋਗੀ)- ਚੋਰਾਂ ਵਲੋਂ ਇਕ ਮੋਬਾਈਲਾਂ ਦੀ ਦੁਕਾਨ ਤੋਂ ਮੋਬਾਈਲ ਫੋਨ ਚੋਰੀ ਕਰਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੀ ਬੱਸ ਸਟੈਂਡ ਦੇ ਇੰਚਾਰਜ ਏ.ਐੱਸ.ਆਈ ਸਤਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਨਰੇਸ਼ ਕੁਮਾਰ ਪੁੱਤਰ ਗੁਰਦੇਵ ਰਾਜ ਵਾਸੀ ਗਲੀ ਨੰ.5 ਕਾਹਨੂੰਵਾਨ ਰੋਡ ਬਟਾਲਾ ਨੇ ਲਿਖਵਾਇਆ ਹੈ ਕਿ ਉਸਦੀ ਗੁਰੂ ਲਾਲ ਜੀ ਮਾਰਕੀਟ ਬਟਾਲਾ ਵਿਖੇ ਮੋਬਾਈਲ ਰਿਪੇਅਰ ਦੀ ਦੁਕਾਨ ਹੈ, ਜਿਥੇ ਅਣਪਛਾਤੇ ਚੋਰਾਂ ਨੇ ਬੀਤੀ 18/19 ਮਈ ਦੀ ਦਰਮਿਆਨੀ ਰਾਤ ਨੂੰ ਦੁਕਾਨ ਦੇ ਸ਼ਟਰ ਦਾ ਤਾਲਾ ਤੋੜ ਕੇ ਅੰਦਰੋਂ ਮੋਬਾਈਲ ਫੋਨ ਚੋਰੀ ਕਰ ਲਏ ਤੇ ਭੱਜ ਗਏ। ਉਕਤ ਚੌਕੀ ਇੰਚਾਰਜ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਵਿਚ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 10 ਤੇ 20 ਰੁਪਏ ਦੇ ਨੋਟਾਂ ਦੀ ਘਾਟ, ਆਮ ਲੋਕਾਂ 'ਤੇ ਅਣਚਾਹੇ ਖਰਚਿਆਂ ਦਾ ਵਧਿਆ ਬੋਝ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
