ਪੰਜਾਬ ਸਰਕਾਰ ਦੀ ‘ਫਾਸਟ’ ਬਦਲੀ ਨੀਤੀ, 48 ਘੰਟਿਆਂ ''ਚ ਹੀ ਬਦਲਿਆ ਗੁਰਦਾਸਪੁਰ ਦਾ RTO

Wednesday, May 13, 2026 - 07:44 AM (IST)

ਪੰਜਾਬ ਸਰਕਾਰ ਦੀ ‘ਫਾਸਟ’ ਬਦਲੀ ਨੀਤੀ, 48 ਘੰਟਿਆਂ ''ਚ ਹੀ ਬਦਲਿਆ ਗੁਰਦਾਸਪੁਰ ਦਾ RTO

ਗੁਰਦਾਸਪੁਰ (ਹਰਮਨ) : ਪੰਜਾਬ ਸਰਕਾਰ ਵੱਲੋਂ ਹਾਲ ਹੀ ’ਚ ਕੀਤੇ ਗਏ ਪੀ. ਸੀ. ਐੱਸ. ਅਧਿਕਾਰੀਆਂ ਦੇ ਵੱਡੇ ਪੱਧਰ ਦੇ ਤਬਾਦਲਿਆਂ ਤੋਂ ਬਾਅਦ ਗੁਰਦਾਸਪੁਰ ਆਰ. ਟੀ. ਓ. ਦਫ਼ਤਰ ਇਕ ਵਾਰ ਫਿਰ ਪ੍ਰਸ਼ਾਸਕੀ ਅਸਥਿਰਤਾ ਦਾ ਸ਼ਿਕਾਰ ਹੋ ਗਿਆ ਹੈ। ਸਰਕਾਰ ਨੇ ਜ਼ੀਰਾ ਦੇ ਐੱਸ. ਡੀ. ਐੱਮ. ਅਰਵਿੰਦਰ ਪਾਲ ਸਿੰਘ ਨੂੰ ਗੁਰਦਾਸਪੁਰ ਦਾ ਆਰ. ਟੀ. ਓ. ਨਿਯੁਕਤ ਕੀਤਾ ਸੀ, ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਕਾਰਜਭਾਰ ਸੰਭਾਲਣ ਤੋਂ ਕੇਵਲ ਦੋ ਦਿਨ ਬਾਅਦ ਹੀ ਉਨ੍ਹਾਂ ਦਾ ਮੁੜ ਤਬਾਦਲਾ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਖਾਤਾਧਾਰਕਾਂ ਨੂੰ ਵੱਡਾ ਝਟਕਾ! RBI ਨੇ ਇਸ ਬੈਂਕ ਦਾ ਲਾਇਸੈਂਸ ਕਰ'ਤਾ ਰੱਦ, ਜਾਣੋ ਕਾਰਨ 

ਸੂਤਰਾਂ ਮੁਤਾਬਕ ਨਵੇਂ ਆਰ. ਟੀ. ਓ. ਵੱਲੋਂ ਹਾਲੇ ਦਫ਼ਤਰੀ ਪ੍ਰਕਿਰਿਆ ਪੂਰੀ ਕਰਦੇ ਹੋਏ ਹੈੱਡ ਆਫਿਸ ਤੋਂ ਆਪਣੀ ਅਧਿਕਾਰਿਕ ਆਈ.ਡੀ. ਬਣਵਾਈ ਹੀ ਗਈ ਸੀ ਕਿ ਅਚਾਨਕ ਤਬਾਦਲੇ ਦੇ ਹੁਕਮ ਜਾਰੀ ਹੋ ਗਏ। ਇਸ ਕਾਰਨ ਮੰਗਲਵਾਰ ਨੂੰ ਗੁਰਦਾਸਪੁਰ ਆਰ.ਟੀ.ਓ. ਦਫ਼ਤਰ ’ਚ ਕੰਮਕਾਜ ਪ੍ਰਭਾਵਿਤ ਰਿਹਾ ਅਤੇ ਦੂਰ-ਦੁਰਾਡੇ ਤੋਂ ਆਏ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ, ਮੀਂਹ ਕਾਰਨ ਡਰਾਈਵਿੰਗ ਟੈਸਟ ਲਈ ਬਣਾਇਆ ਗਿਆ ਆਟੋਮੈਟਿਕ ਟ੍ਰੈਕ ਵੀ ਬੰਦ ਰਿਹਾ, ਜਿਸ ਕਾਰਨ ਲਰਨਿੰਗ ਅਤੇ ਪੱਕੇ ਲਾਇਸੈਂਸ ਲਈ ਟੈਸਟ ਦੇਣ ਆਏ ਲੋਕ ਸਾਰਾ ਦਿਨ ਇੰਤਜ਼ਾਰ ਕਰਦੇ ਰਹੇ। ਟ੍ਰੈਕ ਬੰਦ ਹੋਣ ਕਾਰਨ ਕਈਆਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ। ਹਾਲਾਂਕਿ ਦਫ਼ਤਰ ’ਚ ਦੋ ਸਹਾਇਕ ਏ. ਟੀ. ਓ. ਤਾਇਨਾਤ ਹਨ, ਫਿਰ ਵੀ ਆਰ. ਟੀ. ਓ. ਪੱਧਰ ’ਤੇ ਅਧਿਕਾਰੀ ਨਾ ਹੋਣ ਕਾਰਨ ਕਈ ਦਫ਼ਤਰੀ ਕਾਰਵਾਈਆਂ ਪ੍ਰਭਾਵਿਤ ਹੋਈਆਂ। ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਨੂੰ ਤਬਾਦਲਿਆਂ ਦੌਰਾਨ ਪ੍ਰਬੰਧਕੀ ਸਥਿਰਤਾ ਨੂੰ ਵੀ ਧਿਆਨ ’ਚ ਰੱਖਣਾ ਚਾਹੀਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News